ਇੰਡੋ-ਕੈਨੇਡੀਅਨ ਪੁਲਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਦੁਖ਼ਦ ਮੌਤ, PM ਟਰੂਡੋ ਨੇ ਪ੍ਰਗਟਾਇਆ ਦੁੱਖ

Wednesday, Apr 12, 2023 - 10:06 AM (IST)

ਇੰਡੋ-ਕੈਨੇਡੀਅਨ ਪੁਲਸ ਅਧਿਕਾਰੀ ਹਰਵਿੰਦਰ ਸਿੰਘ ਧਾਮੀ ਦੀ ਦੁਖ਼ਦ ਮੌਤ, PM ਟਰੂਡੋ ਨੇ ਪ੍ਰਗਟਾਇਆ ਦੁੱਖ

ਅਲਬਰਟਾ - ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਸੋਮਵਾਰ ਨੂੰ ਵਾਪਰੇ ਸੜਕ ਹਾਦਸੇ ਵਿੱਚ ਇੱਕ 32 ਸਾਲਾ ਇੰਡੋ-ਕੈਨੇਡੀਅਨ ਪੁਲਸ ਅਧਿਕਾਰੀ ਦੀ ਮੌਤ ਹੋ ਗਈ। ਕਾਂਸਟੇਬਲ ਹਰਵਿੰਦਰ ਸਿੰਘ ਧਾਮੀ, ਜਿਨ੍ਹਾਂ ਨੂੰ ਹਾਰਵੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਦੀ ਸਟ੍ਰੈਥਕੋਨਾ ਕਾਉਂਟੀ ਟੁੱਕੜੀ ਨਾਲ ਤਾਇਨਾਤ ਸਨ। ਸਟ੍ਰੈਥਕੋਨਾ ਸੂਬੇ ਦੇ ਐਡਮੰਟਨ ਮੈਟਰੋਪੋਲੀਟਨ ਖੇਤਰ ਦੇ ਅੰਦਰ ਇੱਕ ਟਾਊਨਸ਼ਿਪ ਹੈ।

ਇਹ ਵੀ ਪੜ੍ਹੋ: ਸਿੰਗਾਪੁਰ ’ਚ ਭਾਰਤੀ ਮੁਸਲਿਮ ਜੋੜੇ ਨੂੰ ਮੁਫ਼ਤ ਰਮਜ਼ਾਨ ਟ੍ਰੀਟ ਦੇਣ ਤੋਂ ਕੀਤੀ ਨਾਂਹ, ਕਿਹਾ- 'ਭਾਰਤ ਲਈ ਨਹੀਂ... ਚਲੇ ਜਾਓ'

ਆਰ.ਸੀ.ਐੱਮ.ਪੀ. ਦੇ ਬਿਆਨ ਮੁਤਾਬਕ ਸਵੇਰੇ 2 ਵਜੇ ਦੇ ਕਰੀਬ ਉਹ ਇੱਕ ਸ਼ਿਕਾਇਤ ਮਿਲਣ ਮਗਰੋਂ ਮੌਕੇ 'ਤੇ ਜਾ ਰਹੇ ਸਨ। ਪੁਲਸ ਮੁਤਾਬਕ ਧਾਮੀ ਗੱਡੀ ਖ਼ੁਦ ਚਲਾ ਰਹੇ ਸਨ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਕੰਕਰੀਟ ਬੈਰੀਅਰ ਨਾਲ ਟਕਰਾ ਗਈ। ਐਮਰਜੈਂਸੀ ਕਰਮਚਾਰੀਆਂ ਅਤੇ ਨਾਗਰਿਕਾਂ ਦੇ ਯਤਨਾਂ ਦੇ ਬਾਵਜੂਦ ਹਾਰਵੇ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਸ ਦਰਦਨਾਕ ਹਾਦਸੇ ਦੀ ਜਾਂਚ ਸਟ੍ਰੈਥਕੋਨਾ ਆਰ.ਸੀ.ਐੱਮ.ਪੀ. ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਦਰਦਨਾਕ ਘਟਨਾ: ਈ-ਬਾਈਕ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 2 ਬੱਚੇ

ਉਥੇ ਹੀ ਕੈਨੇਡੀਅਨ ਪੀ.ਐੱਮ. ਜਸਟਿਨ ਟਰੂਡੋ ਨੇ ਵੀ ਧਾਮੀ ਦੀ ਮੌਤ 'ਤੇ ਦੁੱਖ਼ ਜ਼ਾਹਰ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, RCMP ਅਲਬਰਟਾ ਕਾਂਸਟੇਬਲ ਹਰਵਿੰਦਰ ਸਿੰਘ ਧਾਮੀ ਦੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਨਾਲ ਮੇਰੀ ਹਮਦਰਦੀ, ਜਿਨ੍ਹਾਂ ਦੇ ਡਿਊਟੀ ਦੌਰਾਨ ਆਪਣੀ ਜਾਨ ਗਵਾ ਦਿੱਤੀ ਹੈ। 

ਇਹ ਵੀ ਪੜ੍ਹੋ: ਇਟਲੀ ਦੇ ਸ਼ਹਿਰ ਬਰੇਸ਼ੀਆ 'ਚ ਨਗਰ ਕੌਂਸਲ ਚੋਣਾਂ 'ਚ ਇਹ 3 ਸਿੱਖ ਚਿਹਰੇ ਅਜ਼ਮਾਉਣਗੇ ਆਪਣੀ ਕਿਸਮਤ

ਆਰ.ਸੀ.ਐੱਮ.ਪੀ. ਮੁਤਾਬਕ ਧਾਮੀ 2019 ਵਿਚ ਪੁਲਸ ਸੇਵਾ ਵਿੱਚ ਸ਼ਾਮਲ ਹੋਏ ਸਨ। ਸੋਮਵਾਰ ਤੜਕੇ ਵਾਪਰੇ ਸੜਕ ਹਾਦਸੇ ਵਿਚ ਡਿਊਟੀ ਦੌਰਾਨ ਹਾਰਵੇ ਦੀ ਮੌਤ ਹੋ ਜਾਣ ਤੋਂ ਬਾਅਦ ਡਿਪਟੀ ਕਮਿਸ਼ਨਰ ਕਰਟਿਸ ਜ਼ਬਲੋਕੀ, ਅਲਬਰਟਾ RCMP ਦੇ ਕਮਾਂਡਿੰਗ ਅਫਸਰ ਨੇ ਕਿਹਾ ਕਿ ਸਾਡੀ ਪੁਲਸ ਸੇਵਾ ਦੇ ਇੱਕ ਮੈਂਬਰ ਅਤੇ ਕਮਿਊਨਿਟੀ ਦੇ ਇੱਕ ਮੈਂਬਰ ਨੂੰ ਗੁਆਉਣਾ ਬਹੁਤ ਹੀ ਮੰਦਭਾਗਾ ਹੈ।

ਇਹ ਵੀ ਪੜ੍ਹੋ: PM ਮੋਦੀ ਵੱਲੋਂ ਸਿੱਖਾਂ ਦੇ ਹਿੱਤ 'ਚ ਚੁੱਕੇ ਕਦਮਾਂ ਨਾਲ ਖਾਲਿਸਤਾਨੀ ਅੰਦੋਲਨ ਹੋਇਆ ਕਮਜ਼ੋਰ : ਸਿੱਖ ਵਫ਼ਦ


author

cherry

Content Editor

Related News