ਇੰਗਲੈਂਡ ਆਉਣ ਵਾਲੇ ਯਾਤਰੀਆਂ ਲਈ ਸਸਤਾ ਹੋਵੇਗਾ ਕੋਵਿਡ-19 ਟੈਸਟ
Sunday, Oct 24, 2021 - 07:58 PM (IST)
ਲੰਡਨ-ਇੰਗਲੈਂਡ ਦੀ ਯਾਤਰਾ ਪਾਬੰਦੀ ਸੂਚੀ ਤੋਂ ਵੱਖ ਰੱਖੇ ਗਏ ਦੇਸ਼ਾਂ ਦੇ ਯਾਤਰੀ ਹੁਣ ਇਥੇ ਆਉਣ ਲਈ ਜ਼ਿਆਦਾ ਮਹਿੰਗੇ ਪੋਲੀਮਰੇਜ਼ ਚੇਨ ਰਿਐਕਸ਼ਨ (ਪੀ.ਸੀ.ਆਰ.) ਟੈਸਟ ਦੀ ਥਾਂ ਕੋਵਿਡ-19 ਦੇ ਲੇਟਰਲ ਫਲੋਅ ਟੈਸਟ (ਐੱਲ.ਐੱਫ.ਟੀ.) ਦਾ ਇਸਤੇਮਾਲ ਕਰ ਸਕਦੇ ਹਨ ਜਿਨ੍ਹਾਂ ਨੂੰ ਟੀਕੇ ਦੀ ਪੂਰੀ ਖੁਰਾਕ ਦਿੱਤੀ ਜਾ ਚੁੱਕੀ ਹੈ। ਨਵਾਂ ਨਿਯਮ ਐਤਵਾਰ ਤੋਂ ਪ੍ਰਭਾਵੀ ਹੋ ਗਿਆ ਜੋ ਦੇਸ਼ ਦੇ ਸੈਲਾਨੀ ਖੇਤਰ ਨੂੰ ਉਤਸ਼ਾਹ ਦੇਵੇਗਾ। ਬ੍ਰਿਟੇਨ ਦੇ ਹੋਰ ਹਿੱਸਿਆਂ-ਵੇਲਸ, ਸਟਾਕਲੈਂਡ ਅਤੇ ਉੱਤਰੀ ਆਇਰਲੈਂਡ-'ਚ ਵੀ ਆਉਣ ਵਾਲੇ ਹਫਤਿਆਂ 'ਚ ਟੀਕੇ ਲਵਾ ਚੁੱਕੇ ਯਾਤਰੀਆਂ ਲਈ ਇਸ ਤਰ੍ਹਾਂ ਦੇ ਐੱਲ.ਐੱਫ.ਟੀ. ਨਿਯਮ ਲਾਗੂ ਕੀਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਰੂਸ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 35,660 ਨਵੇਂ ਮਾਮਲੇ
ਸਰਕਾਰ ਨੇ ਕਿਹਾ ਕਿ ਭਾਰਤ ਸਮੇਤ 100 ਤੋਂ ਜ਼ਿਆਦਾ ਦੇਸ਼ਾਂ 'ਚ ਟੀਕੇ ਲਵਾ ਚੁੱਕੇ ਯਾਤਰੀ ਵੀ ਇੰਗਲੈਂਡ 'ਚ ਪੂਰੀ ਤਰ੍ਹਾਂ ਨਾਲ ਟੀਕਾ ਲਗਾਏ ਗਏ ਨਿਵਾਸੀਆਂ ਦੇ ਸਮਾਨ ਮੰਨਿਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਪਾਬੰਦੀਸ਼ੁਦਾ ਸੂਚੀ ਤੋਂ ਬਾਹਰ ਦੇ ਦੇਸ਼ਾਂ ਤੋਂ ਇੰਗਲੈਂਡ ਪਹੁੰਚਣ ਵਾਲੇ ਯਾਤਰੀ ਦੂਜੇ ਦਿਨ ਜਾਂ ਉਸ ਤੋਂ ਪਹਿਲੇ ਹੀ ਪੀ.ਸੀ.ਆਰ. ਦੀ ਥਾਂ ਐੱਲ.ਐੱਫ.ਟੀ. ਦਾ ਇਸਤੇਮਾਲ ਕਰ ਸਕਦੇ ਹਨ। ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਤੋਂ ਇੰਗਲੈਂਡ ਆਉਣ ਵਾਲੇ ਯਾਤਰੀ, ਜਿਨ੍ਹਾਂ ਨੇ ਕੋਵਿਡ-19 ਰੋਕੂ ਟੀਕੇ ਲਵਾ ਲਏ ਹਨ, ਉਹ ਸਸਤੇ ਐੱਲ.ਐੱਫ.ਟੀ. ਦਾ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ : ਅਮਰੀਕਾ ਦੀ 5 ਤੋਂ 11 ਸਾਲ ਉਮਰ ਵਰਗ ਦੇ 2.8 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ
ਇਸ ਟੈਸਟ ਰਾਹੀਂ ਜਲਦੀ ਨਤੀਜੇ ਪ੍ਰਾਪਤ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਯਾਤਰੀ ਉਦਯੋਗ ਨੂੰ ਮਜ਼ਬੂਤੀ ਮਿਲੇਗੀ ਅਤੇ ਜਨਤਾ ਛੁੱਟੀਆਂ ਦਾ ਆਨੰਦ ਲੈਣ ਇਥੇ ਪਹੁੰਚ ਸਕਦੀ ਹੈ। ਇਹ ਸਾਡੇ ਸ਼ਾਨਦਾਰ ਟੀਕਾਕਰਨ ਪ੍ਰੋਗਰਾਮ ਕਾਰਨ ਸੰਭਵ ਹੋ ਸਕਿਆ ਹੈ। ਬ੍ਰਿਟੇਨ ਦੇ ਆਵਾਜਾਈ ਮੰਤਰੀ ਗ੍ਰਾਂਟ ਸ਼ਾਪਸ ਨੇ ਕਿਹਾ ਕਿ ਆਗਮਨ ਤੋਂ ਬਾਅਦ ਦੇ ਟੈਸਟਾਂ ਦੇ ਨਿਯਮਾਂ 'ਚ ਬਦਲਾਅ ਨਾਲ ਯਾਤਰੀਆਂ ਨੂੰ ਜ਼ਿਆਦਾ ਬਦਲ ਅਤੇ ਬਹੁਤ ਹੀ ਘੱਟ ਸਮੇਂ 'ਚ ਤੇਜ਼ ਨਤੀਜੇ ਮਿਲਣਗੇ। ਟੀਕਾਕਰਨ ਪ੍ਰੋਗਰਾਮ ਦੀ ਸਫਲਤਾ ਦਾ ਹੀ ਨਤੀਜਾ ਹੈ ਕਿ ਇਸ ਨਾਲ ਅਸੀਂ ਉਦਯੋਗ ਅਤੇ ਖਪਤਕਾਰਾਂ ਨੂੰ ਬੜ੍ਹਾਵਾ ਦੇ ਸਕਦੇ ਹਨ। ਜਿਨ੍ਹਾਂ ਯਾਤਰੀਆਂ ਨੇ ਯਾਤਰਾ ਲਈ ਪਹਿਲਾਂ ਹੀ ਪੀ.ਸੀ.ਆਰ. ਕਰਵਾ ਲਿਆ ਹੈ ਉਨ੍ਹਾਂ ਨੂੰ ਦੂਜੇ ਟੈਸਟ ਤੋਂ ਦੀ ਜ਼ਰੂਰਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਅਮਰੀਕਾ : ਗੋਲੀਬਾਰੀ ਤੋਂ ਬਾਅਦ ਅਟਲਾਂਟਾ 'ਚ ਪ੍ਰਮੁੱਖ ਸੜਕਾਂ ਕੀਤੀਆਂ ਗਈਆਂ ਬੰਦ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।