ਈਰਾਨ ਨੇ ਭੇਜੇ ਸਨ ਹਜ਼ਾਰਾਂ SMS, 2023 ''ਚ ਕੁਰਾਨ ਸਾੜਨ ਦਾ ਬਦਲਾ ਲੈਣ ਦੀ ਦਿੱਤੀ ਧਮਕੀ

Tuesday, Sep 24, 2024 - 04:51 PM (IST)

ਈਰਾਨ ਨੇ ਭੇਜੇ ਸਨ ਹਜ਼ਾਰਾਂ SMS, 2023 ''ਚ ਕੁਰਾਨ ਸਾੜਨ ਦਾ ਬਦਲਾ ਲੈਣ ਦੀ ਦਿੱਤੀ ਧਮਕੀ

ਕੋਪਨਹੇਗਨ  (ਏਜੰਸੀ)- ਸਵੀਡਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਨਾਗਰਿਕਾਂ ਨੂੰ 2023 ਵਿੱਚ ਕੁਰਾਨ ਸਾੜਨ ਦੀ ਘਟਨਾ ਦਾ ਬਦਲਾ ਲੈਣ ਦੀ ਧਮਕੀ ਦੇਣ ਵਾਲੇ ਹਜ਼ਾਰਾਂ ਐਸ.ਐਮ.ਐਸ ਭੇਜਣ ਪਿੱਛੇ ਈਰਾਨ ਦਾ ਹੱਥ ਹੈ। ਸਵੀਡਿਸ਼ ਅਧਿਕਾਰੀਆਂ ਦਾ ਦਾਅਵਾ ਹੈ ਕਿ ਈਰਾਨ ਦੇ ਅਰਧ ਸੈਨਿਕ ਰੈਵੋਲਿਊਸ਼ਨਰੀ ਗਾਰਡ ਡਾਟਾ ਵਿਚ ਸੰਨ੍ਹਮਾਰੀ ਕਰੇ ਜਨਤਕ ਤੌਰ 'ਤੇ ਕੁਰਾਨ ਸਾੜਨ ਦੇ ਸਬੰਧ ਵਿੱਚ "ਸਵੀਡਿਸ਼ ਭਾਸ਼ਾ ਵਿੱਚ ਲਗਭਗ 15,000 SMS" ਭੇਜਣ ਵਿਚ ਸਫਲ ਰਿਹਾ। 

ਸੀਨੀਅਰ ਵਕੀਲ ਮੈਟਸ ਲਜੰਗਕਵਿਸਟ ਨੇ ਦੱਸਿਆ ਕਿ ਸਵੀਡਨ ਦੀ ਘਰੇਲੂ ਸੁਰੱਖਿਆ ਏਜੰਸੀ 'SAPO' ਦੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ "ਈਰਾਨ ਨੇ ਈਰਾਨੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ (IRGC) ਜ਼ਰੀਏ, ਸਵੀਡਨ ਦੀ ਇੱਕ ਪ੍ਰਮੁੱਖ SMS ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਦੇ ਡੇਟਾ ਵਿਚ ਸੰਨ੍ਹਮਾਰੀ ਕੀਤੀ।" ਸੀਨੀਅਰ ਵਕੀਲ ਨੇ ਸਵੀਡਿਸ਼ ਕੰਪਨੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਮੁੱਦੇ 'ਤੇ ਈਰਾਨੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ। ਸਵੀਡਿਸ਼ ਮੀਡੀਆ ਨੇ ਅਗਸਤ 2023 ਵਿੱਚ ਰਿਪੋਰਟ ਦਿੱਤੀ ਸੀ ਕਿ ਸਵੀਡਨ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੁਰਾਨ ਨੂੰ ਸਾੜਨ ਵਾਲਿਆਂ ਤੋਂ ਬਦਲਾ ਲੈਣ ਲਈ ਸਵੀਡਿਸ਼ ਭਾਸ਼ਾ ਵਿੱਚ ਐਸ.ਐਮ.ਐਸ ਪ੍ਰਾਪਤ ਹੋਏ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਬਦਲ ਗਏ ਕੈਨੇਡਾ ਦੇ ਵਰਕ ਪਰਮਿਟ ਨਿਯਮ, ਪੰਜਾਬੀਆਂ 'ਤੇ ਸਿੱਧਾ ਪਵੇਗਾ ਅਸਰ

ਲਜੰਗਕਵਿਸਟ ਨੇ ਕਿਹਾ ਕਿ ਸੰਦੇਸ਼ ਭੇਜਣ ਵਾਲਾ "ਇੱਕ ਸਮੂਹ ਸੀ ਜੋ ਆਪਣੇ ਆਪ ਨੂੰ ਅੰਜੂ ਟੀਮ ਕਹਿੰਦਾ ਹੈ।" ਸਵੀਡਿਸ਼ ਪ੍ਰਸਾਰਕ SVT ਨੇ ਇੱਕ ਐਸ.ਐਮ.ਐਸ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਲਿਖਿਆ ਸੀ, "ਜਿਸ ਨੇ ਵੀ ਕੁਰਾਨ ਦਾ ਅਪਮਾਨ ਕੀਤਾ ਹੈ ਉਸਨੂੰ ਮਿੱਟੀ ਵਿਚ ਮਿਲਾ ਦਿੱਤਾ ਜਾਵੇਗਾ।" ਇਹ ਪ੍ਰਦਰਸ਼ਨ ਪ੍ਰਗਟਾਵੇ ਦੀ ਆਜ਼ਾਦੀ ਦੇ ਤਹਿਤ ਕੀਤਾ ਗਿਆ ਸੀ, ਜੋ ਸਵੀਡਨ ਦੇ ਸੰਵਿਧਾਨ ਵਿੱਚ ਸੁਰੱਖਿਅਤ ਹੈ, ਅਤੇ ਪੁਲਸ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਇੱਕ ਵੱਖਰੇ ਬਿਆਨ ਵਿੱਚ, SAPO ਓਪਰੇਸ਼ਨ ਮੈਨੇਜਰ ਫਰੈਡਰਿਕ ਹਾਲਸਟ੍ਰੋਮ ਨੇ ਕਿਹਾ ਕਿ ਐਸ.ਐਮ.ਐਸ ਭੇਜਣ ਦਾ ਉਦੇਸ਼ "ਸਵੀਡਨ ਨੂੰ ਇੱਕ ਇਸਲਾਮੋਫੋਬਿਕ ਦੇਸ਼ ਵਜੋਂ ਪੇਸ਼ ਕਰਨਾ ਅਤੇ ਸਮਾਜ ਵਿੱਚ ਵੰਡ ਪੈਦਾ ਕਰਨਾ ਸੀ।ਇਸ ਦੌਰਾਨ ਸਵੀਡਨ ਦੇ ਨਿਆਂ ਮੰਤਰੀ ਗਨਾਰ ਸਟ੍ਰੋਮਰ ਨੇ ਸਵੀਡਿਸ਼ ਨਿਊਜ਼ ਏਜੰਸੀ ਨੂੰ ਦੱਸਿਆ" SAPO ਦੇ ਮੁਲਾਂਕਣ ਅਨੁਸਾਰ ਇਸ ਮਾਮਲੇ ਵਿੱਚ ਈਰਾਨ ਦੀ ਭੂਮਿਕਾ ਸੀ।” ਉਸ ਮੁਤਾਬਕ, ''ਇਹ ਕਾਰਵਾਈ ਸਵੀਡਨ ਨੂੰ ਅਸਥਿਰ ਕਰਨ ਜਾਂ ਸਾਡੇ ਦੇਸ਼ ਵਿੱਚ ਧਰੁਵੀਕਰਨ ਨੂੰ ਵਧਾਉਣ ਦਾ ਇਰਾਦਾ ਹੈ।'' ਸਵੀਡਨ ਵਿੱਚ ਕੁਰਾਨ ਜਾਂ ਕਿਸੇ ਧਾਰਮਿਕ ਗ੍ਰੰਥ ਨੂੰ ਸਾੜਨ ਜਾਂ ਅਪਮਾਨਿਤ ਕਰਨ 'ਤੇ ਪਾਬੰਦੀ ਲਗਾਉਣ ਵਾਲਾ ਕੋਈ ਕਾਨੂੰਨ ਨਹੀਂ ਹੈ। ਦੂਜੇ ਪੱਛਮੀ ਦੇਸ਼ਾਂ ਦੇ ਉਲਟ, ਸਵੀਡਨ ਵਿੱਚ ਈਸ਼ਨਿੰਦਾ ਕਾਨੂੰਨ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News