ISIS ਦੀ ਚਿਤਾਵਨੀ, ਸ਼ੀਆ ਮੁਸਲਮਾਨਾਂ ਨੂੰ ਹਰ ਜਗ੍ਹਾ ਚੁਣ-ਚੁਣ ਕੇ ਮਾਰਾਂਗੇ
Monday, Oct 18, 2021 - 12:57 PM (IST)
ਕਾਬੁਲ (ਅਨਸ)- ਅਫ਼ਗਾਨਿਸਤਾਨ ’ਚ ਜਦੋਂ ਤੋਂ ਤਾਲਿਬਾਨ ਨੇ ਕਬਜ਼ਾ ਕੀਤਾ ਹੈ, ਉੱਥੇ ਦੇ ਲੋਕਾਂ ਦੀਆਂ ਦਿੱਕਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿੱਥੇ ਇਕ ਪਾਸੇ ਅਫ਼ਗਾਨਿਸਤਾਨ ’ਚ ਭੁੱਖਮਰੀ ਦੀ ਸਮੱਸਿਆ ਵਿਸ਼ਾਲ ਰੂਪ ਧਾਰਨ ਕਰ ਰਹੀ ਹੈ ਤਾਂ ਉਥੇ ਹੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ (ਆਈ. ਐੱਸ.ਆਈ. ਐੱਸ.) ਦਾ ਖੁਰਾਸਾਨ ਗਰੁੱਪ ਵੀ ਪੂਰੀ ਤਰ੍ਹਾਂ ਨਾਲ ਸਰਗਰਮ ਹੋ ਗਿਆ ਹੈ। ਇਕ ਰਿਪੋਰਟ ਮੁਤਾਬਕ ਅੱਤਵਾਦੀ ਸਮੂਹ ਨੇ ਐਲਾਨ ਕੀਤਾ ਕਿ ਉਹ ਸ਼ੀਆ ਮੁਸਲਮਾਨਾਂ ’ਤੇ ਹਰ ਜਗ੍ਹਾ ਚੁਣ-ਚੁਣ ਕੇ ਹਮਲਾ ਕਰੇਗਾ।
ਇਹ ਵੀ ਪੜ੍ਹੋ : ਭਾਰਤੀ-ਅਮਰੀਕੀ ਵਿਗਿਆਨੀ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਤ
ਸਮੂਹ ਦੇ ਅਲ-ਨਬਾ ਹਫ਼ਤਾਵਾਰੀ ਅਖ਼ਬਾਰ ਨੇ ਇਹ ਚਿਤਾਵਨੀ ਪ੍ਰਕਾਸ਼ਿਤ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਸ਼ੀਆ ਮੁਸਲਮਾਨਾਂ ਨੂੰ ਉਨ੍ਹਾਂ ਦੇ ਘਰਾਂ ’ਚ ਵੜ ਕੇ ਨਿਸ਼ਾਨਾ ਬਣਾਇਆ ਜਾਵੇਗਾ। ਇਹ ਚਿਤਾਵਨੀ ਅੱਤਵਾਦੀ ਸੰਗਠਨ ਵੱਲੋਂ ਕੰਧਾਰ ’ਚ ਸ਼ੀਆ ਮਸਜਦ ਦੇ ਅੰਦਰ ਦੋਹਰੇ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਤੋਂ 2 ਦਿਨ ਬਾਅਦ ਆਈ, ਜਿਸ ’ਚ 63 ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ 83 ਹੋਰ ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਦਾ ਹਮਲਾ ਠੀਕ ਇਕ ਹਫ਼ਤੇ ਬਾਅਦ ਹੋਇਆ ਸੀ, ਜਦੋਂ ਕੁੰਦੁਜ ਸ਼ਹਿਰ ਦੀ ਇਕ ਹੋਰ ਸ਼ੀਆ ਮਸਜਿਦ ’ਚ ਆਤਮਘਾਤੀ ਬੰਬ ਧਮਾਕਾ ਹੋਇਆ ਸੀ, ਜਿਸ ’ਚ 50 ਲੋਕਾਂ ਦੀ ਜਾਨ ਚਲੀ ਗਈ ਸੀ। ਦੋਵਾਂ ਹਮਲਿਆਂ ਦੀ ਆਈ. ਐੱਸ.-ਕੇ. ਨੇ ਜ਼ਿੰਮੇਵਾਰੀ ਲਈ ਸੀ।
ਇਹ ਵੀ ਪੜ੍ਹੋ : 31 ਕਰੋੜ ਦੀ ਲਾਟਰੀ ਜਿੱਤ ਕੇ ਵੀ ਹਾਰਿਆ ਇਹ ਜੋੜਾ, ਹੁਣ ਰਿਸ਼ਤਾ ਵੀ ਹੋਇਆ ਖ਼ਤਮ, ਜਾਣੋ ਪੂਰਾ ਮਾਮਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।