ਸਿੰਗਾਪੁਰ : ਏਅਰ ਹੋਸਟਸ ਨੂੰ ਪ੍ਰੇਸ਼ਾਨ ਕਰਨ ਵਾਲੇ ਭਾਰਤੀ ਇੰਜੀਨੀਅਰ ਨੂੰ ਮਿਲੀ ਸਜ਼ਾ

09/28/2019 1:11:01 PM

ਸਿੰਗਾਪੁਰ, (ਏਜੰਸੀ)— ਸਿੰਗਾਪੁਰ 'ਚ ਰਹਿ ਰਹੇ ਇਕ ਭਾਰਤੀ ਇੰਜੀਨੀਅਰ ਨੂੰ ਏਅਰ ਹੋਸਟਸ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਸਜ਼ਾ ਸੁਣਾਈ ਗਈ ਹੈ। ਸ਼ੁੱਕਰਵਾਰ ਨੂੰ ਸਿੰਗਾਪੁਰ ਦੀ ਅਦਾਲਤ ਨੇ ਵਿਜੇਆਨ ਮਾਥਨ ਗੋਪਾਲ ਨਾਂ ਦੇ ਵਿਅਕਤੀ ਨੂੰ 4 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ। ਜਾਣਕਾਰੀ ਮੁਤਾਬਕ 2 ਨਵੰਬਰ, 2017 ਨੂੰ ਗੋਪਾਲ ਕੋਚੀਨ ਤੋਂ ਸਿੰਗਾਪੁਰ ਜਾਣ ਲਈ ਜਹਾਜ਼ 'ਚ ਸਵਾਰ ਹੋਇਆ ਤਾਂ ਉਸ ਨੇ 22 ਸਾਲਾ ਏਅਰ ਹੋਸਟਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ। ਗੋਪਾਲ 'ਤੇ ਏਅਰ ਹੋਸਟਸ ਨੂੰ ਤੰਗ ਕਰਨ ਦੇ 3 ਦੋਸ਼ ਲੱਗੇ ਹਨ।

 

22 ਸਾਲਾ ਏਅਰ ਹੋਸਟਸ ਨੇ ਦੱਸਿਆ ਕਿ ਉਹ ਗੋਪਾਲ ਨੂੰ ਇਹ ਕਹਿਣ ਲਈ ਗਈ ਸੀ ਕਿ ਉਹ ਵਾਰ-ਵਾਰ ਲਾਈਟ ਬਟਨ ਦਬਾ ਕੇ ਉਨ੍ਹਾਂ ਨੂੰ ਨਾ ਬੁਲਾਵੇ ਕਿਉਂਕਿ ਉਹ ਕਈ ਵਾਰ ਅਜਿਹਾ ਕਰ ਚੁੱਕਾ ਸੀ। ਗੋਪਾਲ ਨੇ ਉਸ ਦੇ ਚਿਹਰੇ ਨੂੰ ਫੜਿਆ ਤੇ ਕਹਿਣ ਲੱਗਾ ਕਿ ਉਹ ਇਸ ਫਲਾਈਟ ਦਾ ਮਾਲਕ ਹੈ ਤੇ ਉਹ ਉਸ ਦੀਆਂ ਹਰਕਤਾਂ 'ਤੇ ਗੁੱਸਾ ਨਾ ਕਰੇ। ਏਅਰ ਹੋਸਟਸ ਨੇ ਉਸ ਨੂੰ ਪਿੱਛੇ ਕੀਤਾ ਤਾਂ ਉਹ ਉਸ ਦੀ ਬਾਂਹ ਫੜ ਕੇ ਖਿੱਚਣ ਲੱਗ ਗਿਆ। ਗੋਪਾਲ ਨੇ ਦੋ-ਤਿੰਨ ਵਾਰ ਉਸ ਨਾਲ ਬਦਤਮੀਜ਼ੀ ਕੀਤੀ ਤੇ ਏਅਰ ਹੋਸਟਸ ਨੇ ਕੈਪਟਨ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ। ਉਸ ਸਮੇਂ ਜਹਾਜ਼ 'ਚ 96 ਯਾਤਰੀ ਸਵਾਰ ਸਨ। ਉਹ ਸਿੰਗਾਪੁਰ 'ਚ ਸਥਾਈ ਨਿਵਾਸੀ ਹੈ ਤੇ ਆਪਣੀ ਨੌਕਰੀ ਗੁਆ ਚੁੱਕਾ ਹੈ।


Related News