ਇਜ਼ਰਾਈਲੀ ਹਵਾਈ ਹਮਲੇ, ਬੇਰੂਤ 'ਚ 22 ਤੇ ਗਾਜ਼ਾ 'ਚ ਇੱਕ ਸਕੂਲ 'ਤੇ ਹਮਲੇ 'ਚ 27 ਲੋਕਾਂ ਦੀ ਮੌਤ

Friday, Oct 11, 2024 - 10:01 AM (IST)

ਬੇਰੂਤ (ਏਜੰਸੀ) : ਮੱਧ ਬੇਰੂਤ ‘ਚ ਵੀਰਵਾਰ ਸ਼ਾਮ ਨੂੰ ਇਜ਼ਰਾਈਲੀ ਹਵਾਈ ਹਮਲਿਆਂ ‘ਚ ਘੱਟ ਤੋਂ ਘੱਟ 22 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਲੇਬਨਾਨ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਹਮਲਿਆਂ ਤੋਂ ਬਾਅਦ ਲੇਬਨਾਨ ਵਿੱਚ ਈਰਾਨ ਸਮਰਥਿਤ ਹਿਜ਼ਬੁੱਲਾ ਅੱਤਵਾਦੀਆਂ ਨਾਲ ਇਜ਼ਰਾਈਲ ਦਾ ਖੂਨੀ ਸੰਘਰਸ਼ ਹੋਰ ਵਧ ਗਿਆ। ਹਮਲਿਆਂ ਨੇ ਪੱਛਮੀ ਬੇਰੂਤ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਤ ਦੋ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਵੱਡਾ ਹਮਲਾ, ਬੰਦੂਕਧਾਰੀਆਂ ਨੇ 20 ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ

PunjabKesari

ਇਨ੍ਹਾਂ ਵਿੱਚੋਂ ਇੱਕ ਇਮਾਰਤ ਢਹਿ ਗਈ ਅਤੇ ਦੂਜੀ ਇਮਾਰਤ ਦੀਆਂ ਹੇਠਲੀਆਂ ਮੰਜ਼ਿਲਾਂ ਨੂੰ ਨੁਕਸਾਨ ਪਹੁੰਚਿਆ। ਪਿਛਲੇ ਕੁਝ ਹਫ਼ਤਿਆਂ ਤੋਂ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਾਲੇ ਭਿਆਨਕ ਝੜਪਾਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ, ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਕਿਹਾ ਕਿ ਗਾਜ਼ਾ ਵਿੱਚ ਬੇਘਰ ਲੋਕਾਂ ਨੂੰ ਸ਼ਰਨ ਦੇ ਵਾਲੇ ਇੱਕ ਸਕੂਲ ਉੱਤੇ ਇਜ਼ਰਾਈਲੀ ਹਮਲੇ ਵਿੱਚ ਵੀਰਵਾਰ ਨੂੰ ਘੱਟੋ ਘੱਟ 27 ਲੋਕ ਮਾਰੇ ਗਏ। ਅਲ-ਅਕਸਾ ਸ਼ਹੀਦੀ ਹਸਪਤਾਲ ਨੇ ਕਿਹਾ ਕਿ ਦੀਰ ਅਲ-ਬਲਾਹ ਵਿੱਚ ਹੋਏ ਹਮਲੇ ਵਿੱਚ 1 ਬੱਚੇ ਅਤੇ 7 ਔਰਤਾਂ ਸਮੇਤ 27 ਲੋਕ ਮਾਰੇ ਗਏ। ਉਸ ਨੇ ਦੱਸਿਆ ਕਿ ਹਮਲੇ 'ਚ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਸਾਬਕਾ ਪ੍ਰੇਮਿਕਾ ਸਿਮੀ ਗਰੇਵਾਲ ਦੀ ਰਤਨ ਟਾਟਾ ਦੇ ਨਾਂ ਭਾਵੁਕ ਪੋਸਟ, 'ਉਹ ਕਹਿੰਦੇ ਤੁਸੀਂ ਚਲੇ ਗਏ...'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News