ਕੋਵਿਡ-19 ਦਾ ਕਹਿਰ, ਇਸ ਦੇਸ਼ ਦਾ ਪੀ.ਐੱਮ. ਹੁਣ ਖੁਦ ਕਰੇਗਾ ਮਰੀਜ਼ਾਂ ਦਾ ਇਲਾਜ

04/06/2020 5:28:09 PM

ਡਬਲਿਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਮਹਾਮਾਰੀ ਵਿਰੁੱਧ ਜੰਗ ਵਿਚ ਸਾਰੇ ਦੇਸ਼ ਆਪਣੇ ਤੌਰ 'ਤੇ ਵੀ ਦੇ ਫੈਸਲੇ ਲੈ ਰਹੇ ਹਨ। ਇਸੇ ਲੜੀ ਵਿਚ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਰਡਕਰ ਨੇ ਫੈਸਲਾ ਕੀਤਾ ਹੈ ਹੁਣ ਉਹ ਡਾਕਟਰ ਦੇ ਰੂਪ ਵਿਚ ਵੀ ਆਪਣੀਆਂ ਸੇਵਾਵਾਂ ਦੇਣਗੇ।ਇੱਥੇ ਦੱਸ ਦਈਏ ਕਿ ਆਇਰਲੈਂਡ ਵਿਚ ਕੋਵਿਡ-19 ਨਾਲ ਹੁਣ ਤੱਕ 158 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4,994 ਮਾਮਲੇ ਸਾਹਮਣੇ ਆਏ ਹਨ।

PunjabKesari

ਜ਼ਿਕਰਯੋਗ ਹੈ ਕਿ ਆਇਰਲੈਂਡ ਦੇ ਪ੍ਰਧਾਨ ਮੰਤਰੀ ਵਰਡਕਰ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਡਾਕਟਰ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ। ਉਹਨਾਂ ਨੇ 7 ਸਾਲ ਤੱਕ ਜਨਰਲ ਪ੍ਰੈਕਟੀਸ਼ਨਰ ਦੇ ਤੌਰ 'ਤੇ ਕੰਮ ਕੀਤਾ ਹੈ। ਉਹਨਾਂ ਨੇ 2013 ਵਿਚ ਮੈਡੀਕਲ ਕਿੱਤਾ ਛੱਡ ਦਿੱਤਾ ਸੀ। 2014 ਵਿਚ ਉਹਨਾਂ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀ। ਆਯਰਿਸ਼ ਟਾਈਮਜ਼ ਦੇ ਮੁਤਾਬਕ ਕੋਰੋਨਾਵਾਇਰਸ ਦੇ ਮਾਮਲੇ ਵਧਣ ਦੇ ਬਾਅਦ ਪੀ.ਐੱਮ. ਨੇ ਦੁਬਾਰਾ ਮੈਡੀਕਲ ਰਜਿਸਟ੍ਰੇਸ਼ਨ ਕਰਵਾਈ ਹੈ। ਪੀ.ਐੱਮ. ਆਪਣੀ ਯੋਗਤਾ ਦੇ ਮੁਤਾਬਕ ਹਫਤੇ ਵਿਚ ਕੁਝ ਸ਼ਿਫਟਾਂ ਕਰਨਗੇ। ਉਹ ਡਾਕਟਰਾਂ ਵੱਲੋਂ ਫੋਨ 'ਤੇ ਦਿੱਤੀ ਜਾਣ ਵਾਲੀ ਸਰਵਿਸ ਵਿਚ ਹਿੱਸਾ ਲੈ ਸਕਦੇ ਹਨ।

PunjabKesari

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਰੋਨਾ ਦਾ ਕਹਿਰ ਜਾਰੀ, ਮਹਾਰਾਣੀ ਨੇ ਦੇਸ਼ ਨੂੰ ਕੀਤਾ ਸੰਬੋਧਿਤ

ਆਇਰਲੈਂਡ ਦੇ ਪ੍ਰਧਾਨ ਮੰਤਰੀ ਦਾ ਦੁਬਾਰਾ ਡਾਕਟਰ ਦੇ ਰੂਪ ਵਿਚ ਕੰਮ ਕਰਨ ਦਾ ਫੈਸਲਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਆਇਰਲੈਂਡ ਦੇ ਹੈਲਥ ਸਰਵਿਸ ਐਗਜੀਕਿਊਟਿਵ (HSE) ਨੇ ਸਾਬਕਾ ਸਿਹਤ ਕਰਮੀਆਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਾਉਣ ਦੀ ਅਪੀਲ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ 41 ਸਾਲ ਦੇ ਪੀ.ਐੱਮ. ਵਰਡਕਰ ਡਾਕਟਰ ਦੇ ਪਰਿਵਾਰ ਤੋਂ ਆਉਂਦੇ ਹਨ। ਉਹਨਾਂ ਦੇ ਪਿਤਾ ਭਾਰਤੀ ਡਾਕਟਰ ਸਨ ਜਦਕਿ ਮਾਂ ਆਇਰਲੈਂਡ ਦੀ ਨਰਸ ਸੀ। ਗੌਰਤਲਬ ਹੈ ਕਿ ਹੁਣ ਤੱਕ ਦੁਨੀਆ ਭਰ ਵਿਚ ਕੋਰੋਨਾ ਇਨਫੈਕਟਿਡ ਲੋਕਾਂ ਦੀ ਗਿਣਤੀ 1,275,037 ਹੋ ਚੁੱਕੀ ਹੈ। ਉੱਥੇ ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4,067 ਪਹੁੰਚ ਗਈ ਹੈ। ਭਾਰਤ ਵਿਚ ਮਰਨ ਵਾਲਿਆਂ ਦਾ ਅੰਕੜਾ 109 ਹੋ ਗਿਆ ਹੈ।


ਪੜ੍ਹੋ ਇਹ ਅਹਿਮ ਖਬਰ- 11 ਸਾਲਾਂ ਤੋਂ ‘ਵਾਇਰਸਾਂ’ ’ਤੇ ਚੱਲ ਰਹੀ ਰਿਸਰਚ ਹੋਈ ਬੰਦ, ਫਿਰ ਜਾਨਲੇਵਾ ਕੋਰੋਨਾ ਨੇ ਮਚਾਈ ਤਬਾਹੀ


Vandana

Content Editor

Related News