ਖੁਫ਼ੀਆ ਏਜੰਸੀਆਂ ਦਾ ਖੁਲਾਸਾ, ਪਾਕਿਸਤਾਨ ਚੀਨ ਤੋਂ ਖਰੀਦੇ ਆਧੁਨਿਕ ਡਰੋਨਜ਼ ਨਾਲ ਭਾਰਤ ਖ਼ਿਲਾਫ਼ ਰਚ ਸਕਦੈ ਸਾਜ਼ਿਸ਼
Saturday, Jan 22, 2022 - 05:08 PM (IST)
ਗੁਰਦਾਸਪੁਰ (ਜ. ਬ.)-ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਆਉਣ ਵਾਲੇ ਸਮੇਂ ’ਚ ਚੀਨ ਤੋਂ ਖਰੀਦ ਕੀਤੇ ਆਧੁਨਿਕ ਡਰੋਨਜ਼ ਦੇ ਦਮ ’ਤੇ ਭਾਰਤ ਦੇ ਖ਼ਿਲਾਫ਼ ਵੱਡੀ ਸਾਜ਼ਿਸ਼ ਰਚ ਸਕਦੀ ਹੈ। ਇਹ ਪ੍ਰਗਟਾਵਾ ਭਾਰਤੀ ਖੁਫ਼ੀਆ ਏਜੰਸੀਆਂ ਨੇ ਕੀਤਾ ਹੈ, ਜਿਨ੍ਹਾਂ ਦੇ ਹੱਥ ਅਜਿਹੇ ਦਸਤਾਵੇਜ਼ ਲੱਗੇ ਹਨ, ਜੋ ਇਹ ਸਿੱਧ ਕਰਦੇ ਹਨ ਕਿ ਪਾਕਿਸਤਾਨ ਨੇ ਚੀਨ ਤੋਂ ਬਹੁਤ ਹੀ ਆਧੁਨਿਕ ਡਰੋਨਜ਼ ਖਰੀਦੇ ਹਨ।
ਇਹ ਵੀ ਪੜ੍ਹੋ : 'ਆਪ' ਵੱਲੋਂ ਵਿਧਾਨ ਸਭਾ ਚੋਣਾਂ ਲਈ ਆਖਰੀ ਸੂਚੀ ਜਾਰੀ, 4 ਉਮੀਦਵਾਰਾਂ ਦਾ ਕੀਤਾ ਐਲਾਨ
ਸੂਤਰਾਂ ਅਨੁਸਾਰ ਬੀਤੇ ਸਮੇਂ ’ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਵੱਲੋਂ ਬਣਾਈ ਯੋਜਨਾ ਅਨੁਸਾਰ ਪਾਕਿਸਤਾਨ ਫੌਜ ਨੇ ਚੀਨ ਤੋਂ ਅਜਿਹੇ ਡਰੋਨਜ਼ ਖਰੀਦੇ ਹਨ, ਜੋ ਬਰਸਾਤ ਜਾਂ ਬੱਦਲ ਹੋਣ ’ਤੇ ਵੀ ਉਡਾਣ ਭਰ ਸਕਦੇ ਹਨ। ਇਹ ਡਰੋਨਜ਼ ਕਿਸੇ ਰਾਡਾਰ ਦੀ ਪਕੜ ’ਚ ਵੀ ਨਹੀਂ ਆਉਂਦੇ। ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਆਈ. ਐੱਸ. ਆਈ. ਹੈੱਡਕੁਆਰਟਰ ਗਏ ਸਨ ਅਤੇ ਉਨ੍ਹਾਂ ਨੇ ਇਸ ਡਰੋਨ ਦਾ ਪ੍ਰਦਰਸ਼ਨ ਵੇਖਿਆ ਸੀ।