ਈਰਾਨੀ ਜਾਸੂਸ ਨੇ ਇਜ਼ਰਾਈਲ ਨੂੰ ਦਿੱਤੀ ਸੀ ਨਸਰੁੱਲਾ ਦੀ ਜਾਣਕਾਰੀ
Monday, Sep 30, 2024 - 12:58 AM (IST)
ਯੇਰੂਸ਼ਲਮ - ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੇ ਦੱਖਣੀ ਬੈਰੂਤ ’ਚ ਸਥਿਤ ਹੈੱਡਕੁਆਰਟਰ ’ਚ ਮੌਜੂਦ ਹੋਣ ਦੀ ਸੂਚਨਾ ਇਜ਼ਰਾਈਲ ਨੂੰ ਇਕ ਈਰਾਨੀ ਜਾਸੂਸ ਤੋਂ ਮਿਲੀ ਸੀ, ਜਿਸ ਤੋਂ ਬਾਅਦ ਹਮਲੇ ਲਈ ਤੁਰੰਤ ਮਿਸ਼ਨ ਤਿਆਰ ਕੀਤਾ ਗਿਆ। ਅਮਰੀਕਾ ਵਿਚ ਮੌਜੂਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤੁਰੰਤ ਇਸ ਮਿਸ਼ਨ ਨੂੰ ਹਰੀ ਝੰਡੀ ਦੇ ਦਿੱਤੀ।
ਨੇਤਨਯਾਹੂ ਦੀ ਮਨਜ਼ੂਰੀ ਮਿਲਦਿਆਂ ਹੀ ਕੁਝ ਮਿੰਟਾਂ ਦੇ ਅੰਦਰ ਇਜ਼ਰਾਈਲ ਦੀ ਹਵਾਈ ਫੌਜ ਨੇ ਹਿਜ਼ਬੁੱਲਾ ਹੈੱਡਕੁਆਰਟਰ ਦੀ ਸੱਤ ਮੰਜ਼ਿਲਾ ਇਮਾਰਤ ਨੂੰ ਨਿਸ਼ਾਨਾ ਬਣਾਉਂਦਿਆਂ ਬੰਬ ਸੁੱਟੇ। ਨਸਰੁੱਲਾ ਇਸੇ ਇਮਾਰਤ ਦੀ ਬੇਸਮੈਂਟ ’ਚ ਆਪਣੇ ਸਾਥੀਆਂ ਨਾਲ ਮੀਟਿੰਗ ਕਰ ਰਿਹਾ ਸੀ।