ISI ਗਰੁੱਪਾਂ ਨਾਲ ਪਾਕਿਸਤਾਨ ਦੀ ਮਿਲੀਭੁਗਤ

Saturday, Aug 31, 2024 - 11:46 AM (IST)

ਵਾਸ਼ਿੰਗਟਨ - ਅਮਰੀਕਾ ਦੇ ਸਾਬਕਾ ਰਾਸ਼ਟਰ ਸੁਰੱਖਿਆ ਸਲਾਹਕਾਰ ਲੈਫਟਿਨੈਂਟ ਜਨਰਲ (ਰਿਟਾਇਰਡ) ਐੱਚ. ਆਰ. ਮੈਕਮਾਸਟਰ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਅੱਤਵਾਦੀ ਗਰੁੱਪਾਂ  ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ 'ਇੰਟਰ-ਸਰਵਿਸਿਜ਼ ਇੰਟੈਲੀਜੈਂਸ' (ਆਈ.ਐਸ.ਆਈ.) ਦੀ ‘ਮਿਲੀਭਗਤ’ ਹੈ। ਇਸ ਦੌਰਾਨ ਮੈਕਮਾਸਟਰ ਨੇ ਖੁਲਾਸਾ ਕੀਤਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਪ੍ਰਸ਼ਾਸਨ ਦੌਰਾਨ ਉਨ੍ਹਾਂ ਦੇ ਕਾਰਜਕਾਲ ’ਚ  ਵਾਈਟ ਹਾਊਸ ਨੂੰ ਇਸਲਾਮਾਬਾਦ ਨੂੰ ਸੁਰੱਖਿਆ ਸਹਿਯੋਗ ਪ੍ਰਦਾਨ ਕਰਨ ਦੇ ਮਾਮਲੇ ’ਚ ਵਿਦੇਸ਼ ਮੰਤਰਾਲਾ ਅਤੇ ਪੈਂਟਾਗਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪੌਪ ਗਰੁੱਪ ਨੇ ਡੋਨਾਲਡ ਟਰੰਪ ਨੂੰ ਚੋਣਾਂ ’ਚ ਆਪਣੇ ਗੀਤਾਂ ਦੀ ਵਰਤੋਂ ਕਰਨ ’ਤੇ ਲਾਈ ਰੋਕ

ਮੈਕਮਾਸਟਰ ਦੇ ਕਹਿਣ ਮੁਤਾਬਕ  ਟ੍ਰੰਪ ਨੇ ਪਾਕਿਸਤਾਨ ਨੂੰ ਉਦੋਂ ਤੱਕ ਸਾਰੀਆਂ ਸਹਾਇਤਾ ਰੋਕਣ ਦਾ ਹੁਕਮ ਦਿੱਤਾ ਸੀ ਜਦੋਂ ਤੱਕ ਉਹ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਨਾ ਬੰਦ ਨਹੀਂ ਕਰਦਾ। ਇਸਦੇ ਬਾਵਜੂਦ, ਤਤਕਾਲੀਨ ਰੱਖਿਆ ਮੰਤਰੀ ਜਿਮ ਮੈਟਿਸ ਇਸਲਾਮਾਬਾਦ ਨੂੰ ਇਕ ਫੌਜੀ ਸਹਾਇਤਾ ਪੈਕੇਜ ਦੇਣ ਦੀ ਯੋਜਨਾ ਬਣਾ ਰਹੇ ਸਨ, ਜਿਸ ’ਚ 15 ਕਰੋੜ ਡਾਲਰ ਤੋਂ ਵੱਧ ਦੇ ਬਖ਼ਤਰਬੰਦ ਵਾਹਨ ਸ਼ਾਮਲ ਸਨ। ਮੈਕਮਾਸਟਰ ਨੇ ਇਹ ਟਿੱਪਣੀਆਂ ‘ਏ ਵਾਰ ਵਿਦ ਔਰਸੇਲਵ : ਮਾਈ ਟੂਰ ਆਫ ਡਿਊਟੀ ਇਨ ਦਿ ਟ੍ਰੰਪ ਵਾਈਟ ਹਾਊਸ' ਨਾਂ ਦੀ ਕਿਤਾਬ ’ਚ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਹਾਲਾਂਕਿ, ਉਨ੍ਹਾਂ ਦੇ ਦਖਲ ਅੰਦਾਜ਼ੀ ਤੋਂ ਬਾਅਦ ਇਹ ਸਹਾਇਤਾ ਰੋਕ ਦਿੱਤੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਚੋਣਾਂ ’ਚ ਫੈਸ਼ਨ ਦੀ ਐਂਟ੍ਰੀ, ਕਮਲਾ ਪਾਵਰ ਸ਼ੂਜ਼ ਪਹਿਨ ਮਿਡਲ ਕਲਾਸ ਨੂੰ ਲੱਗੀ ਲੁਭਾਉਣ

ਮੈਕਮਾਸਟਰ ਨੇ ਕਿਹਾ, ‘‘ਰਾਸ਼ਟਰਪਤੀ (ਟ੍ਰੰਪ) ਨੇ ਕਈ ਵਾਰ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਜਦੋਂ ਤੱਕ ਪਾਕਿਸਤਾਨ ਉਹ ਅੱਤਵਾਦੀ ਸੰਸਥਾਵਾਂ ਦੀ ਮਦਦ ਕਰਨਾ ਬੰਦ ਨਹੀਂ ਕਰ ਦਿੰਦਾ ਜੋ ਅਫਗਾਨਿਸਤਾਨ ’ਚ ਅਫਗਾਨ, ਅਮਰੀਕੀ ਅਤੇ ਗਠਜੋੜ ਫੌਜ ਦੇ ਮੈਂਬਰਾਂ ਨੂੰ ਮਾਰ ਰਹੇ ਹਨ, ਉਦੋਂ  ਤੱਕ ਉਸਨੂੰ ਸਹਾਇਤਾ ਸਸਪੈਂਡ ਰੱਖਣੀ ਚਾਹੀਦੀ ਹੈ... ਅਸੀਂ ਸਾਰਿਆਂ  ਨੇ  ਟ੍ਰੰਪ ਨੂੰ ਕਹਿੰਦੇ ਸੁਣਿਆ   ਸੀ - ਮੈਂ ਨਹੀਂ ਚਾਹੁੰਦਾ ਕਿ ਹੁਣ ਪਾਕਿਸਤਾਨ ਨੂੰ ਹੋਰ ਪੈਸਾ ਦਿੱਤਾ ਜਾਵੇ।'' ਮੈਕਮਾਸਟਰ ਨੇ ਲਿਖਿਆ ‘‘ਪਾਕਿਸਤਾਨ ਆਪਣਾ ਵਤੀਰਾ ਨਹੀਂ ਬਦਲ ਰਿਹਾ ਸੀ। ਉਸ ਦੀ ਸਰਕਾਰ ਨੇ ਮੈਟਿਸ ਦੀ ਯਾਤਰਾ ਦੇ ਪੂਰਵ ਸੰਧਿਆ ’ਤੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ ਸਈਦ ਨੂੰ ਰਿਹਾਅ ਕਰ ਦਿੱਤਾ ਸੀ, ਜੋ ਕਿਸੇ ਜ਼ੁਲਮ ਤੋਂ ਘੱਟ ਨਹੀਂ ਸੀ। ਇਸ ਦੇ ਬਾਅਦ, ਪਾਕਿਸਤਾਨ ’ਚ ਬੰਧਕਾਂ ਨਾਲ ਸਬੰਧਤ ਇਕ ਘਟਨਾ ਨੇ ਅੱਤਵਾਦੀਆਂ ਦੇ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਬੇਪ੍ਰਵਾਹ  ਮਿਲੀਭੁਗਤ ਦਾ ਖੁਲਾਸਾ ਕੀਤਾ ਸੀ।’’ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News