ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੀਲ ਬਾਸੂ ਬਣ ਸਕਦੇ ਹਨ ਲੰਡਨ ਦੇ ਅਗਲੇ ਪੁਲਸ ਕਮਿਸ਼ਨਰ
Saturday, Feb 12, 2022 - 10:03 AM (IST)
ਲੰਡਨ (ਭਾਸ਼ਾ)- ਭਾਰਤੀ ਮੂਲ ਦੇ ਅਨਿਲ ਕਾਂਤੀ ‘ਨੀਲ’ ਬਾਸੂ ਲੰਡਨ ਮੈਟਰੋਪੋਲੀਟਨ ਪੁਲਸ ਦੇ ਅਗਲੇ ਕਮਿਸ਼ਨਰ ਬਣਨ ਦੀ ਦੌੜ ਵਿਚ ਸਭ ਤੋਂ ਅੱਗੇ ਹਨ। ਬ੍ਰਿਟਿਸ਼ ਮੀਡੀਆ ਦੀਆਂ ਖ਼ਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਬ੍ਰਿਟਿਸ਼ ਅੱਤਵਾਦ ਰੋਕੂ ਪੁਲਸ ਅਧਿਕਾਰੀ ਬਾਸੂ ਡੇਮ, ਬ੍ਰਿਟੇਨ ਦੀ ਸਭ ਤੋਂ ਵੱਡੀ ਪੁਲਸ ਫੋਰਸ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਕ੍ਰੇਸੀਡਾ ਡਿਕ ਦੀ ਥਾਂ ਲੈ ਸਕਦੇ ਹਨ। ਡਿਕ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ: ਇਮਰਾਨ ਨੇ ਮੁੜ ਅਲਾਪਿਆ ਪੁਰਾਣਾ ਰਾਗ, 'ਕਸ਼ਮੀਰ' ਨੂੰ ਦੱਸਿਆ ਭਾਰਤ-ਪਾਕਿ ਸਬੰਧਾਂ 'ਚ ਵੱਡਾ ਮੁੱਦਾ
ਬਾਸੂ (53) ਇਸ ਸਮੇਂ ਲੰਡਨ ਮੈਟਰੋਪੋਲੀਟਨ ਪੁਲਸ ਦੇ ਸਹਾਇਕ ਕਮਿਸ਼ਨਰ (ਸਪੈਸ਼ਲਿਸਟ ਆਪ੍ਰੇਸ਼ਨਜ਼) ਹਨ। ਉਨ੍ਹਾਂ ਦੇ ਪਿਤਾ ਇਕ ਸਰਜਨ ਸਨ, ਜੋ ਕੋਲਕਾਤਾ ਤੋਂ ਸਨ ਅਤੇ 1960 ਦੇ ਦਹਾਕੇ ਵਿਚ ਬ੍ਰਿਟੇਨ ਚਲੇ ਗਏ ਸਨ, ਜਿੱਥੇ ਉਨ੍ਹਾਂ ਨੇ ਇਕ ਵੈਲਸ਼ ਨਰਸ ਨਾਲ ਵਿਆਹ ਕਰਾਇਆ ਸੀ।
ਨੌਟਿੰਘਮ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਗ੍ਰੈਜੂਏਟ ਬਾਸੂ 1992 ਵਿਚ ਮੇਟ ਪੁਲਸ ਵਿਚ ਸ਼ਾਮਲ ਹੋਏ ਸਨ ਅਤੇ ਕਾਲਜ ਆਫ਼ ਪੁਲਿਸਿੰਗ ਦੇ ਡਾਇਰੈਕਟਰ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਅੱਤਵਾਦ ਰੋਕੂ ਅਤੇ ਸਪੈਸ਼ਲਿਸਟ ਆਪਰੇਸ਼ਨਾਂ ਦੇ ਮੁਖੀ ਵਜੋਂ ਤਰੱਕੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਅਮਰੀਕਾ ਨੇ ਕੈਨੇਡਾ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਦਿੱਤਾ ਇਹ ਸੁਝਾਅ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।