ਜੇਲ੍ਹ 'ਚ ਰਹਿ ਰਹੇ ਕੈਦੀ ਹੁਣ ਪਤਨੀ ਨੂੰ ਰੱਖ ਸਕਣਗੇ ਨਾਲ ! ਨੇਪਾਲ ਸਰਕਾਰ ਦਾ ਵੱਡਾ ਫ਼ੈਸਲਾ

Monday, Nov 16, 2026 - 12:50 PM (IST)

ਜੇਲ੍ਹ 'ਚ ਰਹਿ ਰਹੇ ਕੈਦੀ ਹੁਣ ਪਤਨੀ ਨੂੰ ਰੱਖ ਸਕਣਗੇ ਨਾਲ ! ਨੇਪਾਲ ਸਰਕਾਰ ਦਾ ਵੱਡਾ ਫ਼ੈਸਲਾ

ਇੰਟਰਨੈਸ਼ਨਲ ਡੈਸਕ: ਨੇਪਾਲ ਸਰਕਾਰ ਨੇ ਜੇਲ੍ਹ ਨਿਯਮਾਵਲੀ ਵਿੱਚ ਕਈ ਅਹਿਮ ਅਤੇ ਬੁਨਿਆਦੀ ਸੁਧਾਰ ਕਰਦਿਆਂ ਕੈਦੀਆਂ ਦੇ ਅਧਿਕਾਰਾਂ ਅਤੇ ਸੁਵਿਧਾਵਾਂ ਬਾਰੇ ਵੱਡੇ ਫੈਸਲੇ ਲਏ ਹਨ। ਨਵੇਂ ਨਿਯਮਾਂ ਅਧੀਨ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਆਪਣੇ ਪਤੀ ਜਾਂ ਪਤਨੀ ਨਾਲ ਅਲੱਗ ਕਮਰੇ ਵਿੱਚ ਰਹਿਣ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਆਪਣੀ ਸਜ਼ਾ ਦਾ ਘੱਟੋ-ਘੱਟ ਦੋ-ਤਿਹਾਈ ( ਹਿੱਸਾ ਪੂਰਾ ਕਰ ਚੁੱਕੇ ਅਤੇ ਚੰਗੇ ਚਾਲ-ਚਲਣ ਵਾਲੇ ਕੈਦੀਆਂ ਨੂੰ 'ਖੁੱਲ੍ਹੀ ਜੇਲ੍ਹ'ਵਿੱਚ ਭੇਜਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਹ ਨਵੀਆਂ ਵਿਵਸਥਾਵਾਂ 15 ਜੁਲਾਈ 2026 ਨੂੰ ਨੇਪਾਲ ਦੇ ਰਾਜਪੱਤਰ ਵਿੱਚ ਪ੍ਰਕਾਸ਼ਿਤ ਕੀਤੀ ਗਈ 'ਕਾਰਾਗਾਰ ਨਿਯਮਾਵਲੀ' ਦੇ ਤਹਿਤ ਲਾਗੂ ਕੀਤੀਆਂ ਗਈਆਂ ਹਨ।

ਪਤੀ-ਪਤਨੀ ਲਈ ਅਲੱਗ ਕਮਰਾ ਅਤੇ ਸ਼ਰਤਾਂ

ਮੈਰਿਜ ਰਜਿਸਟ੍ਰੇਸ਼ਨ ਲਾਜ਼ਮੀ: ਨਿਯਮ 26 ਅਨੁਸਾਰ ਜੇਕਰ ਕੋਈ ਕੈਦੀ ਮੰਗ ਕਰਦਾ ਹੈ, ਤਾਂ ਜੇਲ੍ਹ ਪ੍ਰਸ਼ਾਸਕ ਨੂੰ ਡਾਕਟਰ ਦੀ ਸਿਫ਼ਾਰਸ਼ 'ਤੇ ਵੱਖਰੇ ਕਮਰੇ ਦਾ ਪ੍ਰਬੰਧ ਕਰਨਾ ਹੋਵੇਗਾ, ਜਿਸ ਲਈ ਕਾਨੂੰਨੀ ਤੌਰ 'ਤੇ ਵਿਆਹ ਦਾ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ।

ਉਮਰ ਤੇ ਬੱਚਿਆਂ ਸਬੰਧੀ ਨਿਯਮ: ਮਹਿਲਾ ਕੈਦੀ ਦੀ ਰਿਹਾਈ ਸਮੇਂ ਉਮਰ 40 ਸਾਲ ਜਾਂ ਪੁਰਸ਼ ਕੈਦੀ ਦੀ ਪਤਨੀ ਦੀ ਉਮਰ 40 ਸਾਲ ਹੋਣੀ ਜ਼ਰੂਰੀ ਹੈ। 

ਦੋ ਜਾਂ ਦੋ ਤੋਂ ਵੱਧ ਬੱਚਿਆਂ ਵਾਲੇ ਕੈਦੀਆਂ ਨੂੰ ਇਹ ਸੁਵਿਧਾ ਨਹੀਂ ਮਿਲੇਗੀ; ਸਿਰਫ਼ ਬਿਨਾਂ ਬੱਚੇ ਜਾਂ ਇੱਕ ਬੱਚੇ ਵਾਲੇ ਕੈਦੀ ਹੀ ਇਸ ਲਈ ਅਪਲਾਈ ਕਰ ਸਕਦੇ ਹਨ।

ਸੁਪਰੀਮ ਕੋਰਟ ਦਾ ਆਦੇਸ਼: ਇਹ ਸੁਵਿਧਾ ਨੇਪਾਲ ਦੀ ਸੁਪਰੀਮ ਕੋਰਟ ਦੁਆਰਾ 2010 ਵਿੱਚ ਕੈਦੀਆਂ ਦੇ ਪ੍ਰਜਨਨ ਅਧਿਕਾਰਾਂ ਬਾਰੇ ਦਿੱਤੇ ਗਏ ਆਦੇਸ਼ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਵਰਤਮਾਨ ਵਿੱਚ ਡੋਟੀ ਜ਼ਿਲ੍ਹੇ ਦੀ ਜੇਲ੍ਹ ਵਿੱਚ ਅਜਿਹਾ ਕਮਰਾ ਬਣਾਇਆ ਗਿਆ ਹੈ।

ਖੁੱਲ੍ਹੀ ਜੇਲ੍ਹ 'ਚ ਜਾਣ ਦੇ ਨਿਯਮ

-ਦੋ-ਤਿਹਾਈ ਸਜ਼ਾ ਪੂਰੀ ਕਰਨ ਵਾਲੇ ਚੰਗੇ ਆਚਰਣ ਵਾਲੇ ਕੈਦੀ ਅਪਲਾਈ ਕਰ ਸਕਦੇ ਹਨ

-ਜੇਲ੍ਹ ਪ੍ਰਸ਼ਾਸਨ ਅਤੇ ਵਿਭਾਗ ਦੀ ਸਿਫ਼ਾਰਸ਼ ਤੋਂ ਬਾਅਦ ਸਬੰਧਿਤ ਜ਼ਿਲ੍ਹਾ ਅਦਾਲਤ ਦੇ ਜੱਜ ਦੀ ਇਜਾਜ਼ਤ ਮਿਲਣ 'ਤੇ ਹੀ ਕੈਦੀ ਨੂੰ ਖੁੱਲ੍ਹੀ ਜੇਲ੍ਹ ਭੇਜਿਆ ਜਾਵੇਗਾ।

 -ਖੁੱਲ੍ਹੀ ਜੇਲ੍ਹ ਦੇ ਕੈਦੀਆਂ ਨੂੰ ਨਿਰਧਾਰਿਤ ਕੰਮ 'ਤੇ ਲਗਾਇਆ ਜਾਵੇਗਾ ਅਤੇ ਸਰਕਾਰ ਦੁਆਰਾ ਤੈਅ ਘੱਟੋ-ਘੱਟ ਮਜ਼ਦੂਰੀ ਦਿੱਤੀ ਜਾਵੇਗੀ।

-।ਸ਼ਰਤਾਂ ਦੀ ਉਲੰਘਣਾ ਕਰਨ 'ਤੇ ਕੈਦੀ ਨੂੰ ਮੁੜ ਆਮ ਜੇਲ੍ਹ ਭੇਜ ਦਿੱਤਾ ਜਾਵੇਗਾ।

-ਜੇਲ੍ਹ ਤੋਂ ਫਰਾਰ ਹੋ ਕੇ ਮੁੜ ਫੜੇ ਗਏ, ਖ਼ਰਾਬ ਆਚਰਣ ਵਾਲੇ ਜਾਂ ਮਾਨਸਿਕ ਤੌਰ 'ਤੇ ਅਸਵਸਥ ਪ੍ਰਮਾਣਿਤ ਕੈਦੀਆਂ ਨੂੰ ਖੁੱਲ੍ਹੀ ਜੇਲ੍ਹ ਦੀ ਸੁਵਿਧਾ ਨਹੀਂ ਮਿਲੇਗੀ।

ਪੜ੍ਹੋ ਇਹ ਅਹਿਮ ਖ਼ਬਰ-  ਹੈਂ..! ਇਸ ਪਰਿਵਾਰ 'ਚ 118 ਸਾਲਾਂ ਤੋਂ ਇਕੋ ਤਾਰੀਖ਼ 'ਤੇ ਪੈਦਾ ਹੋ ਰਹੇ ਬੱਚੇ ; ਬਣ ਗਿਆ ਵਰਲਡ ਰਿਕਾਰਡ


ਸਿੱਖਿਆ, ਸਿਹਤ ਅਤੇ ਹੋਰ ਪ੍ਰਮੁੱਖ ਸੁਧਾਰ

ਸਿੱਖਿਆ ਦਾ ਪ੍ਰਬੰਧ: 100 ਕੈਦੀਆਂ ਤੱਕ ਮੁਢਲੀ ਸਿੱਖਿਆ, 101 ਤੋਂ 500 ਤੱਕ ਮਾਧਿਅਮਿਕ ਅਤੇ 500 ਤੋਂ ਵੱਧ ਕੈਦੀਆਂ ਵਾਲੀਆਂ ਜੇਲ੍ਹਾਂ ਵਿੱਚ ਤਕਨੀਕੀ ਤੇ ਦੂਰਵਰਤੀ ਸਿੱਖਿਆ ਦੀ ਵਿਵਸਥਾ ਕੀਤੀ ਜਾਵੇਗੀ।

ਸਿਹਤ ਬੀਮਾ ਤੇ ਹਸਪਤਾਲ: 1 ਸਾਲ ਤੋਂ ਵੱਧ ਸਜ਼ਾ ਵਾਲੇ ਕੈਦੀਆਂ ਨੂੰ ਸਰਕਾਰੀ ਸਿਹਤ ਬੀਮਾ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ। 500 ਤੋਂ ਵੱਧ ਕੈਦੀਆਂ ਵਾਲੀ ਜੇਲ੍ਹ ਵਿੱਚ 10 ਬਿਸਤਰਿਆਂ ਵਾਲਾ ਹਸਪਤਾਲ ਹੋਵੇਗਾ।

ਅੰਤਿਮ ਸੰਸਕਾਰ 'ਚ ਸ਼ਾਮਲ ਹੋਣਾ: ਮਾਤਾ-ਪਿਤਾ, ਪਤੀ-ਪਤਨੀ ਜਾਂ ਬੱਚਿਆਂ ਦੀ ਮੌਤ 'ਤੇ ਕੈਦੀ ਨੂੰ ਜ਼ਿਲ੍ਹਾ ਅਧਿਕਾਰੀ (CDO) ਦੀ ਇਜਾਜ਼ਤ ਨਾਲ ਸੁਰੱਖਿਆ ਹੇਠ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੇਗੀ।

ਵਰਚੁਅਲ ਗੱਲਬਾਤ ਤੇ ਬੈਂਕ ਖਾਤਾ: 3 ਮਹੀਨਿਆਂ ਤੋਂ ਪਰਿਵਾਰ ਨੂੰ ਨਾ ਮਿਲਣ ਵਾਲੇ ਕੈਦੀ 15 ਮਿੰਟ ਲਈ ਵੀਡੀਓ ਕਾਲ ਕਰ ਸਕਣਗੇ। ਕੈਦੀਆਂ ਨੂੰ ਜੇਲ੍ਹ ਅੰਦਰ ਬੈਂਕ ਖਾਤਾ ਖੋਲ੍ਹਣ ਅਤੇ ਉਦਯੋਗ ਚਲਾਉਣ ਦੀ ਵੀ ਇਜਾਜ਼ਤ ਹੋਵੇਗੀ।

ਤਿਉਹਾਰ ਭੱਤਾ ਤੇ ਰਾਸ਼ਨ: ਕੈਦੀਆਂ ਨੂੰ ਸਾਲਾਨਾ 500 ਨੇਪਾਲੀ ਰੁਪਏ ਤਿਉਹਾਰ ਖ਼ਰਚ ਅਤੇ ਰੋਜ਼ਾਨਾ 700 ਗ੍ਰਾਮ ਚੌਲ/ਆਟਾ (ਜਾਂ ਬਰਾਬਰ ਨਕਦ) ਅਤੇ 80 ਰੁਪਏ ਦਿੱਤੇ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News