ਲੇਬਨਾਨ 'ਚ ਦਾਖਲ ਹੋਈ ਇਜ਼ਰਾਈਲੀ ਫੌਜ; ਟ੍ਰੈਫਿਕ ਜਾਮ 'ਚ ਫਸੇ ਭੱਜ ਰਹੇ ਲੋਕ

Monday, Jun 01, 2026 - 05:36 PM (IST)

ਲੇਬਨਾਨ 'ਚ ਦਾਖਲ ਹੋਈ ਇਜ਼ਰਾਈਲੀ ਫੌਜ; ਟ੍ਰੈਫਿਕ ਜਾਮ 'ਚ ਫਸੇ ਭੱਜ ਰਹੇ ਲੋਕ

ਬੇਰੂਤ (ਏਪੀ)- ਪੱਛਮੀ ਏਸ਼ੀਆ ਵਿੱਚ ਚੱਲ ਰਿਹਾ ਸੰਘਰਸ਼ ਹੁਣ ਇੱਕ ਬੇਹੱਦ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ। ਇਜ਼ਰਾਈਲ ਅਤੇ ਲੇਬਨਾਨ ਦੇ ਅੱਤਵਾਦੀ ਸੰਗਠਨ ਹਿਜ਼ਬੁੱਲਾ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਇਜ਼ਰਾਈਲ ਸਰਕਾਰ ਨੇ ਸੋਮਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਦੱਖਣੀ ਉਪਨਗਰਾਂ 'ਤੇ ਭਾਰੀ ਹਮਲੇ ਕਰਨ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਹਿਜ਼ਬੁੱਲਾ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਇਜ਼ਰਾਈਲ ਦੇ ਹਾਈਫਾ ਸ਼ਹਿਰ ਸਮੇਤ ਕਈ ਉੱਤਰੀ ਇਲਾਕਿਆਂ 'ਤੇ ਰਾਕਟਾਂ ਦੀ ਬਾਰਿਸ਼ ਕਰ ਦਿੱਤੀ ਹੈ।

PunjabKesari

ਇਸ ਸੰਘਰਸ਼ ਵਿੱਚ ਸਭ ਤੋਂ ਵੱਡੀ ਘਟਨਾ ਐਤਵਾਰ ਨੂੰ ਵਾਪਰੀ, ਜਦੋਂ ਇਜ਼ਰਾਈਲੀ ਥਲ ਸੈਨਾ 26 ਸਾਲਾਂ ਵਿੱਚ ਪਹਿਲੀ ਵਾਰ ਲੇਬਨਾਨ ਦੀ ਸਰਹੱਦ ਦੇ ਕਾਫ਼ੀ ਅੰਦਰ ਤੱਕ ਦਾਖਲ ਹੋ ਗਈ। ਇਸ ਜ਼ਮੀਨੀ ਹਮਲੇ ਨੇ ਪੂਰੇ ਖੇਤਰ ਵਿੱਚ ਹੜਕੰਪ ਮਚਾ ਦਿੱਤਾ ਹੈ ਅਤੇ ਜੰਗ ਦੇ ਹੋਰ ਫੈਲਣ ਦਾ ਖ਼ਦਸ਼ਾ ਪੈਦਾ ਕਰ ਦਿੱਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਹਿਜ਼ਬੁੱਲਾ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਿਜ਼ਬੁੱਲਾ ਇਜ਼ਰਾਈਲੀ ਸ਼ਹਿਰਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ, ਜਿਸ ਦੇ ਜਵਾਬ ਵਿੱਚ ਫੌਜ ਨੂੰ ਬੇਰੂਤ ਦੇ ਦੱਖਣੀ ਉਪਨਗਰ 'ਦਹੀਏ' ਵਿੱਚ ਹਮਲੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਜੰਗ ਲਈ ਮੁੜ ਤਿਆਰ ਹੋਇਆ ਈਰਾਨ! ਮਲਬੇ 'ਚੋਂ ਕੱਢ ਲਈਆਂ 1,000 ਘਾਤਕ ਮਿਜ਼ਾਈਲਾਂ

ਜ਼ਿਕਰਯੋਗ ਹੈ ਕਿ ਅਪ੍ਰੈਲ ਦੇ ਅੱਧ ਵਿੱਚ ਹੋਏ ਸਮਝੌਤੇ ਦੌਰਾਨ ਹਿਜ਼ਬੁੱਲਾ ਨੇ ਹਮਲੇ ਰੋਕਣ ਦੀ ਸਹਿਮਤੀ ਦਿੱਤੀ ਸੀ, ਪਰ ਤਾਜ਼ਾ ਹਮਲਿਆਂ ਨੇ ਇਸ ਸਮਝੌਤੇ ਨੂੰ ਤਾਰ-ਤਾਰ ਕਰ ਦਿੱਤਾ ਹੈ।ਇਜ਼ਰਾਈਲ ਸਰਕਾਰ ਦੀ ਚੇਤਾਵਨੀ ਤੋਂ ਬਾਅਦ ਬੇਰੂਤ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਹਾਹਾਕਾਰ ਮਚ ਗਈ ਹੈ। ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਭੱਜ ਰਹੇ ਹਨ। ਦਹੀਏ ਇਲਾਕੇ ਤੋਂ ਬਾਹਰ ਜਾਣ ਵਾਲੀਆਂ ਸੜਕਾਂ 'ਤੇ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News