ਟਰੰਪ ਨੂੰ ਮਾਰਨ ਲਈ ਕਰੂਜ਼ ਮਿਜ਼ਾਈਲ ਤਿਆਰ, ਈਰਾਨ ਦੀ ਧਮਕੀ- ਕਮਾਂਡਰ ਦੀ ਹੱਤਿਆ ਦਾ ਜਲਦ ਲਵਾਂਗੇ ਬਦਲਾ

Sunday, Feb 26, 2023 - 05:23 AM (IST)

ਟਰੰਪ ਨੂੰ ਮਾਰਨ ਲਈ ਕਰੂਜ਼ ਮਿਜ਼ਾਈਲ ਤਿਆਰ, ਈਰਾਨ ਦੀ ਧਮਕੀ- ਕਮਾਂਡਰ ਦੀ ਹੱਤਿਆ ਦਾ ਜਲਦ ਲਵਾਂਗੇ ਬਦਲਾ

ਦੁਬਈ (ਇੰਟ.) : ਈਰਾਨ ਦੀ ਟਾਪ ਕਮਾਂਡਰ ਅਮੀਰਾਲੀ ਹਾਜੀਜ਼ਾਦੇਹ ਨੇ ਅਮਰੀਕਾ ਨੂੰ ਸਖ਼ਤ ਲਹਿਜ਼ੇ ਵਿੱਚ ਧਮਕੀ ਦਿੱਤੀ ਹੈ ਕਿ ਉਸ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨ ਲਈ 1650 ਕਿਲੋਮੀਟਰ ਦੂਰ ਦੀ ਮਾਰਕ ਸਮਰੱਥਾ ਵਾਲੀ ਕਰੂਜ਼ ਮਿਜ਼ਾਈਲ ਤਿਆਰ ਕਰ ਲਈ ਹੈ ਤੇ ਜਲਦ ਹੀ ਉਹ ਆਪਣੇ ਕਮਾਂਡਰ ਦੀ ਹੱਤਿਆ ਦਾ ਬਦਲਾ ਲੈਣਗੇ। ਈਰਾਨ ਦੇ ਚੋਟੀ ਦੇ ਕਮਾਂਡਰ ਦੀ ਧਮਕੀ ਤੋਂ ਬਾਅਦ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਰੂਸ-ਯੂਕ੍ਰੇਨ ਜੰਗ ਵਿੱਚ ਰੂਸ ਈਰਾਨੀ ਡਰੋਨ ਦੀ ਮਦਦ ਨਾਲ ਕੀਵ ’ਤੇ ਲਗਾਤਾਰ ਬੰਬ ਵਰ੍ਹਾ ਰਿਹਾ ਹੈ।

ਇਹ ਵੀ ਪੜ੍ਹੋ : ਤੁਰਕੀ ਭੂਚਾਲ ਸਬੰਧੀ ‘ਫਰਜ਼ੀ ਖ਼ਬਰਾਂ’ ਫੈਲਾਉਣ ਦੇ ਸ਼ੱਕ ’ਚ ਪੱਤਰਕਾਰ ਗ੍ਰਿਫ਼ਤਾਰ, ਹੋ ਸਕਦੀ ਹੈ ਇੰਨੇ ਸਾਲ ਜੇਲ੍ਹ

ਈਰਾਨ ਦੇ ਰਿਵਾਲਿਊਸ਼ਨਰੀ ਗਾਰਡਸ ਏਅਰੋਸਪੇਸ ਫੋਰਸ ਦੇ ਮੁਖੀ ਅਮੀਰਾਲੀ ਹਾਜੀਜ਼ਾਦੇਹ ਨੇ ਕਿਹਾ ਕਿ ਈਰਾਨ ਦੇ ਇਕ ਚੋਟੀ ਦੇ ਈਰਾਨੀ ਕਮਾਂਡਰ ਦੀ ਹੱਤਿਆ ਦਾ ਬਦਲਾ ਲੈਣ ਲਈ ਉਹ ਤਿਆਰ ਹੈ। ਸਟੇਟ ਟੀ. ਵੀ. ਚੈਨਲ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਅਸੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਰਨਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ : ਪਾਕਿ ਨਾਗਰਿਕ ਨੇ PM ਮੋਦੀ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ- ਸਾਡੇ ਦੇਸ਼ ਨੂੰ ਵੀ ਮਿਲੇ ਅਜਿਹਾ ਨੇਤਾ

ਹਾਜੀਜ਼ਾਦੇਹ ਨੇ ਕਿਹਾ, "1650 ਕਿਲੋਮੀਟਰ ਦੀ ਰੇਂਜ ਵਾਲੀ ਸਾਡੀ ਕਰੂਜ਼ ਮਿਜ਼ਾਈਲ ਨੂੰ ਇਸਲਾਮਿਕ ਰੀਪਬਲਿਕ ਆਫ਼ ਈਰਾਨ ਦੇ ਮਿਜ਼ਾਈਲ ਹਥਿਆਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।" ਉਸ ਨੇ ਕਿਹਾ ਕਿ ਈਰਾਨ ਦਾ "ਬੇਕਸੂਰ ਸੈਨਿਕਾਂ" ਨੂੰ ਮਾਰਨ ਦਾ ਇਰਾਦਾ ਨਹੀਂ ਸੀ ਪਰ ਜਦੋਂ ਉਸ ਨੇ (ਅਮਰੀਕਾ) ਬਗਦਾਦ ਵਿੱਚ 2020 'ਚ ਡਰੋਨ ਹਮਲੇ ਵਿੱਚ ਈਰਾਨੀ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰਿਆ ਤਾਂ ਜਵਾਬੀ ਕਾਰਵਾਈ 'ਚ ਉਸ ਨੂੰ ਅਮਰੀਕੀ ਸੈਨਾ 'ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਪਈਆਂ ਸਨ।

ਇਹ ਵੀ ਪੜ੍ਹੋ : 100 Days of Rule : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਬਣੀ ਯੂਰਪ 'ਚ ਸਭ ਤੋਂ ਵੱਧ ਹਰਮਨ ਪਿਆਰੀ ਨੇਤਾ

ਹਾਜੀਜ਼ਾਦੇਹ ਨੇ ਇਕ ਟੈਲੀਵਿਜ਼ਨ ਇੰਟਰਵਿਊ ਵਿੱਚ ਕਿਹਾ, "ਰੱਬ ਨੇ ਚਾਹਿਆ ਤਾਂ ਅਸੀਂ ਟਰੰਪ ਨੂੰ ਮਾਰ ਦੇਵਾਂਗੇ। ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਸੁਲੇਮਾਨੀ ਨੂੰ ਮਾਰਨ ਦਾ ਆਦੇਸ਼ ਦੇਣ ਵਾਲੇ ਫੌਜੀ ਕਮਾਂਡਰਾਂ ਨੂੰ ਮਾਰਿਆ ਜਾਣਾ ਚਾਹੀਦਾ ਹੈ।" ਈਰਾਨੀ ਨੇਤਾਵਾਂ ਨੇ ਅਕਸਰ ਸੁਲੇਮਾਨੀ ਦਾ ਬਦਲਾ ਲੈਣ ਲਈ ਸਖਤ ਕਦਮ ਚੁੱਕਣ ਦੀ ਸਹੁੰ ਖਾਧੀ ਹੈ।

ਇਹ ਵੀ ਪੜ੍ਹੋ : ਵੇਨਿਸ ਸਿਟੀ ਦੀਆਂ ਸੁੱਕ ਰਹੀਆਂ ਨਹਿਰਾਂ... ਕੀ ਇਟਲੀ 'ਚ ਹੋਰ ਗੰਭੀਰ ਹੋ ਸਕਦੈ ਜਲ ਸੰਕਟ?

ਈਰਾਨ ਨੇ ਸੰਯੁਕਤ ਰਾਜ ਦੇ ਵਿਰੋਧ ਅਤੇ ਯੂਰਪੀਅਨ ਦੇਸ਼ਾਂ ਦੁਆਰਾ ਚਿੰਤਾ ਦੇ ਵਿਚਕਾਰ ਆਪਣੇ ਮਿਜ਼ਾਈਲ ਪ੍ਰੋਗਰਾਮ, ਖਾਸ ਤੌਰ 'ਤੇ ਆਪਣੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਵਿਸਥਾਰ ਕੀਤਾ ਹੈ। ਤਹਿਰਾਨ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਰੱਖਿਆਤਮਕ ਅਤੇ ਰੋਕਥਾਮ ਵਾਲਾ ਹੈ। ਈਰਾਨ ਨੇ ਕਿਹਾ ਹੈ ਕਿ ਉਸ ਨੇ ਯੂਕ੍ਰੇਨ ਵਿੱਚ ਜੰਗ ਤੋਂ ਪਹਿਲਾਂ ਮਾਸਕੋ ਨੂੰ ਡਰੋਨ ਸਪਲਾਈ ਕੀਤੇ ਸਨ। ਰੂਸ ਨੇ ਪਾਵਰ ਸਟੇਸ਼ਨਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਡਰੋਨ ਦੀ ਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਪੈਂਟਾਗਨ ਨੇ ਕਿਹਾ ਸੀ ਕਿ ਈਰਾਨ ਨੇ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ਵਿਕਸਿਤ ਕੀਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News