ਇਟਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ ਭਾਰਤੀ ਖਿਡਾਰਨਾਂ ਦੀ ਹੋਈ ਖੱਜਲ ਖੁਆਰੀ, ਗੁਰਦੁਆਰਾ ਸਾਹਿਬ ''ਚ ਕੱਟੀ ਰਾਤ

Friday, Sep 17, 2021 - 06:27 PM (IST)

ਇਟਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ ਭਾਰਤੀ ਖਿਡਾਰਨਾਂ ਦੀ ਹੋਈ ਖੱਜਲ ਖੁਆਰੀ, ਗੁਰਦੁਆਰਾ ਸਾਹਿਬ ''ਚ ਕੱਟੀ ਰਾਤ

ਮਿਲਾਨ/ਇਟਲੀ (ਸਾਬੀ ਚੀਨੀਆ) ਇਟਲੀ ਦੇ ਰੋਮ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮਾਮਲਾ ਉਸ ਵੇਲੇ ਗਰਮ ਹੋ ਗਿਆ ਜਦੋਂ ਅਨ ਲਾਇਨ ਵਰਲਡ ਹਾਕੀ ਚੈਂਪੀਅਨਸ਼ਿਪ 2021 ਵਿਚ ਹਿੱਸਾ ਲੈਣ ਆਈਆਂ ਭਾਰਤੀ ਖਿਡਾਰਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਵਰਲਡ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਆਈਆਂ ਭਾਰਤੀ ਖਿਡਾਰਨਾਂ ਫਲਾਇਟ ਲੈਣ ਲਈ ਏਅਰ ਪੋਰਟ 'ਤੇ ਪੁੱਜੀਆਂ ਅਤੇ ਸਮਾਨ ਤੱਕ ਜਮਾਂ ਕਰਾ ਲੈਣ ਤੋਂ ਬਾਅਦ ਵੈਟਿੰਗ ਰੂਮ ਵਿਚ ਬੈਠੀਆਂ ਤਾਂ ਉਦੋਂ ਖਿਡਾਰਨਾਂ ਨੂੰ ਜਹਾਜ ਵਿਚ ਬੈਠਣ ਤੋਂ ਮਨਾ ਕਰ ਦਿੱਤਾ ਗਿਆ। 

PunjabKesari

PunjabKesari

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਖਿਡਾਰਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਲੋੜੀਂਦੇ ਸਾਰੇ ਕਾਗਜ਼ਾਤ ਮੌਜੂਦ ਸੀ ਪਰ ਏਅਰ ਲਾਈਨ ਵੱਲੋਂ ਜਾਰੀ ਕੀਤਾ ਜਾਣ ਵਾਲਾ ਸੀਟ ਨੰਬਰ ਨਾ ਮਿਲਣ ਕਾਰਨ ਓੁਨਾ ਨੂੰ 8-9 ਘੰਟੇ ਖੱਜਲ ਹੋਣਾ ਪਿਆ। ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਅਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਜੱਸੋਮਜਾਰਾ ਨੇ ਦੇਰ ਰਾਤ ਏਅਰਪੋਰਟ ਤੋਂ ਸਾਰੀਆਂ ਕੁੜੀਆਂ ਨੂੰ ਏਅਰ ਪੋਰਟ ਦੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਜਿੱਥੇ ਰਾਤ ਕੱਟਣ ਤੋ ਬਾਅਦ ਬੀਤੇ ਕੱਲ੍ਹ ਦੋਹਾ ਕਤਰ ਨੂੰ ਰਵਾਨਾ ਹੋਈਆਂ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਇਟਲੀ ਸਰਕਾਰ ਦਾ ਨਵਾਂ ਫਰਮਾਨ, ਕਾਮਿਆਂ ਲਈ ਗ੍ਰੀਨ ਪਾਸ ਕੀਤਾ ਜ਼ਰੂਰੀ

ਖਿਡਾਰਨਾਂ ਨੇ ਦੋਸ਼ ਲਾਉਂਦੇ ਹੋਏ ਆਖਿਆ ਕਿ ਏਅਰਲਾਈਨ ਦੇ ਸਟਾਫ ਵੱਲੋਂ ਓੁਨਾ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਗਿਆ ਜੇ ਸਟਾਫ਼ ਦਾ ਰਵੱਈਆ ਸਹੀ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਇੰਨਾ ਖੱਜਲ ਖੁਆਰ ਨਾ ਹੋਣਾ ਪੈਂਦਾ। ਇਸ ਟੀਮ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਖਿਡਾਰਨਾਂ ਸਨ ਜਿਨ੍ਹਾਂ ਵੱਲੋਂ ਇਸ ਮੁਸੀਬਤ ਭਰੀ ਘੜੀ ਵਿਚ ਮਦਦ ਲਈ ਸਿੱਖਾਂ ਦਾ ਧੰਨਵਾਦ ਕੀਤਾ ਗਿਆ।  ਦੱਸਣਯੋਗ ਹੈ ਕਿ ਇਹ ਭਾਰਤੀ ਖਿਡਾਰਨਾ ਆਬਰੂਸੋ ਇਟਲੀ ਵਿਖੇ ਹੋ ਰਹੀ ਅਨਲਾਈਅਨ ਵਰਲਡ ਚੈਂਪੀਅਨਸ਼ਿਪ 2021 ਵਿਚ ਹਿੱਸਾ ਲੈਣ ਆਈਆਂ ਸਨ। 

PunjabKesari


author

Vandana

Content Editor

Related News