ਗੁਆਂਢਣ ਨੂੰ ਜ਼ਬਰਦਸਤੀ 9 ਘੰਟੇ ਬਿਠਾ ਕੇ ਦਿਖਾਈ ਟੀਵੀ ਸੀਰੀਜ਼, ਪੁਲਸ ਨੇ ਕੀਤਾ ਗ੍ਰਿਫਤਾਰ

02/19/2020 5:27:58 PM

ਨਿਊਯਾਰਕ- ਅਮਰੀਕਾ ਦੇ ਆਯੋਵਾ ਦੇ ਸੀਡਰ ਕੈਪਿਡਸ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਥੇ 52 ਸਾਲ ਦੇ ਇਕ ਅਫਰੀਕੀ-ਅਮਰੀਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਵਿਅਕਤੀ ਦੀ ਗੁਆਂਢਣ ਮਹਿਲਾ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਨੇ ਉਸ ਨੂੰ ਜ਼ਬਰਦਸਤੀ 9 ਘੰਟੇ ਦੀ ਟੀਵੀ ਸੀਰੀਜ਼ ਦੇਖਣ ਦੇ ਲਈ ਮਜਬੂਰ ਕੀਤਾ। ਉਸ ਸ਼ਖਸ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਉਥੋਂ ਉਠ ਕੇ ਗਈ ਤਾਂ ਉਸ ਉਸ ਨੂੰ ਮਾਰ ਦੇਵੇਗਾ।

ਮਾਨਸਿਕ ਪਰੇਸ਼ਾਨ ਸੀ ਦੋਸ਼ੀ
ਮੀਡੀਆ ਰਿਪੋਰਟਾਂ ਮੁਤਾਬਕ ਰਾਬਰਟ ਲੀ ਨਾਏ ਗੁਆਂਢੀ ਔਰਤ ਦੇ ਨਸਲੀ ਰਵੱਈਏ ਤੋਂ ਪਰੇਸ਼ਾਨ ਸੀ। ਦੱਸਿਆ ਜਾ ਰਿਹਾ ਹੈ ਕਿ ਰਾਬਰਟ ਨਾਲ ਅਫਰੀਕੀ ਹੋਣ ਕਾਰਨ ਗੁਆਂਢੀ ਔਰਤ ਮਾੜਾ ਰਵੱਈਆ ਕਰਦੀ ਸੀ। ਇਸੇ ਲਈ ਰਾਬਰਟ ਨੇ ਇਸ ਟੀਵੀ ਸੀਰੀਜ਼ ਦੇ ਰਾਹੀਂ ਮਹਿਲਾ ਨੂੰ ਨਸਲਭੇਦ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਔਰਤ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਰਾਬਰਟ ਨੇ ਉਸ ਨੂੰ ਕਮਰੇ ਵਿਚ ਬੰਦ ਕਰਕੇ ਰੱਖਿਆ ਤੇ ਜ਼ਬਰਦਸਤੀ ਟੀਵੀ ਸੀਰੀਜ਼ ਰੂਟ ਦੇਖਣ ਲਈ ਮਜਬੂਰ ਕੀਤਾ। ਇਸ ਸੀਰੀਜ਼ ਵਿਚ ਕਾਲਿਆਂ ਨੂੰ ਗੁਲਾਮ ਬਣਾਉਣ ਤੇ ਉਹਨਾਂ 'ਤੇ ਹੋਏ ਅੱਤਿਆਚਾਰਾਂ ਦੀ ਆਪਬੀਤੀ ਹੈ।

ਔਰਤ ਨੇ ਆਪਣੀ ਸ਼ਿਕਾਇਤ ਵਿਚ ਅੱਗੇ ਕਿਹਾ ਕਿ ਰਾਬਰਟ ਨੇ ਮੈਨੂੰ ਧਮਕੀ ਦਿੱਤੀ ਕਿ ਉਹ ਉਸ ਦੇ ਨਾਲ ਬੈਠ ਕੇ ਚੁੱਪਚਾਪ ਸੀਰੀਜ਼ ਦੇਖੇ ਤੇ ਜੇਕਰ ਉਸ ਨੇ ਉਠ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੇ ਟੁੱਕੜੇ-ਟੁੱਕੜੇ ਕਰ ਦੇਵੇਗਾ। ਦੱਸ ਦਈਏ ਕਿ ਰੂਟ ਸੀਰੀਜ਼ 1976 ਵਿਚ ਲੇਖਕ ਐਲੇਕਸ ਹੇਲੀ ਨੇ ਲਿਖੀ ਸੀ। ਇਹ ਸੀਰੀਜ਼ ਉਹਨਾਂ ਦੇ ਪਰਿਵਾਰਕ ਇਤਿਹਾਸ 'ਤੇ ਆਧਾਰਿਤ ਹੈ। ਦੋਸ਼ ਹੈ ਕਿ ਰਾਬਰਟ ਨੇ ਮਹਿਲਾ ਨੂੰ ਇਹ ਸੀਰੀਜ਼ ਦਿਖਾ ਕੇ ਨਸਲਭੇਦ ਸਮਝਾਉਣ ਦੀ ਕੋਸ਼ਿਸ਼ ਵਿਚ ਜ਼ਬਰਦਸਤੀ ਬਿਠਾਏ ਰੱਖਿਆ।


Baljit Singh

Content Editor

Related News