'ਇਜ਼ਰਾਈਲੀ ਹਵਾਈ ਹਮਲੇ ਪੂਰਾ ਤਰ੍ਹਾਂ ਜਾਰੀ ਰਹਿਣਗੇ ਤੇ ਲੰਬੇ ਸਮੇਂ ਤੱਕ ਚੱਲਣਗੇ'

Monday, May 17, 2021 - 02:19 AM (IST)

'ਇਜ਼ਰਾਈਲੀ ਹਵਾਈ ਹਮਲੇ ਪੂਰਾ ਤਰ੍ਹਾਂ ਜਾਰੀ ਰਹਿਣਗੇ ਤੇ ਲੰਬੇ ਸਮੇਂ ਤੱਕ ਚੱਲਣਗੇ'

ਯੇਰੂਸ਼ੇਲਮ-ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ਪੱਟੀ 'ਤੇ ਮਾਰੂ ਬੰਬਾਰੀ ਅੰਤਰਰਾਸ਼ਟਰੀ ਰੋਸ ਅਤੇ ਸੰਘਰਸ਼ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜਾਰੀ ਰਹੇਗੀ। ਐਤਵਾਰ ਨੂੰ ਇਕ ਟੈਲੀਵਿਜ਼ਨ ਸੰਬੋਧਨ 'ਚ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲੀ ਹਵਾਈ ਹਮਲੇ ਪੂਰੀ ਤਰ੍ਹਾਂ ਜਾਰੀ ਰਹਿਣਗੇ ਅਤੇ ਲੰਬੇ ਸਮੇਂ ਤੱਕ ਚੱਲਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਗਾਜ਼ਾ ਪੱਟੀ ਦੇ ਹਮਾਸ ਸ਼ਾਸਕਾਂ ਤੋਂ ਵੱਡੀ ਕੀਮਤ ਵਸੂਲਨਾ ਚਾਹੁੰਦਾ ਹੈ। ਇਜ਼ਰਾਈਲ ਵੱਲੋਂ ਐਤਵਾਰ ਨੂੰ ਗਾਜ਼ਾ ਪੱਟੀ 'ਤੇ ਕੀਤੇ ਗਏ ਹਵਾਈ ਹਮਲਿਆਂ 'ਚ ਤਿੰਨ ਮੰਜ਼ਿਲਾਂ ਇਮਾਰਤ ਢਹਿ-ਢੇਰੀ ਹੋ ਗਈ ਅਤੇ ਕਈ ਲੋਕ ਮਾਰੇ ਗਏ। ਇਜ਼ਰਾਈਲ ਅਤੇ ਹਮਾਸ ਦਰਮਿਆਨ ਇਕ ਹਫਤੇ ਪਹਿਲਾਂ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਇਹ ਸਭ ਤੋਂ ਭਿਆਨਕ ਹਮਲਾ ਸੀ।

ਇਹ ਵੀ ਪੜ੍ਹੋ-'ਵੈਕਸੀਨ ਨਾ ਲਵਾਉਣ ਵਾਲਿਆਂ 'ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਸਕਦੈ ਕੋਰੋਨਾ'

ਇਕ ਹਫਤੇ 'ਚ ਹਮਾਸ ਨੇ ਦਾਗੇ 2968 ਰਾਕੇਟ
ਹਮਾਸ ਅਤੇ ਪੀ.ਆਈ.ਜੇ. ਨੇ ਪਿਛਲੇ ਇਕ ਹਫਤੇ 'ਚ ਇਜ਼ਰਾਈਲ 'ਤੇ 2968 ਰਾਕੇਟ ਦਾਗੇ ਹਨ। ਉਨ੍ਹਾਂ ਰਾਕੇਟਾਂ 'ਚੋਂ 439 ਮਿਸਫਾਇਰ ਹੋ ਗਏ ਅਤੇ ਗਾਜ਼ਾ 'ਚ ਦੁਰਘਟਨਾਗ੍ਰਸਤ ਹੋ ਗਏ ਜਿਸ ਨਾਲ ਲਗਭਗ 20 ਫਲਸਤੀਨੀ ਜ਼ਖਮੀ ਹੋਏ। ਇਹ ਉਨ੍ਹਾਂ ਦੇ ਕੁੱਲ ਲਾਂਚ ਦਾ 15 ਫੀਸਦੀ ਹੈ। ਇਜ਼ਰਾਈਲ ਡਿਫੈਂਸ ਫੋਰਸ ਨੇ ਆਪਣੇ ਆਫੀਸ਼ੀਅਲ ਟਵਿਟਰ ਹੈਂਡਲ 'ਤੇ ਇਸ ਦੀ ਜਾਣਕਾਰੀ ਦਿੱਤੀ। ਆਈ.ਡੀ.ਐੱਫ. ਨੇ ਕਿਹਾ ਕਿ ਇਸ ਤਰ੍ਹਾਂ ਨਾਲ ਸੋਚੀਏ ਤਾਂ ਹਮਾਸ ਵੱਲ ਦਾਗੇ ਜਾਣ ਵਾਲੇ 7 'ਚੋਂ ਉਹ ਇਕ ਰਾਕੇਟ ਆਪਣੇ ਹੀ ਲੋਕਾਂ 'ਤੇ ਫਾਇਰ ਕਰਦਾ ਹੈ।

ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੀ ਹੋਈ ਪੁਸ਼ਟੀ

ਗਾਜ਼ਾ ਪੱਟੀ 'ਤੇ ਇਜ਼ਰਾਈਲੀ ਹਮਲੇ 'ਚ ਮਰਨ ਵਾਲੇ ਫਿਲੀਸਨੀਤੀਆਂ ਦੀ ਗਿਣਤੀ ਵਧ ਕੇ 181 ਹੋ ਗਈ ਹੈ ਜਿਨ੍ਹਾਂ 'ਚ 52 ਬੱਚੇ ਵੀ ਸ਼ਾਮਲ ਹਨ। ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਦੱਸਿਆ ਕਿ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਤੋਂ ਇਜ਼ਰਾਈਲ ਦੇ ਹਵਾਈ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ 181 ਹੋ ਗਈ ਹੈ ਜਿਨ੍ਹਾਂ 'ਚ 52 ਬੱਚੇ ਅਤੇ 21 ਮਹਿਲਾਵਾਂ ਸ਼ਾਮਲ ਹਨ।

ਇਹ ਵੀ ਪੜ੍ਹੋ-ਕੋਰੋਨਾ ਕਾਲ 'ਚ ਏਅਰਟੈੱਲ ਆਪਣੇ ਗਾਹਕਾਂ ਨੂੰ ਦੇਵੇਗੀ ਇਹ ਵੱਡੀ ਸਹੂਲਤ

ਫਿਲੀਸਤੀਨੀ ਸਿਹਤ ਅਧਿਕਾਰੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਹਮਲੇ 'ਚ ਮਰਨ ਵਾਲਿਆਂ ਅਤੇ ਜ਼ਖਮੀਆਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਗਾਜ਼ਾ ਪੱਟੀ 'ਚ ਮੈਡੀਕਲ ਅਤੇ ਬਚਾਅ ਸੇਵਾਵਾਂ ਅਜੇ ਵੀ ਜਾਰੀ ਹਨ ਅਤੇ ਮਲਬੇ 'ਚ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 10 ਮਈ ਦੀ ਸ਼ਾਮ ਨੂੰ ਇਜ਼ਰਾਈਲ ਅਤੇ ਫਿਲੀਸਤੀਨ ਦੀ ਗਾਜ਼ਾ ਪੱਟੀ ਦੀ ਸਰਹੱਦ 'ਤੇ ਤਣਾਅ ਵਧ ਗਿਆ। ਗਾਜ਼ਾ ਪੱਟੀ ਤੋਂ ਇਜ਼ਰਾਈਲ 'ਚ 16 ਮਈ ਦੀ ਸਵੇਰ ਤੱਕ ਲਗਭਗ 2900 ਰਾਕਟ ਦਾਗੇ ਗਏ ਜਿਨ੍ਹਾਂ 'ਚੋਂ ਇਜ਼ਰਾਈਲ ਨੇ 1150 ਰਾਕੇਟ ਨੂੰ ਹਵਾ 'ਚ ਹੀ ਤਬਾਹ ਕਰ ਦਿੱਤਾ ਸੀ। 

ਇਹ ਵੀ ਪੜ੍ਹੋ-ਜਾਪਾਨ 'ਚ ਬਜ਼ੁਰਗ ਮਹਿਲਾ ਨੂੰ ਇਕ ਦਿਨ 'ਚ 2 ਵਾਰ ਲੱਗੀ ਕੋਰੋਨਾ ਵੈਕਸੀਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News