ਇਜ਼ਰਾਈਲੀ ਹਮਲੇ 'ਚ ਨਬਾਤੀਹ ਦੇ ਮੇਅਰ ਦੀ ਮੌਤ: ਲੇਬਨਾਨੀ ਅਧਿਕਾਰੀ
Wednesday, Oct 16, 2024 - 04:28 PM (IST)
ਬੇਰੂਤ (ਏਜੰਸੀ)- ਲੇਬਨਾਨ ਦੇ ਦੱਖਣੀ ਸ਼ਹਿਰ ਨਬਾਤੀਹ ਦਾ ਮੇਅਰ ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨਬਾਤੀਹ ਸੂਬੇ ਦੇ ਗਵਰਨਰ ਹੁਵੈਦਾ ਤੁਰਕ ਨੇ ਇਕ ਨਿਊਜ਼ ਇਜੰਸੀ ਨੂੰ ਦੱਸਿਆ ਕਿ ਬੁੱਧਵਾਰ ਨੂੰ ਸੂਬੇ ਦੀ ਰਾਜਧਾਨੀ 'ਤੇ ਹੋਏ ਹਮਲੇ 'ਚ ਮੇਅਰ ਅਹਿਮਦ ਕਹੀਲ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕੈਨੇਡਾ ਦੀ ਵਪਾਰ ਮੰਤਰੀ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਸਮਰਥਨ ਦੇਣ ਦਾ ਦਿੱਤਾ ਭਰੋਸਾ
ਉਥੇ ਹੀ ਲੇਬਨਾਨ ਦੇ ਦੱਖਣੀ ਕਾਨਾ ਸ਼ਹਿਰ 'ਚ ਇਜ਼ਰਾਇਲੀ ਹਮਲਿਆਂ 'ਚ ਘੱਟੋ-ਘੱਟ 15 ਲੋਕ ਮਾਰੇ ਗਏ ਹਨ। ਇਸ ਸ਼ਹਿਰ ਦਾ ਹਿਜ਼ਬੁੱਲਾ ਨਾਲ ਪਿਛਲੇ ਸਮੇਂ ਵਿਚ ਹੋਏ ਸੰਘਰਸ਼ਾਂ ਦੌਰਾਨ ਇਜ਼ਰਾਈਲੀ ਹਮਲਿਆਂ ਵਿੱਚ ਕਈ ਨਾਗਰਿਕਾਂ ਦੇ ਮਾਰੇ ਜਾਣ ਦਾ ਇਤਿਹਾਸ ਰਿਹਾ ਹੈ। ਇਜ਼ਰਾਈਲ ਨੇ ਦੱਖਣੀ ਸ਼ਹਿਰ ਨਬਾਤੀਹ 'ਤੇ ਵੀ ਕਈ ਹਵਾਈ ਹਮਲੇ ਕੀਤੇ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਸ਼ਹਿਰ ਵਿਚ ਨਾਗਰਿਕਾਂ ਵਿਚਕਾਰ ਲੁਕੇ ਹਿਜ਼ਬੁੱਲਾ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲ ਨੇ 6 ਦਿਨਾਂ ਦੀ ਜੰਗਬੰਦੀ ਤੋਂ ਬਾਅਦ ਬੇਰੂਤ 'ਤੇ ਹਮਲੇ ਮੁੜ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਟਰੰਪ ਦਾ ਵੱਡਾ ਬਿਆਨ, ਕਿਹਾ- 'ਦੁਸ਼ਮਣਾਂ ਨਾਲੋਂ ਸਾਡੇ ਸਹਿਯੋਗੀਆਂ ਨੇ ਸਾਡਾ ਵੱਧ ਫਾਇਦਾ ਚੁੱਕਿਆ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8