ਇਟਲੀ ਦਾ ਭਾਰਤੀ ਸਿੱਖ ਭਾਈਚਾਰਾ ਮਹਾਨ ਭਾਰਤ ਨਾਲ ਚਟਾਨ ਵਾਂਗ ਖੜ੍ਹਾ

Saturday, May 10, 2025 - 02:55 PM (IST)

ਇਟਲੀ ਦਾ ਭਾਰਤੀ ਸਿੱਖ ਭਾਈਚਾਰਾ ਮਹਾਨ ਭਾਰਤ ਨਾਲ ਚਟਾਨ ਵਾਂਗ ਖੜ੍ਹਾ

ਰੋਮ (ਦਲਵੀਰ ਸਿੰਘ ਕੈਂਥ)- ਉਂਝ ਤਾਂ ਜੰਗ ਦਾ ਨਾਮ ਹੀ ਬੁਰਾ ਹੈ ਜਿੱਥੇ ਲੱਗਦੀ ਹੈ ਸਭ ਕੁਝ ਤਬਾਹ ਹੋ ਜਾਂਦਾ ਹੈ ਪਰ ਜਦੋਂ ਦੇਸ਼ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਫਿਰ ਸਭ ਜਾਇਜ਼ ਹੈ। ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ, ਉਦੋਂ ਤੋਂ ਹੀ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਅੰਦਰੋ-ਅੰਦਰੀ ਦੁਸ਼ਮਣੀ ਪਾਲਦਾ ਰਿਹਾ ਹੈ। ਉਸ ਨੇ ਹਮੇਸ਼ਾ ਹੀ ਪਿੱਠ ਪਿੱਛੇ ਵਾਰ ਕੀਤਾ ਪਰ ਮੂੰਹ ਦੀ ਖਾਧੀ ਚਾਹੇ ਉਹ ਸੰਨ 65, 71 ਦੀ ਜੰਗ ਹੋਵੇ ਜਾਂ ਕਾਰਗਿਲ ਹਮਲਾ ਹੋਵੇ। ਹੁਣ ਫਿਰ ਪਹਿਲਗਾਮ ਹਮਲਾ ਕਰ ਧਰਮ ਦੀ ਆੜ ਵਿੱਚ ਪਾਕਿਸਤਾਨ ਨੇ ਜੋ ਇਖਲਾਕੋ ਡਿੱਗੀ ਕਾਰਵਾਈ ਕੀਤੀ ਹੈ ਉਸ ਨਾਲ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਦੁਨੀਆ ਦੇ ਹਰ ਸ਼ਖ਼ਸ ਨੇ ਢਿੱਡੋਂ ਤਕਲੀਫ਼ ਮਹਿਸੂਸ ਕਰਦਿਆਂ ਪਾਕਿਸਤਾਨ ਦੀ ਰੱਜ ਕੇ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਭਾਰਤ ਨੇ 28 ਬੇਕਸੂਰ ਭਾਰਤੀਆਂ ਦੀ ਮੌਤ ਤੋਂ ਬਾਅਦ ਜੋ ਮਿਸ਼ਨ ਸਿੰਧੂਰ ਸ਼ੁਰੂ ਕੀਤਾ ਉਸ ਨਾਲ ਪਾਕਿਸਤਾਨ ਤੇ ਉਸ ਦੀ ਪਨਾਹ ਵਿੱਚ ਪਲ ਰਹੇ ਮੁਨੱਖਤਾ ਦੇ ਕਾਤਿਲ ਅੱਤਵਾਦੀ ਕੰਬ ਉੱਠੇ। ਪਾਕਿਸਤਾਨ ਨੂੰ ਸ਼ਾਇਦ ਇਹ ਲੱਗਦਾ ਸੀ ਕਿ ਭਾਰਤ ਕਦੇ ਸਖ਼ਤੀ ਨਾਲ ਪੇਸ਼ ਨਹੀਂ ਆਵੇਗਾ ਪਰ ਜਦੋਂ ਹੁਣ ਮਿਸ਼ਨ ਸਿੰਧੂਰ ਜਿਸ ਦੀ ਅਗਵਾਈ ਕਰਨਲ ਸੋਫ਼ੀਆ ਕੁਰੈਸ਼ੀ ਦਲੇਰ ਭਾਰਤੀ ਔਰਤ ਕਰ ਰਹੀ ਹੈ, ਤਹਿਤ ਕਈ ਨਾਮੀ ਤੇ ਲੋੜੀਂਦੇ ਅੱਤਵਾਦੀ ਢਹਿ-ਢੇਰੀ ਕਰ ਦਿੱਤੇ ਤਾਂ ਪਾਕਿਸਤਾਨ ਦੂਜੇ ਦੇਸ਼ਾਂ ਤੋਂ ਮਦਦ ਮੰਗਣ ਲੱਗਾ ਹੈ। ਪਾਕਿਸਤਾਨ ਮੁੱਢ ਤੋਂ ਹੀ ਪੰਜਾਬ ਦੇ ਸਿੱਖ ਸਮਾਜ ਨੂੰ ਵਰਗਲਾ ਕੇ ਆਪਣੇ ਪਿੱਛੇ ਲਾਉਣ ਦੇ ਮਨਸੂਬੇ ਪਾਲਦਾ ਰਿਹਾ ਤੇ ਆਪਣੇ ਆਪ ਨੂੰ ਸਿੱਖ ਹਿਮੈਤੀ ਹੋਣ ਦੇ ਖੋਖਲੇ ਦਾਅਵੇ ਵੀ ਕਰਦਾ ਰਿਹਾ ਪਰ ਹੁਣ ਜਦੋਂ ਪਾਕਿਸਤਾਨ ਤੇ ਭਾਰਤ ਵਿੱਚ ਜੰਗ ਵਰਗਾ ਮਾਹੌਲ ਬਣ ਗਿਆ ਹੈ ਤਾਂ ਪਾਕਿਸਤਾਨ ਨੇ ਸਭ ਤੋਂ ਪਹਿਲਾਂ ਸਿੱਖਾਂ ਦੇ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-'ਜੇਕਰ ਭਾਰਤ ਹਮਲੇ ਕਰਨੇ ਬੰਦ ਕਰ ਦੇਵੇ ਤਾਂ....', ਪਾਕਿ ਵਿਦੇਸ਼ ਮੰਤਰੀ ਦਾ ਵੱਡਾ ਬਿਆਨ

ਭਾਰਤੀ ਫੌਜ ਜਿਸ ਉਪੱਰ ਸਾਰੇ ਦੇਸ਼ ਨੂੰ ਮਾਣ ਹੈ ਜੇਕਰ ਪੂਰੀ ਤਰ੍ਹਾਂ ਚੌਕਸ ਨਾ ਹੁੰਦੀ ਤਾਂ ਪਾਕਿਸਤਾਨ ਨੇ ਸਭ ਤੋਂ ਪਹਿਲਾਂ ਸਿੱਖ ਸਮਾਜ ਦੇ ਪੰਜਾਬ ਨੂੰ ਹੀ ਤਬਾਹ ਕਰਨਾ ਸੀ ਪਰ ਪਾਕਿਸਤਾਨ ਸ਼ਾਇਦ ਇਹ ਭੁੱਲ ਰਿਹਾ ਹੈ ਕਿ ਇਸ ਜੰਗ ਵਿੱਚ ਦੇਸ਼ ਦਾ ਮਾਣ ਸਿੱਖ ਰੈਜੀਮੈਂਟ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਤਿਹਾਸ ਗਵਾਹ ਹੈ ਕਿ ਸਿੱਖ ਫੌਜੀਆਂ ਨੇ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿੱਚ ਜਿੱਥੇ ਅਹਿਮ ਰੋਲ ਅਦਾ ਕੀਤਾ, ਉੱਥੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸਿੱਖਾਂ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ। ਪਾਕਿਸਤਾਨ ਵੱਲੋਂ ਪੰਜਾਬ ਨੂੰ ਨਿਸ਼ਾਨਾ ਬਣਾ ਕੀਤੇ ਜਾ ਰਹੇ ਹਮਲਿਆਂ ਨੂੰ ਭਾਰਤੀ ਫੌਜ ਹਰ ਪੱਖੋ ਨਾਕਾਮ ਕਰਦੀ ਜਾ ਰਹੀ ਹੈ। ਇਸ ਜੰਗ ਸੰਬਧੀ ਵਿਦੇਸ਼ਾਂ ਵਿੱਚ ਰਹਿਣ ਬਸੇਰਾ ਭਾਰਤੀ ਭਾਈਚਾਰਾ ਜਿੱਥੇ ਭਾਰਤ ਨਾਲ ਹਰ ਪੱਖ ਤੋਂ ਸਹਿਯੋਗ ਕਰਨ ਲਈ ਤਿਆਰ-ਬਰ-ਤਿਆਰ ਹੈ, ਉੱਥੇ ਭਾਰਤੀ ਫੌਜ ਦੀ ਬਹਾਦਰੀ ਉਪੱਰ ਵੀ ਪੂਰਾ ਭਰੋਸਾ ਜਤਾਉਂਦਿਆਂ ਕਿਹਾ ਕਿ ਉਹਨਾਂ ਨੂੰ ਭਾਰਤੀ ਫੌਜ ਉਪੱਰ ਮਾਣ ਹੈ ਜਿਹੜੀ ਪਾਕਿਸਤਾਨ ਨਾਲ ਲੋਹਾ ਲੈਣ ਲਈ ਦਿਨ-ਰਾਤ ਦੇਸ਼ ਦੀ ਰੱਖਿਆ ਕਰ ਰਹੀ ਹੈ।

ਇਸ ਮੌਕੇ ਇਟਲੀ ਦਾ ਭਾਰਤੀ ਭਾਈਚਾਰਾ, ਸਿੱਖ ਭਾਈਚਾਰਾ ਤੇ ਭਾਰਤੀ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਭਾਰਤੀ ਹੋਣ ਉਪੱਰ ਮਾਣ ਦੱਸਦਿਆਂ ਦੇਸ਼ ਦੀ ਔਖੀ ਘੜ੍ਹੀ ਵਿੱਚ ਮੋਢੇ ਨਾਲ ਮੋਢਾ ਲਾਕੇ ਖ੍ਹੜਨ ਦਾ ਐਲਾਨ ਕੀਤਾ ਹੈ ਤੇ ਕਿਹਾ ਕਿ ਉਹ ਲੋਕ ਹੁਣ ਕਿੱਥੇ ਹਨ ਜਿਹੜੇ ਕਿ ਇਹ ਕਹਿ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ ਕਿ ਪਾਕਿਸਤਾਨ ਉਹਨਾਂ ਦੇ ਨਾਲ ਹੈ ਤੇ ਉਹ ਪਾਕਿਸਤਾਨ ਦੇ ਨਾਲ ਹਨ ਉਹ ਲੋਕ ਹੁਣ ਬੋਲਦੇ ਕਿਉਂ ਨਹੀ ਜਦੋਂ ਕਿ ਪਾਕਿਸਤਾਨ ਲਗਾਤਾਰ ਪੰਜਾਬ ਨੂੰ ਤਬਾਹ ਕਰਨ ਦੀ ਸੋਚ ਰਿਹਾ। ਭਾਰਤੀ ਫੌਜ ਦਾ ਹੌਂਸਲਾ ਅਫ਼ਜਾਈ ਕਰਨ ਵਾਲਿਆਂ ਵਿੱਚ ਸਮਾਜ ਸੇਵੀ ਸੰਸਥਾ ਇੰਡੋ-ਇਟਾਲੀਅਨ ਕਲਚਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਸੋਨੀ, ਸਿੱਖ ਆਗੂ ਗੁਰਚਰਨ ਸਿੰਘ ਭੁੰਗਰਨੀ ਤੇ ਭਾਰਤ ਰਤਨ ਡਾਕਟਰ ਬੀ.ਆਰ ਅੰਬੇਦਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਦੇ ਪ੍ਰਧਾਨ ਕੈਲਾਸ ਬੰਗੜ ਆਦਿ ਨੇ ਕਿਹਾ ਪਾਕਿਸਤਾਨ ਇਸ ਗੱਲ ਨੂੰ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਵੇ ਉਹ ਆਪਣੇ ਆਪ ਹੀ ਇਨਸਾਨੀਅਤ ਨੂੰ ਖ਼ਤਮ ਕਰਨ ਵਾਲੀਆਂ ਕਾਰਵਾਈਆਂ ਕਾਰਨ ਇਸ ਹਾਲਾਤ ਵਿੱਚ ਪਹੁੰਚਿਆ ਹੈ ਜਿਹੜੇ ਉਸ ਨੇ ਭਾਰਤ ਦੇ ਪਿੱਠ ਪਿੱਛੇ ਵਾਰ ਕੀਤੇ ਹੁਣ ਉਸ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News