ਪਾਕਿਸਤਾਨ ਵਿਚ ਵਾਪਰਿਆ ਸੜਕ ਹਾਦਸਾ, 14 ਲੋਕਾਂ ਦੀ ਮੌਤ

09/12/2017 3:51:53 PM

ਇਸਲਾਮਾਬਾਦ— ਪਾਕਿਸਤਾਨ ਵਿਚ ਇਕ ਮਿਨੀ ਬੱਸ ਡ੍ਰਾਈਵਰ ਦੇ ਸੋ ਜਾਣ ਕਾਰਨ ਹੋਏ ਸੜਕ ਹਾਦਸਾ ਵਾਪਰਿਆ, ਜਿਸ ਵਿਚ 4 ਬੱਚਿਆਂ ਸਮੇਤ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਇਸਲਾਮਾਬਾਦ ਕੋਲ ਚੱਕਰੀ 'ਤੇ ਐੱਮ2 ਰਾਜਮਾਰਗ 'ਤੇ ਮਿਨੀ ਬੱਸ ਅਤੇ ਸੀਮੈਂਟ ਨਾਲ ਭਰੇ ਟਰੱਕ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ। 
ਪੁਲਸ ਬੁਲਾਰੇ ਮੁਹੰਮਦ ਅਲੀ ਖੋਖਰ ਨੇ ਕਿਹਾ ਕਿ ਡ੍ਰਾਈਵਰ ਦੇ ਸੋ ਜਾਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਨੇ ਕਿਹਾ ਕਿ ਡ੍ਰਾਈਵਰ ਦੀ ਲਾਪਰਵਾਹੀ ਕਾਰਨ ਹੋਏ ਹਾਦਸੇ ਵਿਚ 4 ਬੱਚਿਆਂ ਸਮੇਤ 14ਲੋਕਾਂ ਦੀ ਮੌਤ ਹੋ ਗਈ। ਮਿਨੀ ਬੱਸ ਪੰਜਾਬ ਦੇ ਝਾਂਗ ਤੋਂ ਰਾਜਧਾਨੀ ਇਸਲਾਮਾਬਾਦ ਜਾ ਰਹੀ ਸੀ ਅਤੇ ਹਾਦਸੇ ਮਗਰੋਂ ਇਸ ਵਿਚ ਅੱਗ ਲੱਗ ਗਈ। ਖੋਖਰ ਨੇ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਸੜ ਚੁੱਕੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਹੈ। ਡੀ. ਐੱਨ. ਏ. ਜਾਂਚ ਮਗਰੋਂ ਹੀ ਉਨ੍ਹਾਂ ਦੀ ਪਛਾਣ ਸੰਭਵ ਹੋ ਪਾਵੇਗੀ।


Related News