ਇਜ਼ਰਾਈਲ ਤੈਅ ਸਮਾਂ ਹੱਦ ਅੰਦਰ ਲਿਬਨਾਨ ’ਚੋਂ ਆਪਣੀ ਫੌਜ ਦੀ ਵਾਪਸੀ ਨਹੀਂ ਕਰ ਸਕਦਾ : ਨੇਤਨਯਾਹੂ
Saturday, Jan 25, 2025 - 01:40 PM (IST)
ਯੇਰੂਸ਼ਲਮ (ਏਜੰਸੀ)- ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਆਪਣੀ ਰਾਏ ਜ਼ਾਹਿਰ ਕਰਦੇ ਹੋਏ ਕਿ ਇਜ਼ਰਾਈਲ ਹਿਜ਼ਬੁੱਲਾ ਨਾਲ ਜੰਗਬੰਦੀ ’ਚ ਤੈਅ ਸਮਾਂ ਹੱਦ ਤੱਕ ਲਿਬਨਾਨ ਤੋਂ ਆਪਣੀ ਸਾਰੀ ਫੌਜ ਨਹੀਂ ਹਟਾ ਸਕਦਾ।ਇਜ਼ਰਾਈਲ ਨੂੰ ਨਵੰਬਰ ’ਚ ਹੋਏ ਸਮਝੌਤੇ ਤਹਿਤ ਐਤਵਾਰ ਤੱਕ ਦੇਸ਼ ਤੋਂ ਆਪਣੀ ਵਾਪਸੀ ਪੂਰੀ ਕਰਨੀ ਹੈ।
ਹਿਜ਼ਬੁੱਲਾ ਦੇ ਕੱਟੜਪੰਥੀ ਲਿਟਾਨੀ ਨਦੀ ਦੇ ਉੱਤਰ ਵਿਚ ਵਾਪਸ ਜਾਣ ਵਾਲੇ ਹਨ ਅਤੇ ਲਿਬਨਾਨੀ ਹਥਿਆਰਬੰਦ ਫੋਰਸ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਨਾਲ ਦੱਖਣੀ ਲੇਬਨਾਨ ’ਚ ‘ਬਫਰ ਜ਼ੋਨ’ ਵਿਚ ਗਸ਼ਤ ਕਰੇਗੀ। ਨੇਤਨਯਾਹੂ ਨੇ ਇਕ ਬਿਆਨ ’ਚ ਕਿਹਾ ਕਿ ਜੰਗਬੰਦੀ ਇਸ ਸਮਝ ’ਤੇ ਆਧਾਰਿਤ ਹੈ ਕਿ ਵਾਪਸੀ ਦੀ ਪ੍ਰਕਿਰਿਆ 60 ਦਿਨਾਂ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ।