ਇਰਾਕ ਦੇ ਪ੍ਰਧਾਨ ਮੰਤਰੀ ਨੇ ਖਰਾਬ ਸੇਵਾ ਨੂੰ ਲੈ ਕੇ ਬਿਜਲੀ ਮੰਤਰੀ ਨੂੰ ਕੀਤਾ ਮੁਅੱਤਲ

Sunday, Jul 29, 2018 - 07:34 PM (IST)

ਬਗਦਾਦ (ਏ.ਪੀ.)- ਇਰਾਕ ਦੇ ਪ੍ਰਧਾਨ ਮੰਤਰੀ ਨੇ ਬਿਜਲੀ ਸੰਕਟ ਅਤੇ ਖਰਾਬ ਸੇਵਾ ਨੂੰ ਲੈ ਕੇ ਦੇਸ਼ ਦੇ ਬਿਜਲੀ ਮੰਤਰੀ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਅੱਜ ਆਪਣੇ ਟਵਿੱਟਰ ਅਕਾਉਂਟ 'ਤੇ ਇਹ ਐਲਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੱਕ ਬਿਜਲੀ ਮੰਤਰੀ ਕਾਸਿਮ ਅਲ-ਫਾਹਦਵੀ ਦਾ ਮੁਅੱਤਲੀ ਮਨਜ਼ੂਰ ਹੋਵੇਗੀ। ਸਾਲ 2003 ਤੋਂ ਕਈ ਅਰਬ ਡਾਲਰ ਖਰਚ ਕੀਤੇ ਜਾਣ ਦੇ ਬਾਵਜੂਦ ਇਰਾਕ ਦੇ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਹੁਣ ਵੀ ਭਿਆਨਕ ਬਿਜਲੀ ਸੰਕਟ ਅਤੇ ਬਿਜਲੀ ਗੁੱਲ ਹੋਣ ਦੀ ਸਮੱਸਿਆ ਬਣੀ ਹੋਈ ਹੈ। ਇਸ ਮਹੀਨੇ ਇਰਾਕ ਦੇ ਦੱਖਣੀ ਸ਼ੀਆ ਵਧ ਗਿਣਤੀ ਵਾਲੇ ਇਲਾਕੇ ਮੁੱਖ ਰੂਪ ਨਾਲ ਊਰਜਾ ਸੰਪੰਨ ਬਸਰਾ ਸੂਬੇ ਵਿਚ ਹੋਏ ਪ੍ਰਦਰਸ਼ਨਾਂ ਨੇ ਇਸ ਮੁੱਦੇ ਨੂੰ ਹੋਰ ਹਵਾ ਦਿੱਤੀ। ਪ੍ਰਦਰਸ਼ਨ ਦੌਰਾਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਅਤੇ ਕਈ ਜ਼ਖਮੀ ਹੋਏ ਜਦੋਂ ਕਿ ਕਈ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ।


Related News