ਇਜ਼ਰਾਈਲ ''ਤੇ ਹਮਲੇ ਲਈ ਜ਼ਲਦਬਾਜ਼ੀ ਨਹੀਂ ਕਰੇਗਾ ਈਰਾਨ: ਸੂਤਰ

Friday, Apr 12, 2024 - 10:02 AM (IST)

ਇਜ਼ਰਾਈਲ ''ਤੇ ਹਮਲੇ ਲਈ ਜ਼ਲਦਬਾਜ਼ੀ ਨਹੀਂ ਕਰੇਗਾ ਈਰਾਨ: ਸੂਤਰ

ਇੰਟਰਨੈਸ਼ਨਲ ਡੈਸਕ- ਈਰਾਨ ਨੇ ਵਾਸ਼ਿੰਗਟਨ ਨੂੰ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਸੀਰੀਆ ਦੇ ਦੂਤਘਰ 'ਤੇ ਇਜ਼ਰਾਈਲ ਦੇ ਹਮਲੇ ਦਾ ਜਵਾਬ ਇਸ ਤਰੀਕੇ ਨਾਲ ਦੇਵੇਗਾ ਜਿਸਦਾ ਉਦੇਸ਼ ਵੱਡੇ ਤਣਾਅ ਤੋਂ ਬਚਣਾ ਹੋਵੇਗਾ ਅਤੇ ਇਹ ਕਾਰਵਾਈ ਜਲਦਬਾਜ਼ੀ ਵਿੱਚ ਨਹੀਂ ਕੀਤੀ ਜਾਵੇਗੀ, ਕਿਉਂਕਿ ਤਹਿਰਾਨ ਗਾਜ਼ਾ ਜੰਗਬੰਦੀ ਸਮੇਤ ਮੰਗਾਂ 'ਤੇ ਜ਼ੋਰ ਦੇ ਰਿਹਾ ਹੈ।

ਇਹ ਵੀ ਪੜ੍ਹੋ: ਲੇਬਰ ਪਾਰਟੀ ਨੇ ਵਿੰਡਸਰ ਦੇ ਬ੍ਰਿਟਿਸ਼ ਰਾਇਲ ਚੋਣ ਹਲਕੇ ਤੋਂ ਪਵਿੱਤਰ ਕੌਰ ਨੂੰ ਬਣਾਇਆ ਉਮੀਦਵਾਰ

ਈਰਾਨੀ ਸੂਤਰਾਂ ਮੁਤਾਬਕ ਵਾਸ਼ਿੰਗਟਨ ਨੂੰ ਈਰਾਨ ਦਾ ਸੰਦੇਸ਼ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਯਾਨ ਵੱਲੋਂ ਐਤਵਾਰ ਨੂੰ ਖਾੜੀ ਅਰਬ ਰਾਜ ਓਮਾਨ ਦੀ ਯਾਤਰਾ ਦੌਰਾਨ ਦਿੱਤਾ ਗਿਆ, ਜੋ ਅਕਸਰ ਤਹਿਰਾਨ ਅਤੇ ਵਾਸ਼ਿੰਗਟਨ ਵਿਚਕਾਰ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਨੇ ਈਰਾਨ ਦੇ ਕਿਸੇ ਵੀ ਸੰਦੇਸ਼ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਅਮਰੀਕਾ ਨੇ ਈਰਾਨ ਨੂੰ ਸੂਚਿਤ ਕੀਤਾ ਹੈ ਕਿ ਉਹ ਦੂਤਘਰ 'ਤੇ ਹਮਲੇ ਵਿਚ ਸ਼ਾਮਲ ਨਹੀਂ ਸੀ।

ਇਹ ਵੀ ਪੜ੍ਹੋ: ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ

ਜ਼ਿਕਰਯੋਗ ਹੈ ਕਿ 1 ਅਪ੍ਰੈਲ ਨੂੰ ਈਰਾਨੀ ਕੌਂਸਲੇਟ ਦੀ ਇਮਾਰਤ 'ਤੇ ਹੋਏ ਹਮਲੇ 'ਚ ਇਰਾਨ ਦੇ ਸੀਨੀਅਰ ਫੌਜੀ ਨੇਤਾਵਾਂ ਸਮੇਤ 13 ਲੋਕ ਮਾਰੇ ਗਏ ਸਨ। ਇਜ਼ਰਾਈਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਈਰਾਨੀ ਮੀਡੀਆ ਮੁਤਾਬਕ ਇਸ ਹਮਲੇ ਪਿੱਛੇ ਉਸ ਦਾ ਹੀ ਹੱਥ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਅਮਰੀਕੀ ਅਤੇ ਇਜ਼ਰਾਇਲੀ ਬਲਾਂ ਨੂੰ ਖੇਤਰ 'ਚ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ਦਾ ਮੋਸਟ ਵਾਂਟੇਡ ਖ਼ਤਰਨਾਕ ਅੱਤਵਾਦੀ ਹਾਫਿਜ਼ ਸਈਦ ਲਾਹੌਰ ਦੇ ਹਸਪਤਾਲ ’ਚ ਦਾਖ਼ਲ, ਹਾਲਤ ਨਾਜ਼ੁਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News