ਇਟਲੀ ''ਚ ਭਾਰੀ ਮੀਂਹ ਕਾਰਨ ਭਾਰਤੀ ਮਹਿਲਾ ਦੀ ਮੌਤ

11/20/2019 8:38:26 AM

ਰੋਮ , (ਕੈਂਥ)— ਖਰਾਬ ਮੌਸਮ ਦੇ ਚੱਲਦਿਆਂ ਇਟਲੀ ਵਿਚ ਪੈਂਦੇ ਰੀਵਾਰੋਲੋ ਮਾਨਤੋਵਾ ਸ਼ਹਿਰ ਨੇੜੇ ਇਕ ਭਾਰਤੀ ਮਹਿਲਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਭਾਰੀ ਬਾਰਿਸ਼ ਕਾਰਨ ਔਰਤ ਆਪਣੀ ਕਾਰ ਨੂੰ ਕੰਟਰੋਲ ਨਾ ਕਰ ਸਕੀ, ਜਿਸ ਕਾਰਣ ਕਾਰ ਬੇਕਾਬੂ ਹੋ ਕੇ ਖੱਡ ਵਿਚ ਡਿੱਗਣ ਨਾਲ ਭਾਰਤੀ ਮਹਿਲਾ ਦੀ ਮੌਤ ਹੋ ਗਈ। ਸਕੋਡਾ ਗੱਡੀ ਵਿਚ ਸਵਾਰ ਇਸ ਮਹਿਲਾ ਨਾਲ ਇਕ ਹੋਰ ਭਾਰਤੀ ਮਹਿਲਾ ਵੀ ਸੀ ਜੋ ਕਿ ਹਸਪਤਾਲ ਵਿਚ ਜੇਰੇ ਇਲਾਜ ਹੈ ।

ਕਜਲਮਜੋਰੇ ਕਿਰਮੋਨਾ ਦੀ ਪੁਲਸ ਅਨੁਸਾਰ ਸੜਕ ਕਾਫੀ ਗਿੱਲੀ ਅਤੇ ਤਿਲਕਣ ਵਾਲੀ ਹੋਣ ਕਾਰਣ ਮਹਿਲਾ ਗੱਡੀ 'ਤੇ ਕੰਟਰੋਲ ਨਹੀਂ ਰੱਖ ਸਕੀ ਅਤੇ ਇਕ ਪਾਣੀ ਨਾਲ ਭਰੇ ਖੱਡ ਵਿਚ ਕਾਰ ਪਲਟ ਗਈ ।ਮੌਕੇ 'ਤੇ ਫਾਇਰ ਬ੍ਰਿਗੇਡ ,ਰੈੱਡ ਕਰਾਸ, ਪਦਾਨਾ ਸਕੋਰਸੌ, ਐਂਬੂਲੈਂਸ ਸੇਵਾਵਾਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਪੁੱਜ ਕੇ ਇਕ ਮਹਿਲਾ ਦੀ ਜਾਨ ਬਚਾਈ ਜਾ ਸਕੀ ਜਦਕਿ ਦੂਸਰੀ ਨੇ ਗੱਡੀ ਵਿਚ ਹੀ ਦਮ ਤੌੜ ਦਿੱਤਾ । ਖਰਾਬ ਮੌਸਮ ਦੇ ਚੱਲਦਿਆਂ ਹੁਣ ਤੱਕ ਇਟਲੀ ਵਿੱਚ ਭਾਰਤੀ ਮਹਿਲਾ ਸਮੇਤ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।


Related News