ਬ੍ਰਿਟੇਨ ''ਚ ਬਲਾਤਕਾਰ ਤੋਂ ਬਾਅਦ ਸਵਦੇਸ਼ ਭੱਜਣ ਵਾਲੇ ਭਾਰਤੀ ਨੂੰ ਹੋਈ ਜੇਲ

06/04/2019 9:42:06 PM

ਲੰਡਨ— ਬ੍ਰਿਟੇਨ 'ਚ ਇਕ ਔਰਤ ਦਾ ਬਲਾਕਤਾਰ ਕਰਨ ਤੋਂ ਬਾਅਦ 2017 'ਚ ਭਾਰਤ ਭੱਜਣ ਵਾਲੇ ਇਕ ਭਾਰਤੀ ਵਿਅਕਤੀ ਨੂੰ ਰੇਪ ਦੇ ਦੋਸ਼ 'ਚ 7 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਅਜੈ ਰਾਣਾ (35) 'ਤੇ 9 ਦਸੰਬਰ 2017 ਨੂੰ ਔਰਤ ਨੂੰ ਲਿਫਟ ਦੀ ਪੇਸ਼ਕਸ਼ ਦੇਣ ਤੋਂ ਬਾਅਦ ਪੂਰਬੀ ਇਗਲੈਂਡ ਦੇ ਲੋਵਸਟੋਫਟ ਸ਼ਹਿਰ 'ਚ ਕਾਰ 'ਚ ਔਰਤ ਨਾਲ ਰੇਪ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

ਇਸ ਤੋਂ ਬਾਅਦ ਉਹ 13 ਦਸੰਬਰ ਨੂੰ ਇਹ ਦਾਅਵਾ ਕਰਦੇ ਹੋਏ ਭਾਰਤ ਭੱਜ ਗਿਆ ਕਿ ਉਹ ਆਪਣੀ ਬੀਮਾਰ ਮਾਂ ਨਾਲ ਮਿਲਣ ਜਾ ਰਿਹਾ ਹੈ। ਉਸ ਨੂੰ ਦੋ ਹਫਤੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਰੇਪ ਦਾ ਦੋਸ਼ੀ ਪਾਇਆ ਗਿਆ ਤੇ ਇਪਸਵਿਚ ਕ੍ਰਾਊਨ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ। ਮੁਕੱਦਮੇ ਦੌਰਾਨ ਇਹ ਸਾਹਮਣੇ ਆਇਆ ਕਿ 30 ਸਾਲ ਦੀ ਉਮਰ ਦੇ ਨੇੜੇ ਔਰਤ ਨੂੰ ਰਾਣਾ ਨੇ ਇਹ ਕਹਿੰਦੇ ਹੋਏ ਲਿਫਟ ਦਿੱਤੀ ਸੀ ਕਿ ਠੰਡ ਬਹੁਤ ਹੈ। ਔਰਤ ਨੇ ਲਿਫਟ ਦੀ ਪੇਸ਼ਕਸ਼ ਸਵਿਕਾਰ ਕਰ ਲਈ ਸੀ। ਅਦਾਲਤ ਨੂੰ ਦਿੱਤੇ ਬਿਆਨ 'ਚ ਪੀੜਤਾ ਨੇ ਕਿਹਾ ਕਿ ਇਹ ਹਮਲਾ ਮੈਨੂੰ ਪੂਰੀ ਜ਼ਿੰਦਗੀ ਡਰਾਉਂਦਾ ਰਹੇਗਾ।


Baljit Singh

Content Editor

Related News