ਇਜ਼ਰਾਇਲ, ਯੇਰੂਸ਼ਲਮ ''ਚ ਤੋੜ ਰਿਹੈ ਫਲਸਤੀਨੀਆਂ ਦੇ ਘਰ, ਕਈ ਲੋਕ ਹੋਏ ਬੇਘਰ

07/23/2019 5:42:19 PM

ਯੇਰੂਸ਼ਲਮ (ਏਜੰਸੀ)- ਇਜ਼ਰਾਇਲ ਵਿਚ ਇਨੀਂ ਦਿਨੀਂ ਫੌਜੀ ਬੁਲਡੋਜ਼ਰ ਲੈ ਕੇ ਯੇਰੂਸ਼ਲਮ ਵਿਚ ਫਲਸਤੀਨੀਆਂ ਦੇ ਘਰ ਡੇਗਣ ਵਿਚ ਜੁਟੇ ਹੋਏ ਹਨ। ਤਮਾਮ ਕੌਮਾਂਤਰੀ ਦਬਾਅ ਅਤੇ ਆਲੋਚਨਾਵਾਂ ਦੇ ਬਾਵਜੂਦ ਇਜ਼ਰਾਇਲ ਨੇ ਪੂਰਬੀ ਯੇਰੂਸ਼ਲਮ ਦੇ ਬਾਹਰੀ ਇਲਾਕਿਆਂ ਵਿਚ ਫਲਸਤੀਨੀਆਂ ਦੇ ਪਿੰਡਾਂ ਨੂੰ ਢਹਿ-ਢੇਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਬਾਹਰ ਕੱਢ ਕੇ ਘਰਾਂ ਨੂੰ ਤਬਾਹ ਕਰਨ ਦੀ ਇਹ ਕਾਰਵਾਈ ਇਜ਼ਰਾਇਲ ਨੂੰ ਵੰਡਣ ਵਾਲੀ ਕੰਧ ਨੂੰ ਬੇਹਦ ਨੇੜੇ ਬੱਸੇ ਸੁਰ ਬਹੇਰ ਖੇਤਰ ਵਿਚ ਕੀਤੀ ਜਾ ਰਹੀ ਹੈ। ਯੂਰਪੀ ਸੰਘ ਨੇ ਜਿਥੇ ਇਸ ਦੀ ਨਿੰਦਿਆ ਕੀਤੀ ਹੈ, ਉਥੇ ਹੀ ਇਜ਼ਰਾਇਲ ਕਾਰਵਾਈ ਕਰਨ 'ਤੇ ਅੜਿਆ ਹੋਇਆ ਹੈ।

PunjabKesari

ਦਰਅਸਲ ਇਜ਼ਰਾਇਲ ਲੰਬੇ ਸਮੇਂ ਤੋਂ ਦਾਅਵਾ ਕਰਦਾ ਰਿਹਾ ਹੈ ਕਿ ਸੁਰ ਬਹੇਰ ਖੇਤਰ ਦੀਆਂ ਜਿਨ੍ਹਾਂ ਇਮਾਰਤਾਂ ਨੂੰ ਫੌਜੀ ਕਾਰਵਾਈ ਦੀ ਮਦਦ ਨਾਲ ਡੇਗਿਆ ਜਾ ਰਿਹਾ ਹੈ, ਉਹ ਫਲਸਤੀਨੀ ਖੇਤਰ ਵਿਚ ਬਣੀ ਹੋਈ ਹੈ। ਇਹ ਰਿਹਾਇਸ਼ੀ ਘਰ, ਇਜ਼ਰਾਇਲ ਨੂੰ ਵੰਡਣ ਵਾਲੀ ਕੰਧ ਦੇ ਬਹੁਤ ਨੇੜੇ ਹੈ। ਸੁਰ ਬਹੇਰ ਦਾ ਇਹ ਇਲਾਕਾ ਵੈਸਟ ਬੈਂਕ ਤੱਕ ਫੈਲਿਆ ਹੋਇਆ ਹੈ। ਇਜ਼ਰਾਇਲ ਦੇ ਦਾਅਵਿਆਂ ਦੇ ਉਲਟ ਇਨ੍ਹਾਂ ਰਿਹਾਇਸ਼ੀ ਭਵਨਾਂ ਵਿਚ ਰਹਿਣ ਵਾਲੇ ਲੋਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਘਰ ਵੈਸਟ ਬੈਂਕ ਦੀ ਜ਼ਮੀਨ 'ਤੇ ਬਣੇ ਹਨ। ਘਰ ਬਣਾਉਣ ਤੋਂ ਪਹਿਲਾਂ ਫਲਸਤੀਨੀ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਨੂੰ ਬਕਾਇਦਾ ਮਨਜ਼ੂਰੀ ਦਿੱਤੀ ਸੀ। ਇਜ਼ਰਾਇਲ ਦੀ ਸੁਪਰੀਮ ਕੋਰਟ ਵੀ ਇਸ ਫੌਜੀ ਕਾਰਵਾਈ ਦੇ ਪੱਖ ਵਿਚ ਫੈਸਲਾ ਸੁਣਾ ਚੁੱਕੀ ਹੈ। ਕੋਰਟ ਨੇ ਆਪਣੇ ਹੁਕਮ ਵਿਚ ਕਿਹਾ ਸੀ ਕਿ ਇਲਾਕੇ ਵਿਚ ਹੋਣ ਨਿਰਮਾਣ ਕਾਰਜਾਂ ਵਿਚ ਵੱਡੇ ਪੱਧਰ 'ਤੇ ਨਿਯਮਾਂ ਦੀ ਉਲੰਘਣਾ ਹੋਈ ਹੈ। ਕੋਰਟ ਨੇ ਵੀ ਇਥੇ ਹੋਈਆਂ ਨਾਜਾਇਜ਼ ਉਸਾਰੀਆਂ ਨੂੰ ਡੇਗਣ ਦਾ ਹੁਕਮ ਸੁਣਾਇਆ ਸੀ। ਸੁਪਰੀਮ ਕੋਰਟ ਦਾ ਹੁਕਮ ਆਉਂਦੇ ਹੀ ਸਥਾਨਕ ਪ੍ਰਸ਼ਾਸਨ ਨੇ ਫੌਜ ਦੀ ਮਦਦ ਨਾਲ ਬਹੁਮੰਜ਼ਿਲਾ ਰਿਹਾਇਸ਼ੀ ਭਵਨਾਂ ਨੂੰ ਡੇਗਣਾ ਸ਼ੁਰੂ ਕਰ ਦਿੱਤਾ।

PunjabKesari

ਉਥੇ ਹੀ ਮਾਮਲੇ ਵਿਚ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਜ਼ਰਾਇਲ ਵਿਚ ਫੌਜ ਵਲੋਂ ਡੇਗੀਆਂ ਜਾ ਰਹੀਆਂ ਇਮਾਰਤਾਂ ਵਿਚ ਰਹਿਣ ਵਾਲੇ 20 ਤੋਂ ਜ਼ਿਆਦਾ ਲੋਕਾਂ ਨੂੰ ਉਜਾੜਿਆ ਜਾ ਚੁੱਕਾ ਹੈ। ਅਜੇ 350 ਤੋਂ ਜ਼ਿਆਦਾ ਪ੍ਰਾਪਰਟੀ ਮਾਲਕ ਹੋਰ ਪ੍ਰਭਾਵਿਤ ਹੋਣਗੇ। ਫਲਸਤੀਨ ਦੇ ਸਿਵਲ ਅਫੇਅਰ ਡਿਪਾਰਟਮੈਂਟ ਦੇ ਮੁਖੀ ਹੁਸੈਨ ਅਲ-ਸ਼ੇਖ ਨੇ ਇਜ਼ਰਾਇਲ ਵਲੋਂ ਚੁੱਕੇ ਗਏ ਕਦਮ ਨੂੰ ਅਪਰਾਧਕ ਕਰਾਰ ਦਿੱਤਾ ਹੈ। ਨਾਲ ਹੀ ਮਾਮਲੇ ਵਿਚ ਉਨ੍ਹਾਂ ਨੇ ਕੌਮਾਂਤਰੀ ਮਦਦ ਦੀ ਅਪੀਲ ਵੀ ਕੀਤੀ ਹੈ। ਪੂਰਬੀ ਯੇਰੂਸ਼ਲਮ ਅਤੇ ਵੈਸਟ ਬੈਂਕ ਦੇ ਹਿੱਸਿਆਂ 'ਤੇ ਇਜ਼ਰਾਇਲ ਦਾ 1967 ਤੋਂ ਕਬਜ਼ਾ ਹੈ। ਇਜ਼ਰਾਇਲ ਨੇ ਉਸ ਵੇਲੇ ਜੰਗ ਦੌਰਾਨ ਹੀ ਇਥੇ ਕਬਜ਼ਾ ਕਰ ਲਿਆ ਸੀ। ਕੌਮਾਂਤਰੀ ਭਾਈਚਾਰੇ ਨੇ ਦੋਹਾਂ ਹਿੱਸਿਆਂ ਨੂੰ ਮਾਨਤਾ ਦੇ ਦਿੱਤੀ ਹੈ। ਉਥੇ ਹੀ ਵੈਸਟ ਬੈੰਕ ਵਿਚ ਰਹਿਣ ਵਾਲੇ ਫਲਸਤੀਨੀ ਨਾਗਰਿਕ ਪੂਰਬੀ ਯੇਰੂਸ਼ਲਮ ਅਤੇ ਗਾਜ਼ਾ ਪੱਟੀ ਨੂੰ ਮਿਲਾ ਕੇ ਇਕ ਦੇਸ਼ ਬਣਾਉਣਾ ਚਾਹੁੰਦੇ ਹਨ। ਇਸ ਨੂੰ ਦੇਖਦੇ ਹੋਏ ਸਾਲ 2000 ਵਿਚ ਇਜ਼ਰਾਇਲ ਨੇ ਕਿਹਾ ਸੀ ਕਿ ਫਲਸਤੀਨੀ ਆਤਮਘਾਤੀਆਂ ਨੂੰ ਇਜ਼ਰਾਇਲ ਤੱਕ ਪਹੁੰਚਣ ਤੋਂ ਰੋਕਣ ਲਈ ਉਸ ਨੂੰ ਵੈਸਟ ਬੈਂਕ ਵਿਚ ਵੰਡ ਦੀ ਕੰਧ ਖੜ੍ਹੀ ਕਰਨੀ ਹੈ। ਉਥੇ ਹੀ ਫਲਸਤੀਨੀਆਂ ਦਾ ਦਾਅਵਾ ਹੈ ਕਿ ਇਹ ਜ਼ਮੀਨ ਹੜੱਪਣ ਲਈ ਇਜ਼ਰਾਇਲ ਦੀ ਚਾਲ ਹੈ।

ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਮੁਤਾਬਕ ਪਿੰਡਾਂ ਨੂੰ ਵੰਡਣ ਵਾਲੇ ਜਾਂ ਕਿਸੇ ਹੋਰ ਪ੍ਰੇਸ਼ਾਨੀ ਤੋਂ ਬਚਾਉਣ ਲਈ ਸਥਾਨਕ ਲੋਕਾਂ ਨਾਲ ਸਮਝੌਤਿਆਂ ਤੋਂ ਬਾਅਦ ਇਜ਼ਰਾਇਲ ਨੇ ਵੈਸਟ ਬੈਂਕ ਦੇ ਅੰਦਰ ਨਿਰਮਾਣ ਕਾਰਜ ਕੀਤਾ ਸੀ। ਸੁਰ ਬਹੇਰ ਵੀ ਅਜਿਹਾ ਹੀ ਇਕ ਖੇਤਰ ਹੈ। ਉਥੇ ਹੀ ਸਥਾਨਕ ਲੋਕ ਇਜ਼ਰਾਇਲ ਦੇ ਇਸ ਦਾਅਵੇ ਨੂੰ ਗਲਤ ਦੱਸਦੇ ਹਨ। ਸਥਾਨਕ ਲੋਕਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪੂਰਬੀ ਯੇਰੂਸ਼ਲਮ ਵਿਚ ਇਜ਼ਰਾਇਲ ਤੋਂ ਨਿਰਮਾਣ ਪਰਮਿਟ ਲੈਣਾ ਸੰਭਵ ਨਹੀਂ ਹੈ। ਫਲਸਤੀਨੀ ਅਥਾਰਟੀ ਤੋਂ ਇਜਾਜ਼ਤ ਤੋਂ ਬਾਅਦ ਵੈਸਟ ਬੈਂਕ ਦੇ ਨੇੜਲੇ ਪਿੰਡਾਂ ਵਿਚ ਨਿਰਮਾਣ ਕਾਰਜ ਸ਼ੁਰੂ ਹੋਇਆ ਸੀ।ਉਥੇ ਹੀ ਨਿਰਮਾਣ ਕਾਰਜ ਢੇਰੀ ਕਰ ਰਹੀ ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਨਿਰਮਾਣ ਕਾਰਜ ਨੂੰ ਰੋਕਣ ਦਾ ਹੁਕਮ ਦਿੱਤਾ ਜਾ ਚੁੱਕਾ ਸੀ। ਵੰਡ ਖੇਤਰ ਦੇ ਨੇੜੇ ਉੱਚੀਆਂ ਇਮਾਰਤਾਂ ਨੂੰ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਲੋਕਾਂ ਨੇ ਹੁਕਮਾਂ ਨੂੰ ਨਜ਼ਰਅਂਦਾਜ਼ ਕਰਕੇ ਨਿਰਮਾਣ ਕਾਰਜ ਕੀਤਾ ਹੈ। ਇਸ ਲਈ ਇਮਾਰਤਾਂ ਨੂੰ ਢਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।


Sunny Mehra

Content Editor

Related News