ਹੋਰਮੁਜ਼ ਤੋਂ 11 ਭਾਰਤੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ : ਈਰਾਨ
Thursday, May 14, 2026 - 03:13 AM (IST)
ਤਹਿਰਾਨ - ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗ਼ਰੀਬਾਬਾਦੀ ਨੇ ਦੱਸਿਆ ਕਿ ਈਰਾਨ ਨੇ ਹੋਰਮੁਜ਼ ਤੋਂ 11 ਭਾਰਤੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਕੁਝ ਹੋਰ ਜਹਾਜ਼ਾਂ ’ਤੇ ਵੀ ਕੰਮ ਚੱਲ ਰਿਹਾ ਹੈ। ਬ੍ਰਿਕਸ ਨੂੰ ਲੈ ਕੇ ਉਨ੍ਹਾਂ ਨੇ ਭਾਰਤ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਭਾਰਤ ਨੇ ਬ੍ਰਿਕਸ ਪ੍ਰਧਾਨ ਵਜੋਂ ਨਿਰਪੱਖ ਰਵੱਈਆ ਅਪਣਾਇਆ ਹੈ। ਈਰਾਨ ਚਾਹੁੰਦਾ ਹੈ ਕਿ ਭਾਰਤ ਦੀ ਮੇਜ਼ਬਾਨੀ ਵਿਚ ਹੋਣ ਵਾਲਾ ਬ੍ਰਿਕਸ ਸੰਮੇਲਨ ਸਫਲ ਹੋਵੇ ਅਤੇ ਦੁਨੀਆ ਨੂੰ ਇਹ ਸੰਦੇਸ਼ ਨਾ ਜਾਵੇ ਕਿ ਬ੍ਰਿਕਸ ਦੇਸ਼ਾਂ ਵਿਚ ਕੋਈ ਮਤਭੇਦ ਹਨ।
ਫੌਜੀ ਤਾਕਤ ਬਾਰੇ ਬੋਲਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਕੋਲ ਅਤਿ-ਆਧੁਨਿਕ ਹਥਿਆਰ ਨਹੀਂ ਹਨ ਪਰ ਈਰਾਨੀ ਮਿਜ਼ਾਈਲਾਂ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਹਰਾਇਆ ਹੈ। ਇਸੇ ਦੌਰਾਨ ਚੀਨ ਦਾ ਇਕ ਵੱਡਾ ਤੇਲ ਟੈਂਕਰ ਵੀ ਹੋਰਮੁਜ਼ ਪਾਰ ਕਰ ਗਿਆ ਹੈ। ਯੁਆਨ ਹੁਆ ਹੂ ਨਾਂ ਦਾ ਇਹ ਸੁਪਰ-ਟੈਂਕਰ ਇਰਾਕ ਤੋਂ ਲੱਗਭਗ 20 ਲੱਖ ਬੈਰਲ ਕੱਚਾ ਤੇਲ ਲੈ ਕੇ ਜਾ ਰਿਹਾ ਸੀ। ਫਿਲਹਾਲ ਇਹ ਜਹਾਜ਼ ਓਮਾਨ ਦੀ ਖਾੜੀ ਕੋਲ ਖੜ੍ਹਾ ਹੈ।
