ਅਮਰੀਕਾ : ਭਾਰਤੀ ਮੂਲ ਦੇ ਡਾਕਟਰ ਰਿਸ਼ਵਤ ਦੇ ਦੋਸ਼ਾਂ ਦੇ ਨਿਪਟਾਰੇ ਲਈ ਦੇਣਗੇ 3.75 ਕਰੋੜ ਡਾਲਰ
Wednesday, Jul 21, 2021 - 12:48 PM (IST)
ਵਾਸ਼ਿੰਗਟਨ (ਭਾਸ਼ਾ): ਭਾਰਤੀ ਮੂਲ ਦੇ ਦੋ ਅਮਰੀਕੀ ਡਾਕਟਰ ਅਤੇ ਅਮਰੀਕਾ ਵਿਚ ਸਭ ਤੋਂ ਵੱਡੀ ਹਸਪਤਾਲ ਲੜੀਆਂ ਵਿਚ ਸ਼ਾਮਲ 'ਪ੍ਰਾਈਮ ਹੈਲਥਕੇਅਰ ਸਰਵਿਸਿਜ਼' ਮਰੀਜ਼ਾਂ ਨੂੰ ਰੇਫਰ ਕਰਨ ਲਈ ਰਿਸ਼ਵਤ ਦੇਣ ਦੇ ਦੋਸ਼ਾਂ ਦੇ ਨਿਪਟਾਰੇ ਲਈ ਕਰੀਬ 3.75 ਕਰੋੜ ਡਾਲਰ ਦੇਣ 'ਤੇ ਰਾਜ਼ੀ ਹੋ ਗਏ ਹਨ। ਨਿਆਂ ਵਿਭਾਗ ਨੇ ਦੱਸਿਆ ਕਿ ਇਹ ਸਮਝੌਤਾ ਇਹਨਾਂ ਦੋਸਾਂ 'ਤੇ ਕੀਤਾ ਗਿਆ ਹੈ ਕਿ ਪ੍ਰਾਈਮ ਹੈਲਥਕੇਅਰ ਸਰਵਿਸਿਜ਼ ਨੇ ਕੈਲੀਫੋਰਨੀਆ ਦੇ ਦਿਲ ਦੇ ਰੋਗ ਮਾਹਰ ਡਾਕਟਰ ਸ਼ਿਵਾ ਅਰੂਣਸਲਾਮ ਅਤੇ ਉਹਨਾਂ ਦੇ ਸਰਜਰੀ ਕੇਂਦਰ ਨੂੰ ਵੱਧ ਭੁਗਤਾਨ ਕੀਤਾ ਕਿਉਂਕਿ ਕੰਪਨੀ ਚਾਹੁੰਦੀ ਸੀ ਕਿ ਉਹ ਮਰੀਜ਼ਾਂ ਨੂੰ ਉਸ ਦੇ ਕੈਲੀਫੋਰਨੀਆ ਸਥਿਤ ਡੈਜ਼ਰਟ ਵੈਲੀ ਹਸਪਤਾਲ ਵਿਚ ਰੇਫਰ ਕਰੇ।
ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ 'ਭਾਰਤੀ ਗੱਭਰੂ'
ਇਕ ਮੀਡੀਆ ਬਿਆਨ ਵਿਚ ਮੰਗਲਵਾਰ ਨੂੰ ਦੱਸਿਆ ਗਿਆ ਕਿ ਅਮਰੀਕਾ ਅਤੇ ਕੈਲੀਫੋਰਨੀਆ ਨੇ ਮਰੀਜ਼ਾਂ ਨੂੰ ਰੇਫਰ ਕਰਨ ਲਈ ਪ੍ਰਾਈਮ ਵੱਲੋਂ ਡਾਕਟਰ ਅਰੂਣਸਲਾਮ ਨੂੰ ਦਿੱਤੀ ਰਿਸ਼ਵਤ 'ਤੇ ਆਧਾਰਿਤ ਝੂਠੇ ਦਾਅਵੇ ਐਕਟ ਅਤੇ ਕੈਲੀਫੋਰਨੀਆ ਝੂਠੇ ਦਾਅਵੇ ਐਕਟ ਦੀ ਕਥਿਤ ਉਲੰਘਣਾ ਦੇ ਮਾਮਲੇ ਨੂੰ ਸੁਲਝਾਉਣ ਲਈ ਪ੍ਰਾਈਮ ਹੈਲਥਕੇਅਰ ਸਰਵਿਸਿਜ਼ ਦੇ ਸੰਸਥਾਪਕ ਡਾਕਟਰ ਪ੍ਰੇਮ ਰੈੱਡੀ ਅਰੂਣਸਲਾਮ ਨਾਲ ਸਮਝੌਤਾ ਕੀਤਾ ਹੈ। ਨਿਆਂ ਵਿਭਾਗ ਨੇ ਕਿਹਾ ਕਿ ਸਮਝੌਤੇ ਦੇ ਤਹਿਤ ਡਾਕਟਰ ਅਰੂਣਸਲਾਮ 20 ਲੱਖ ਡਾਲਰ ਦੇਣਗੇ ਜਦਕਿ ਡਾਕਟਰ ਰੈੱਡੀ 17 ਲੱਖ ਡਾਲਰ ਦੇਣਗੇ ਅਤੇ ਪ੍ਰਾਈਮ 3.37 ਕਰੋੜ ਡਾਲਰ ਦਾ ਭੁਗਤਾਨ ਕਰੇਗਾ।
ਨੋਟ- ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰਾਂ 'ਤੇ ਲੱਗੇ ਰਿਸ਼ਵਤ ਦੋਸ਼ਾਂ ਬਾਰੇ ਕੁਮੈਂਟ ਕਰ ਦਿਓ ਰਾਏ।