ਭਾਰਤ ਅਤੇ ਅਮਰੀਕਾ ਦੇ ਸਬੰਧ ਲਗਾਤਾਰ ਵੱਧ ਰਹੇ ਵਿਸ਼ਵਾਸ ''ਤੇ ਅਧਾਰਤ ਹਨ: ਤਰਨਜੀਤ ਸਿੰਘ ਸੰਧੂ
Friday, Oct 22, 2021 - 11:09 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ-ਅਮਰੀਕਾ ਸਬੰਧਾਂ ਦਾ ਆਧਾਰ ਆਪਸੀ ਵਿਸ਼ਵਾਸ ਕਾਰਨ ਬਹੁਤ ਮਜ਼ਬੂਤ ਹੈ, ਜੋ ਲਗਾਤਾਰ ਵੱਧ ਰਿਹਾ ਹੈ। ਸੀਨੀਅਰ ਕਾਂਗਰਸੀ ਕਰਮਚਾਰੀਆਂ ਲਈ 'ਇੰਡੀਆ ਹਾਊਸ' ਵਿਖੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਨਾ ਸਿਰਫ਼ ਮਜ਼ਬੂਤਰਣਨੀਤਕ ਅਤੇ ਰੱਖਿਆ ਸਬੰਧ ਹਨ, ਸਗੋਂ ਸਿਹਤ ਅਤੇ ਦਵਾਈ ਦੇ ਖੇਤਰ ਵਿਚ ਵੀ ਡੂੰਘਾ ਸਬੰਧ ਹੈ।' ਉਨ੍ਹਾਂ ਵੀਰਵਾਰ ਨੂੰ ਕਿਹਾ, 'ਇਹ (ਰਿਸ਼ਤੇ) ਲਗਾਤਾਰ ਹੋਰ ਡੂੰਘੇ ਹੁੰਦੇ ਜਾ ਰਹੇ ਹਨ।'
ਸੰਧੂ ਨੇ ਕਿਹਾ, 'ਅੱਜ, ਸਾਡੇ ਦੁਵੱਲੇ ਸਬੰਧਾਂ ਦਾ ਅਧਾਰ ਬਹੁਤ ਮਜ਼ਬੂਤਹੈ ਅਤੇ ਇਹ ਆਧਾਰ ਵਿਸ਼ਵਾਸ ਹੈ, ਜੋ ਲਗਾਤਾਰ ਵੱਧ ਰਿਹਾ ਹੈ। ਇਹ ਸਾਡੀ ਭਾਈਵਾਲੀ ਲਈ ਬਹੁਤ ਜ਼ਰੂਰੀ ਹੈ।' ਸਦਨ ਅਤੇ ਸੈਨੇਟ ਦੋਵਾਂ ਵਿਚ ਸੰਸਦ ਮੈਂਬਰਾਂ ਦੇ ਕਰੀਬੀ ਸਹਿਯੋਗੀ ਮੰਨੇ ਜਾਣ ਵਾਲੇ ਕਾਂਗਰਸੀ ਦੇ ਇਹ ਕਰਮਚਾਰੀ, ਅਮਰੀਕੀ ਕਾਂਗਰਸ ਦੀਆਂ ਨੀਤੀਆਂ ਅਤੇ ਵਿਧਾਨਕ ਏਜੰਡੇ ਨੂੰ ਆਕਾਰ ਦੇਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਵਿਚੋਂ ਕਈ ਭਾਰਤੀ ਮੂਲ ਦੇ ਹਨ। ਸੰਧੂ ਨੇ ਕਿਹਾ ਕਿ ਭਾਰਤ ਸਸਤਾ ਇਲਾਜ, ਦਵਾਈਆਂ ਅਤੇ ਟੀਕੇ ਮੁਹੱਈਆ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ, 'ਮੈਂ ਤੁਹਾਨੂੰ ਸਿਰਫ਼ ਇਕ ਉਦਾਹਰਣ ਦੇਵਾਂਗਾ। 6 ਸਾਲ ਪਹਿਲਾਂ, ਅਮਰੀਕਾ ਅਤੇ ਭਾਰਤ ਦੋਵਾਂ ਨੇ ਇਕ ਟੀਕੇ ਲਈ ਮਿਲ ਕੇ ਕੰਮ ਕੀਤਾ ਸੀ। ਅਸੀਂ 'ਰੋਟਾਵਾਇਰਸ' ਨਾਂ ਦੀ ਇਕ ਹੋਰ ਲਾਗ ਲਈ ਵੈਕਸੀਨ ਦਾ ਥੋਕ ਉਤਪਾਦਨ ਤਿਆਰ ਕੀਤਾ। ਦੋਵਾਂ ਦੇਸ਼ਾਂ ਦੇ ਸਹਿਯੋਗ ਨਾਲ ਇਕ ਸਿੰਗਲ ਖ਼ੁਰਾਕ ਦੀ ਕੀਮਤ 60 ਡਾਲਰ ਤੋਂ ਘਟ ਕੇ 1 ਡਾਲਰ ਹੋ ਗਈ। ਇਹ ਸਾਡੇ ਸਹਿਯੋਗ ਦੀ ਡੂੰਘਾਈ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਦੇਸ਼ ਨੂੰ ਕਰਨਗੇ ਸੰਬੋਧਨ
ਸਿਹਤ ਸੰਭਾਲ ਖੇਤਰ ਵਿਚ ਭਾਰਤ ਅਤੇ ਅਮਰੀਕਾ ਦਰਮਿਆਨ ਵੱਡੀਆਂ ਸੰਭਾਵਨਾਵਾਂ ਉੱਤੇ ਜ਼ੋਰ ਦਿੰਦੇ ਹੋਏ ਸੰਧੂ ਨੇ ਊਰਜਾ, ਜਲਵਾਯੂ ਤਬਦੀਲੀ ਅਤੇ ਨਵਿਆਉਣਯੋਗ ਊਰਜਾ ਦੇ ਮੁੱਦਿਆਂ ਉੱਤੇ ਸਹਿਯੋਗ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਗਿਆਨ ਦੀ ਵੰਡ ਅਤੇ ਸਿੱਖਿਆ ਦੋਵਾਂ ਦੇਸ਼ਾਂ ਦੇ ਵਿਚ ਸਹਿਯੋਗ ਦਾ ਇਕ ਹੋਰ ਵੱਡਾ ਖੇਤਰ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।