ਇੰਡੋਨੇਸ਼ੀਆ ''ਚ ਲੱਗੇ ਭੂਚਾਲ ਦੇ ਝਟਕੇ

06/15/2020 1:30:12 PM

ਹਾਂਗਕਾਂਗ (ਵਾਰਤਾ) : ਇੰਡੋਨੇਸ਼ੀਆਂ ਵਿਚ ਸੋਮਵਾਰ ਨੂੰ ਟੋਬੇਲੋ ਸ਼ਹਿਰ ਤੋਂ 48 ਕਿਲੋਮੀਟਰ ਦੀ ਦੂਰੀ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਦੀ ਤੀਬਰਤਾ 5.3 ਸੀ ਅਤੇ ਇਹ ਗ੍ਰੀਨਵਿਚ ਮੀਨ ਟਾਈਮਸ (ਜੀ.ਐੱਮ.ਟੀ.) ਮੁਤਾਬਕ ਸਵੇਰੇ 4 ਵੱਜ ਕੇ 15 ਮਿੰਟਾਂ ਅਤੇ 43 ਸਕਿੰਟ 'ਤੇ ਆਇਆ ਸੀ।

ਯੂ.ਐੱਸ.ਜੀ.ਐੱਸ. ਮੁਤਾਬਕ ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤਿਹ ਤੋਂ 119.27 ਕਿਲੋਮੀਟਰ ਦੀ ਡੂੰਘਾਈ ਅਤੇ 1.2922 ਡਿਗਰੀ ਉੱਤਰ ਅਤੇ 128.0573 ਪੂਰਬ ਵਿਚ ਸੀ।


cherry

Content Editor

Related News