ਯੂਕੇ ਤੋਂ ਦੁੱਖਦਾਇਕ ਖ਼ਬਰ, ਨਹਿਰ 'ਚ ਡੁੱਬਣ ਕਾਰਨ 25 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
Monday, Jun 26, 2023 - 06:36 PM (IST)

ਲੰਡਨ (ਭਾਸ਼ਾ) ਯੂਕੇ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਤਾਮਿਲਨਾਡੂ ਦੇ ਇੱਕ 25 ਸਾਲਾ ਵਿਦਿਆਰਥੀ, ਜੋ ਯੂਕੇ ਵਿੱਚ ਆਪਣੀ ਪੋਸਟ ਗ੍ਰੈਜੂਏਟ ਡਿਗਰੀ ਕਰ ਰਿਹਾ ਸੀ, ਦੀ ਬਰਮਿੰਘਮ ਸ਼ਹਿਰ ਵਿੱਚ ਇੱਕ ਨਹਿਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਰਮਿੰਘਮ ਦੀ ਐਸਟਨ ਯੂਨੀਵਰਸਿਟੀ ਦੇ ਵਿਦਿਆਰਥੀ ਜੀਵੰਥ ਸਿਵਕੁਮਾਰ ਨੂੰ ਵੈਸਟ ਮਿਡਲੈਂਡਜ਼ ਪੁਲਸ ਨੇ ਬੁੱਧਵਾਰ ਤੜਕੇ ਮੈਟਰੋਨਸ ਵਾਕ, ਸੇਲੀ ਓਕ ਵਿਖੇ ਬਰਮਿੰਘਮ ਨਹਿਰ ਵਿੱਚ ਪਾਇਆ। ਵੈਸਟ ਮਿਡਲੈਂਡਜ਼ ਐਂਬੂਲੈਂਸ ਸੇਵਾ ਨੂੰ ਮੌਕੇ 'ਤੇ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਬਾਅਦ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ "ਇਹ ਅਫ਼ਸੋਸ ਦੀ ਗੱਲ ਹੈ ਕਿ ਵਿਦਿਆਰਥੀ ਨੂੰ ਬਚਾਇਆ ਨਹੀਂ ਜਾ ਸਕਿਆ"।
ਵੈਸਟ ਮਿਡਲੈਂਡਜ਼ ਪੁਲਸ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ “ਉਸਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ ਅਤੇ ਸਮੇਂ ਸਿਰ ਉਸ ਨੂੰ ਕੋਰੋਨਰ ਲਈ ਭੇਜਿਆ ਜਾਵੇਗਾ,”। ਉਹਨਾਂ ਨੇ ਕਿਹਾ ਕਿ ਇਹ ਹੁਣ ਪੁਲਸ ਦਾ ਮਾਮਲਾ ਨਹੀਂ ਹੈ। ਉੱਧਰ ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ (INSA) ਯੂਕੇ ਦਾ ਐਸਟਨ ਯੂਨੀਵਰਸਿਟੀ ਚੈਪਟਰ ਕੋਇੰਬਟੂਰ ਵਿੱਚ ਸਿਵਕੁਮਾਰ ਦੀ ਲਾਸ਼ ਨੂੰ ਉਸਦੇ ਪਰਿਵਾਰ ਨੂੰ ਵਾਪਸ ਭੇਜਣ ਵਿੱਚ ਤਾਲਮੇਲ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ। ਯੂਕੇ ਦੀ INSA ਟੀਮ ਨੇ ਸਿਵਕੁਮਾਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਬਿਆਨ ਮੁਤਾਬਕ “INSA ਇਹ ਯਕੀਨੀ ਬਣਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ ਕਿ ਉਸਦੀ ਬੌਡੀ ਸੁਰੱਖਿਅਤ ਢੰਗ ਨਾਲ ਘਰ ਪਹੁੰਚ ਜਾਵੇ।”
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਸੁਪਰੀਮ ਕੋਰਟ 'ਚ ਅਪੀਲ, ਭਗਤ ਸਿੰਘ ਦੇ ਕੇਸ 'ਚ ਲਿਆਂਦੀ ਜਾਵੇ ਤੇਜ਼ੀ
ਐਸਟਨ ਯੂਨੀਵਰਸਿਟੀ ਦੇਸ਼ ਵਾਪਸੀ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰ ਰਹੀ ਹੈ ਅਤੇ ਵਿਦਿਆਰਥੀਆਂ ਲਈ ਐਸੋਸੀਏਟ ਪ੍ਰੋ. ਵਾਈਸ ਚਾਂਸਲਰ ਐਲੀਸਨ ਲੇਵੀ ਨੇ ਕਿਹਾ ਕਿ ਯੂਨੀਵਰਸਿਟੀ ਆਪਣੇ ਇੱਕ "ਕੀਮਤੀ ਮੈਂਬਰ" ਦੀ ਮੌਤ ਬਾਰੇ ਸੁਣ ਕੇ "ਬਹੁਤ ਦੁਖੀ" ਹੈ। ਸਾਡੀ ਹਮਦਰਦੀ ਇਸ ਮੁਸ਼ਕਲ ਸਮੇਂ ਵਿੱਚ ਉਸਦੇ ਪਰਿਵਾਰ ਅਤੇ ਦੋਸਤਾਂ ਨਾਲ ਹੈ। ਜੀਵੰਥ ਐਸਟਨ ਯੂਨੀਵਰਸਿਟੀ ਦਾ ਹੋਣਹਾਰ ਮੈਂਬਰ ਸੀ। ਘਟਨਾ ਤੋਂ ਬਾਅਦ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਵਿਦਿਆਰਥੀ ਸਲਾਹ ਟੀਮਾਂ ਦੇ ਨਾਲ-ਨਾਲ ਸਹਾਇਤਾ ਅਤੇ ਮਾਰਗਦਰਸ਼ਨ ਲਈ ਕਾਉਂਸਲਿੰਗ, ਮਾਨਸਿਕ ਸਿਹਤ ਅਤੇ ਤੰਦਰੁਸਤੀ ਸਮੇਤ ਆਪਣੀਆਂ ਵਿਦਿਆਰਥੀ ਭਲਾਈ ਟੀਮਾਂ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।