ਇਸਲਾਮਿਕ ਸਟੇਟ ਅਤੇ ਸੀਰੀਆਈ ਫੌਜ ਨੇ ਵਿਦਰੋਹੀਆਂ ਦੇ ਖੇਤਰ ''ਤੇ ਕੀਤੇ ਕਬਜ਼ੇ

Saturday, Oct 08, 2016 - 03:50 PM (IST)

ਇਸਲਾਮਿਕ ਸਟੇਟ ਅਤੇ ਸੀਰੀਆਈ ਫੌਜ ਨੇ ਵਿਦਰੋਹੀਆਂ ਦੇ ਖੇਤਰ ''ਤੇ ਕੀਤੇ ਕਬਜ਼ੇ
ਬੇਰੂਤ— ਇਸਲਾਮਿਕ ਸਟੇਟ (ਆਈ. ਐੱਸ.) ਦੇ ਅੱਤਵਾਦੀਆਂ ਨੇ ਤੁਰਕੀ ਦੀ ਸਰਹੱਦ ਨੇੜੇ ਸੀਰੀਆਈ ਵਿਦਰੋਹੀਆਂ ''ਤੇ ਜਵਾਬੀ ਹਮਲਾ ਕਰ ਕੇ ਉਨ੍ਹਾਂ ਦੇ ਕੰਟਰੋਲ ਵਾਲੇ ਕਈ ਪਿੰਡਾਂ ''ਤੇ ਕਬਜ਼ਾ ਕਰ ਲਿਆ ਹੈ। ਸੀਰੀਆ ਆਬਜ਼ਵੇਟਰੀ ਫਾਰ ਹਿਊਮਨ ਰਾਈਟਸ ਦੀ ਖਬਰ ਮੁਤਾਬਕ ਇਸਲਾਮਿਕ ਸਟੇਟ ਦੇ ਜਵਾਬੀ ਹਮਲੇ ਤੋਂ ਸੀਰੀਆਈ ਵਿਦਰੋਹੀਆਂ ਨੂੰ ਪਿਛੇ ਹਟਣਾ ਪਿਆ। ਸੀਰੀਆਈ ਵਿਦਰੋਹੀਆਂ ਦੀ ਮਦਦ ਤੁਰਕੀ ਆਪਣੀਆਂ ਤੋਪਾਂ ਦੀ ਗੋਲੀਬਾਰੀ ਅਤੇ ਹਵਾਈ ਹਮਲੇ ਨਾਲ ਕਰ ਰਿਹਾ ਹੈ।
ਓਧਰ ਸੀਰੀਆ ਦੀ ਸਰਕਾਰੀ ਫੌਜ ਨੇ ਸ਼ਨੀਵਾਰ ਨੂੰ ਆਪਣੇ ਸਮਰਥਕ ਲੜਾਕਿਆਂ ਨਾਲ ਹਾਮਾ ਸੂਬੇ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਕਈ ਪਿੰਡਾਂ ਅਤੇ ਕਸਬਿਆਂ ''ਤੇ ਕਬਜ਼ਾ ਕਰ ਲਿਆ। ਫੌਜ ਨੇ ਪਿਛਲੇ ਹਫਤੇ ਵਿਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਖੇਤਰ ''ਚ ਜ਼ਿਕਰਯੋਗ ਲੀਡ ਹਾਸਲ ਕੀਤੀ ਹੈ। ਅਗਸਤ ''ਚ ਪੱਛਮੀ ਸੂਬੇ ਵਿਚ ਵਿਦਰੋਹੀਆਂ ਦੇ ਹਮਲੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਸੀਰੀਆ ਦੀ ਫੌਜ ਨੇ ਖੇਤਰ ''ਚ ਵਿਦਰੋਹੀਆਂ ''ਤੇ ਲੀਡ ਹਾਸਲ ਕੀਤੀ ਹੈ। ਫੌਜ ਨੇ ਕਈ ਪਿੰਡਾਂ ਅਤੇ ਕਸਬਿਆਂ ''ਤੇ ਕਬਜ਼ਾ ਕੀਤਾ ਹੈ।

author

Tanu

News Editor

Related News