ਇਜ਼ਰਾਈਲੀ ਫੌਜ ਨੇ ਕਈ ਲੇਬਨਾਨੀ ਭਾਈਚਾਰਿਆਂ ਨੂੰ ਇਲਾਕਾ ਛੱਡਣ ਦਾ ਦਿੱਤਾ ਹੁਕਮ

Tuesday, Oct 01, 2024 - 04:10 PM (IST)

ਇਜ਼ਰਾਈਲੀ ਫੌਜ ਨੇ ਕਈ ਲੇਬਨਾਨੀ ਭਾਈਚਾਰਿਆਂ ਨੂੰ ਇਲਾਕਾ ਛੱਡਣ ਦਾ ਦਿੱਤਾ ਹੁਕਮ

ਯੇਰੂਸ਼ਲਮ (ਭਾਸ਼ਾ)- ਇਜ਼ਰਾਈਲ ਦੀ ਫੌਜ ਨੇ ਸਰਹੱਦ ਨੇੜੇ ਲੇਬਨਾਨ ਦੇ ਲੱਗਭਗ 24 ਭਾਈਚਾਰਿਆਂ ਨੂੰ ਉੱਥੋਂ ਚਲੇ ਜਾਣ ਦਾ ਹੁਕਮ ਦਿੱਤਾ ਹੈ। ਮੰਗਲਵਾਰ ਨੂੰ ਇਹ ਹੁਕਮ ਇਜ਼ਰਾਈਲ ਵੱਲੋਂ ਦੱਖਣੀ ਲੇਬਨਾਨ 'ਚ ਫੌਜ ਭੇਜਣ ਦੇ ਕੁਝ ਘੰਟਿਆਂ ਬਾਅਦ ਦਿੱਤਾ ਗਿਆ। ਇਜ਼ਰਾਇਲੀ ਫੌਜ ਦੇ ਅਰਬੀ ਬੁਲਾਰੇ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤੇ ਗਏ ਆਰਡਰ ਵਿਚ ਦੱਖਣੀ ਲੇਬਨਾਨ ਦੇ ਲਗਭਗ 24 ਭਾਈਚਾਰਿਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਸਰਹੱਦ ਤੋਂ ਲਗਭਗ 60 ਕਿਲੋਮੀਟਰ (36 ਮੀਲ) ਦੂਰ ਅਵਾਲੀ ਨਦੀ ਦੇ ਉੱਤਰ ਵਿਚ ਚਲੇ ਜਾਣ ਲਈ ਕਿਹਾ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਸਕੂਲ ਬੱਸ ਨੂੰ ਅੱਗ:  25 ਵਿਦਿਆਰਥੀਆਂ ਦੀ ਮੌਤ ਦੀ ਪੁਸ਼ਟੀ (ਵੀਡੀਓ)

ਇਜ਼ਰਾਈਲ ਨੇ ਵੱਡੇ ਆਪ੍ਰੇਸ਼ਨ ਦੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਲੇਬਨਾਨੀ ਸਰਹੱਦ 'ਤੇ ਛੋਟੇ ਅਤੇ ਸਟੀਕ ਹਮਲੇ ਸ਼ੁਰੂ ਕੀਤੇ ਹਨ। ਪਿਛਲੇ 10 ਦਿਨਾਂ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਹਿਜ਼ਬੁੱਲਾ ਦੇ ਚੋਟੀ ਦੇ ਮੈਂਬਰ ਹਸਨ ਨਸਰੱਲਾਹ ਅਤੇ ਛੇ ਚੋਟੀ ਦੇ ਕਮਾਂਡਰ ਮਾਰੇ ਗਏ ਹਨ। ਫੌਜ ਦਾ ਕਹਿਣਾ ਹੈ ਕਿ ਲੇਬਨਾਨ ਦੇ ਵੱਡੇ ਹਿੱਸਿਆਂ 'ਚ ਹਜ਼ਾਰਾਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News