ਈਰਾਨ ਦੇ ਸਰਵਉੱਚ ਨੇਤਾ ਦੀ ਇਜ਼ਰਾਈਲ ਤੇ ਅਮਰੀਕਾ ਨੂੰ ਧਮਕੀ, ਦਿੱਤਾ ਜਾਵੇਗਾ ''ਢੁਕਵਾਂ ਜਵਾਬ''
Saturday, Nov 02, 2024 - 03:52 PM (IST)
ਦੁਬਈ (ਏਜੰਸੀ)- ਈਰਾਨ ਦੇ ਸਰਵਉੱਚ ਨੇਤਾ ਨੇ ਸ਼ਨੀਵਾਰ ਨੂੰ ਈਰਾਨ ਅਤੇ ਉਸ ਦੇ ਸਹਿਯੋਗੀਆਂ 'ਤੇ ਹਮਲਿਆਂ ਨੂੰ ਲੈ ਕੇ ਇਜ਼ਰਾਈਲ ਅਤੇ ਅਮਰੀਕਾ ਨੂੰ 'ਢੁਕਵਾਂ ਜਵਾਬ' ਦੇਣ ਦੀ ਧਮਕੀ ਦਿੱਤੀ। ਅਯਾਤੁੱਲਾ ਅਲੀ ਖਮਨੇਈ ਨੇ ਇਹ ਧਮਕੀ ਅਜਿਹੇ ਸਮੇਂ ਦਿੱਤੀ ਹੈ, ਜਦੋਂ 26 ਅਕਤੂਬਰ ਨੂੰ ਇਸਲਾਮਿਕ ਰੀਪਬਲਿਕ 'ਤੇ ਹੋਏ ਹਮਲੇ ਤੋਂ ਬਾਅਦ ਈਰਾਨੀ ਅਧਿਕਾਰੀ ਇਜ਼ਰਾਈਲ ਖਿਲਾਫ ਇਕ ਹੋਰ ਹਮਲੇ ਦੀ ਗੱਲ ਕਰ ਰਹੇ ਹਨ। ਇਸ ਹਮਲੇ ਵਿੱਚ ਇਜ਼ਰਾਈਲ ਨੇ ਈਰਾਨ ਦੇ ਫੌਜੀ ਟਿਕਾਣਿਆਂ ਅਤੇ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਘੱਟੋ-ਘੱਟ 5 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ: ਮਾਉਈ ਟਾਪੂ 'ਚ ਸ਼ਾਰਕ ਨੇ 61 ਸਾਲਾ ਵਿਅਕਤੀ 'ਤੇ ਕੀਤਾ ਹਮਲਾ, ਹਾਲਤ ਗੰਭੀਰ
ਦੋਵਾਂ ਪਾਸਿਆਂ ਤੋਂ ਇੱਕ ਹੋਰ ਹਮਲਾ ਇਸ ਮੰਗਲਵਾਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਪੱਛਮੀ ਏਸ਼ੀਆ ਨੂੰ ਵਿਆਪਕ ਖੇਤਰੀ ਸੰਘਰਸ਼ ਵਿੱਚ ਉਲਝਾ ਸਕਦਾ ਹੈ, ਜੋ ਪਹਿਲਾਂ ਤੋਂ ਹੀ ਗਾਜ਼ਾ ਪੱਟੀ ਵਿੱਚ ਇਜ਼ਰਾਈਲ-ਹਮਾਸ ਯੁੱਧ ਅਤੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਖ਼ਿਲਾਫ਼ ਇਜ਼ਰਾਈਲ ਦੀ ਜ਼ਮੀਨੀ ਮੁਹਿੰਮ ਨਾਲ ਝੁਲਸ ਰਿਹਾ ਹੈ। ਖਮਨੇਈ ਨੇ ਈਰਾਨ ਦੇ ਸਰਕਾਰੀ ਮੀਡੀਆ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਕਿਹਾ, 'ਦੁਸ਼ਮਣ, ਚਾਹੇ ਉਹ ਯਹੂਦੀ ਸ਼ਾਸਨ ਹੋਵੇ ਜਾਂ ਅਮਰੀਕਾ, ਉਹ ਜੋ ਕਰ ਰਹੇ ਹਨ ਉਸ ਦਾ ਢੁਕਵਾਂ ਜਵਾਬ ਯਕੀਨੀ ਤੌਰ 'ਤੇ ਮਿਲੇਗਾ।'
ਇਹ ਵੀ ਪੜ੍ਹੋ: ਪਾਕਿਸਤਾਨ ਦਾ ਸਿੱਖ ਸ਼ਰਧਾਲੂਆਂ ਲਈ ਵੱਡਾ ਐਲਾਨ, ਗੁਰੂ ਧਾਮਾਂ ਦੇ ਦਰਸ਼ਨਾਂ ਲਈ ਨਹੀਂ ਲੱਗੇਗੀ ਵੀਜ਼ਾ ਫੀਸ
ਉਨ੍ਹਾਂ ਨੇ ਜਵਾਬੀ ਕਾਰਵਾਈ ਦੇ ਸਮੇਂ ਜਾਂ ਦਾਇਰੇ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। ਅਮਰੀਕੀ ਫੌਜ ਪੂਰੇ ਪੱਛਮੀ ਏਸ਼ੀਆ ਵਿੱਚ ਸਰਗਰਮ ਹੈ। ਇਸ ਦੇ ਕੁਝ ਸੈਨਿਕ ਹੁਣ ਇਜ਼ਰਾਈਲ ਵਿੱਚ 'ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ' (ਥਾਡ) ਏਅਰ ਡਿਫੈਂਸ ਸਿਸਟਮ ਨੂੰ ਸੰਭਾਲ ਰਹੇ ਹਨ। ਖਮਨੇਈ (85) ਨੇ ਪਹਿਲਾਂ ਦੀਆਂ ਟਿੱਪਣੀਆਂ ਵਿੱਚ ਵਧੇਰੇ ਸਾਵਧਾਨ ਰਵੱਈਆ ਅਪਣਾਉਂਦੇ ਹੋਏ ਕਿਹਾ ਸੀ ਕਿ ਅਧਿਕਾਰੀ ਈਰਾਨ ਦੀਆਂ ਕਾਰਵਾਈਆਂ ਦਾ ਮੁਲਾਂਕਣ ਕਰਨਗੇ ਅਤੇ ਇਜ਼ਰਾਈਲ ਦੇ ਹਮਲੇ ਨੂੰ "ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਘੱਟ ਸਮਝਿਆ ਜਾਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਕੈਨੇਡਾ: ਵੈਨਕੂਵਰ ਦੇ ਸਭ ਤੋਂ ਵੱਡੇ ਗੁਰਦੁਆਰੇ ਦੇ ਬਾਹਰ ਪ੍ਰਦਰਸ਼ਨ ਦੇ ਡਰੋਂ ਬਫਰ ਜ਼ੋਨ ਬਣਾਉਣ ਦਾ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8