ਨੇਪਾਲ ਤੋਂ ਵੱਡੀ ਖ਼ਬਰ : ਅਚਾਨਕ ਆਏ ਹੜ੍ਹ 'ਚ 300 ਤੋਂ ਵੱਧ ਭਾਰਤੀ ਨਾਗਰਿਕ ਲਾਪਤਾ
Thursday, Aug 27, 2026 - 11:08 AM (IST)
ਕਾਠਮੰਡੂ (ਭਾਸ਼ਾ): ਨੇਪਾਲ-ਤਿੱਬਤ ਸਰਹੱਦ 'ਤੇ ਭੋਟੇਕੋਸ਼ੀ ਨਦੀ ਵਿੱਚ ਆਏ ਭਿਆਨਕ ਹੜ੍ਹ ਨੇ ਭਾਰੀ ਤਬਾਹੀ ਕੀਤੀ ਹੈ। ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖ਼ਾਨਾਲ ਅਨੁਸਾਰ ਇਸ ਭਿਆਨਕ ਕੁਦਰਤੀ ਆਫ਼ਤ ਵਿੱਚ ਹਜ਼ਾਰਾਂ ਲੋਕ ਲਾਪਤਾ ਹਨ, ਜਿਸ ਵਿਚ ਲਗਭਗ 300 ਭਾਰਤੀ ਸੈਲਾਨੀ ਵੀ ਸ਼ਾਮਲ ਹਨ। ਜਦਕਿ ਹੁਣ ਤੱਕ 162 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਵੱਡੀ ਗਿਣਤੀ ਵਿੱਚ ਪਰਿਵਾਰ ਬੇਘਰ ਹੋ ਗਏ ਹਨ।
ਰਿਪੋਰਟਾਂ ਅਨੁਸਾਰ, ਲਾਪਤਾ ਲੋਕਾਂ ਵਿੱਚ ਘੱਟੋ-ਘੱਟ 133 ਭਾਰਤੀ ਨਾਗਰਿਕ ਅਤੇ 37 ਪ੍ਰਵਾਸੀ ਭਾਰਤੀ (NRIs) ਸ਼ਾਮਲ ਹਨ। ਇਨ੍ਹਾਂ ਵਿੱਚੋਂ ਲਗਭਗ 50 ਅਜਿਹੇ ਭਾਰਤੀ ਸ਼ਰਧਾਲੂ ਹਨ ਜੋ ਪਵਿੱਤਰ 'ਕੈਲਾਸ਼ ਮਾਨਸਰੋਵਰ ਯਾਤਰਾ' ਲਈ ਗਏ ਹੋਏ ਸਨ। ਨੇਪਾਲ ਸਥਿਤ ਭਾਰਤੀ ਦੂਤਾਵਾਸ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਪ੍ਰਭਾਵਿਤ ਭਾਰਤੀਆਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਬਾਹਰ ਕੱਢਣ ਅਤੇ ਰਾਹਤ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਲਗਾਤਾਰ ਜੁਟਿਆ ਹੋਇਆ ਹੈ।ਨੇਪਾਲ ਪੁਲਿਸ ਅਤੇ ਅਧਿਕਾਰੀਆਂ ਅਨੁਸਾਰ ਇਹ ਹੜ੍ਹ ਬੁੱਧਵਾਰ ਨੂੰ ਉਸ ਸਮੇਂ ਆਇਆ ਜਦੋਂ ਇੱਕ ਵਿਸ਼ਾਲ ਬਰਫ਼ੀਲੇ ਤੋਦੇ ਦੇ ਡਿੱਗਣ ਕਾਰਨ ਭੋਟੇਕੋਸ਼ੀ ਦੀ ਸਹਾਇਕ ਨਦੀ 'ਲਹੇਂਦੇ' ਦਾ ਵਹਾਅ ਪੂਰੀ ਤਰ੍ਹਾਂ ਰੁਕ ਗਿਆ। ਇਸ ਕਾਰਨ ਪਾਣੀ ਦਾ ਪੱਧਰ ਅਚਾਨਕ ਬਹੁਤ ਵੱਧ ਗਿਆ ਅਤੇ ਅਚਾਨਕ ਆਏ ਹੜ੍ਹ ਨੇ ਸਭ ਤੋਂ ਪਹਿਲਾਂ ਚੀਨ ਦੀ ਸਰਹੱਦ ਨੇੜੇ ਰਸੂਆਗੜ੍ਹੀ ਸਥਿਤ ਤਿਮੂਰੇ ਖੇਤਰ 'ਤੇ ਕਹਿਰ ਢਾਹਿਆ। ਇਸ ਤੋਂ ਬਾਅਦ ਹੜ੍ਹ ਦੇ ਪਾਣੀ ਨੇ ਤਿੰਨ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ 'ਚ ਹੜ੍ਹ ; ਮ੍ਰਿਤਕਾਂ ਦੀ ਗਿਣਤੀ 160 ਤੋਂ ਪਾਰ , ਸੈਂਕੜੇ ਲੋਕ ਲਾਪਤਾ
ਇਸ ਹੜ੍ਹ ਦੀ ਲਪੇਟ ਵਿੱਚ ਆਉਣ ਕਾਰਨ ਉੱਤਰੀ ਰਸੂਆ ਵਿੱਚ ਸਰਹੱਦੀ ਚੌਕੀ 'ਤੇ ਤਾਇਨਾਤ ਨੇਪਾਲ ਦੀ ਹਥਿਆਰਬੰਦ ਪੁਲਿਸ ਫੋਰਸ (APF) ਦੇ 4 ਜਵਾਨ ਵੀ ਲਾਪਤਾ ਹੋ ਗਏ ਹਨ। ਹੜ੍ਹ ਕਾਰਨ ਸੜਕਾਂ, ਬਿਜਲੀ ਪ੍ਰਸਾਰਣ ਲਾਈਨਾਂ ਅਤੇ ਰਸੂਆਗੜ੍ਹੀ, ਚਿਲੀਮੇ, ਤ੍ਰਿਸ਼ੂਲੀ-3ਏ, ਤ੍ਰਿਸ਼ੂਲੀ-3ਬੀ ਸਮੇਤ ਕਈ ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਪ੍ਰਸ਼ਾਸਨ ਨੇ ਰਸੂਆ, ਨੁਵਾਕੋਟ, ਧਾਦਿੰਗ, ਗੋਰਖਾ ਅਤੇ ਚਿਤਵਾਨ ਜ਼ਿਲ੍ਹਿਆਂ ਵਿੱਚ ਹਾਈ-ਅਲਰਟ ਜਾਰੀ ਕਰਦਿਆਂ ਨਦੀਆਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਅਤੇ ਉੱਚੀਆਂ ਥਾਵਾਂ 'ਤੇ ਜਾਣ ਦੀ ਸਲਾਹ ਦਿੱਤੀ ਹੈ।
ਭਾਰਤੀ ਨਾਗਰਿਕਾਂ ਦੀ ਮਦਦ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ- ਪ੍ਰਭਾਵਿਤ ਭਾਰਤੀ ਨਾਗਰਿਕਾਂ ਬਾਰੇ ਜਾਣਕਾਰੀ ਅਤੇ ਮਦਦ ਲਈ ਭਾਰਤੀ ਦੂਤਾਵਾਸ ਅਤੇ ਨੇਪਾਲ ਸਰਕਾਰ ਵੱਲੋਂ ਹੇਠ ਲਿਖੇ ਐਮਰਜੈਂਸੀ ਨੰਬਰ ਜਾਰੀ ਕੀਤੇ ਗਏ ਹਨ:
ਕਾਠਮੰਡੂ ਸਥਿਤ ਭਾਰਤੀ ਦੂਤਾਵਾਸ: +977 985 131 6807, +977 970 910 7500
ਬੀਜਿੰਗ ਸਥਿਤ ਭਾਰਤੀ ਦੂਤਾਵਾਸ (WhatsApp): 0086 185 1428 4905
ਨੇਪਾਲ ਟੂਰਿਜ਼ਮ ਬੋਰਡ: 1234 (ਟੋਲ-ਫ੍ਰੀ), 1144 (ਹੌਟਲਾਈਨ)
ਟੂਰਿਸਟ ਪੁਲਿਸ (ਨੇਪਾਲ): 9851289445

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
