ਈਰਾਨੀਆਂ ਨੂੰ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਖਾਲੀ ਕਰਨ ਦਾ ਹੁਕਮ, ਨਵੇਂ ਹਮਲੇ ਦਾ ਖਦਸ਼ਾ

Sunday, Jun 15, 2025 - 02:03 PM (IST)

ਈਰਾਨੀਆਂ ਨੂੰ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਖਾਲੀ ਕਰਨ ਦਾ ਹੁਕਮ, ਨਵੇਂ ਹਮਲੇ ਦਾ ਖਦਸ਼ਾ

ਦੁਬਈ (ਏ.ਪੀ.)- ਇਜ਼ਰਾਈਲੀ ਫੌਜ ਨੇ ਐਤਵਾਰ ਨੂੰ ਈਰਾਨੀਆਂ ਨੂੰ "ਫੌਜੀ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ" ਤੁਰੰਤ ਖਾਲੀ ਕਰਨ ਦੀ ਚੇਤਾਵਨੀ ਦਿੱਤੀ, ਜਿਸ ਮਗਰੋਂ ਨਵੇਂ ਹਮਲਿਆਂ ਦਾ ਖਦਸ਼ਾ ਵੱਧ ਗਿਆ ਹੈ। ਫੌਜੀ ਬੁਲਾਰੇ ਕਰਨਲ ਅਵੀਚੈ ਅਦਰਾਈ ਨੇ ਈਰਾਨ ਨੂੰ ਫਾਰਸੀ ਵਿੱਚ 'X' 'ਤੇ ਚੇਤਾਵਨੀ ਜਾਰੀ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਈਰਾਨ ਦੇ ਸਮਰਥਨ 'ਚ ਆਇਆ ਪਾਕਿਸਤਾਨ, PM ਸ਼ਰੀਫ ਬੋਲੇ-ਈਰਾਨ ਨੂੰ ਸਵੈ-ਰੱਖਿਆ ਦਾ ਅਧਿਕਾਰ

IDF ਦੇ ਅਰਬੀ-ਭਾਸ਼ਾ ਦੇ ਬੁਲਾਰੇ ਕਰਨਲ ਅਵੀਚੈ ਅਦਰੇਈ ਨੇ X 'ਤੇ ਲਿਖਿਆ,"ਸਾਰੇ ਵਿਅਕਤੀ ਜੋ ਵਰਤਮਾਨ ਵਿੱਚ ਫੌਜੀ ਹਥਿਆਰ ਨਿਰਮਾਣ ਸਹੂਲਤਾਂ ਅਤੇ ਉਨ੍ਹਾਂ ਦੇ ਸਹਾਇਕ ਸੰਸਥਾਵਾਂ ਵਿੱਚ ਜਾਂ ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਹਨ ਜਾਂ ਮੌਜੂਦ ਹੋਣ ਦੀ ਉਮੀਦ ਕਰਦੇ ਹਨ, ਉਨ੍ਹਾਂ ਨੂੰ ਤੁਰੰਤ ਇਨ੍ਹਾਂ ਖੇਤਰਾਂ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ ਅਤੇ ਅਗਲੇ ਨੋਟਿਸ ਤੱਕ ਵਾਪਸ ਨਹੀਂ ਆਉਣਾ ਚਾਹੀਦਾ।'' ਉਸ ਨੇ ਅੱਗੇ ਕਿਹਾ,"ਇਨ੍ਹਾਂ ਸਹੂਲਤਾਂ ਦੇ ਨੇੜੇ ਹੋਣਾ ਤੁਹਾਡੀ ਜਾਨ ਨੂੰ ਜੋਖਮ ਵਿੱਚ ਪਾ ਸਕਦਾ ਹੈ।" ਅਦਰਾਈ ਨੇ ਪਹਿਲਾਂ ਗਾਜ਼ਾ ਪੱਟੀ ਵਿੱਚ ਇਜ਼ਰਾਈਲ-ਹਮਾਸ ਯੁੱਧ ਵਿਚਕਾਰ ਗਾਜ਼ਾ ਪੱਟੀ, ਲੇਬਨਾਨ ਅਤੇ ਯਮਨ ਵਿੱਚ ਹੋਰ ਹਮਲਿਆਂ ਦਾ ਸੰਕੇਤ ਦਿੱਤਾ ਸੀ। ਉਨ੍ਹਾਂ ਦੀ ਚੇਤਾਵਨੀ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਦੇ ਕਹਿਣ ਤੋਂ ਬਾਅਦ ਆਈ ਹੈ ਕਿ ਜੇਕਰ ਇਜ਼ਰਾਈਲ ਆਪਣੇ ਹਮਲੇ ਬੰਦ ਕਰਦਾ ਹੈ, ਤਾਂ ਤਹਿਰਾਨ ਵੀ ਇਜ਼ਰਾਈਲ 'ਤੇ ਆਪਣੇ ਹਮਲੇ ਬੰਦ ਕਰ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News