ਇਸ ਭਾਰਤੀ ਪੱਤਰਕਾਰ ਨੇ ਖੋਲ੍ਹੀ ਕਸ਼ਮੀਰ ''ਤੇ ਅਮਰੀਕੀ ਕਾਂਗਰਸ ਦੀ ਪੋਲ

Wednesday, Oct 23, 2019 - 01:48 PM (IST)

ਇਸ ਭਾਰਤੀ ਪੱਤਰਕਾਰ ਨੇ ਖੋਲ੍ਹੀ ਕਸ਼ਮੀਰ ''ਤੇ ਅਮਰੀਕੀ ਕਾਂਗਰਸ ਦੀ ਪੋਲ

ਵਾਸ਼ਿੰਗਟਨ— ਕਸ਼ਮੀਰ ਦੀ ਇਕ ਸੀਨੀਅਰ ਪੱਤਰਕਾਰ ਆਰਤੀ ਟੀਕੂ ਸਿੰਘ ਨੇ ਮਨੁੱਖੀ ਅਧਿਕਾਰ 'ਤੇ ਅਮਰੀਕੀ ਕਾਂਗਰਸ ਦੀ ਸੁਣਵਾਈ ਨੂੰ ਪੱਖਪਾਤ ਭਰੀ, ਭਾਰਤ ਦੇ ਖਿਲਾਫ ਤੇ ਪਾਕਿਸਤਾਨ ਦੇ ਪੱਖ ਵਾਲੀ ਦੱਸਿਆ ਹੈ। ਵਾਸ਼ਿੰਗਟਨ 'ਚ ਹਿਊਮਨ ਰਾਈਟਸ ਇਨ ਸਾਊਥ ਏਸ਼ੀਆ 'ਤੇ ਸੁਣਵਾਈ ਕਰ ਰਹੀ ਯੂ.ਐੱਸ. ਹਾਊਸ ਫਾਰੇਨ ਅਫੇਅਰਸ ਕਮੇਟੀ 'ਚ ਬੋਲਦੇ ਹੋਏ ਆਰਤੀ ਟੀਕੂ ਸਿੰਘ ਨੇ ਕਸ਼ਮੀਰ ਮੁੱਦੇ 'ਤੇ ਨਾ ਸਿਰਫ ਅਮਰੀਕੀ ਕਾਂਗਰਸ ਬਲਕਿ ਪਾਕਿਸਤਾਨ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ।

ਉਨ੍ਹਾਂ ਨੇ ਕਿਹਾ ਕਿ ਅਮਰੀਕੀ ਕਾਂਗਰੇਸ ਵਲੋਂ ਇਹ ਸੁਣਵਾਈ ਪੂਰੀ ਤਰ੍ਹਾਂ ਨਾਲ ਪੱਖਪਾਤ ਪੂਰਨ, ਭਾਰਤ ਦੇ ਖਿਲਾਫ ਤੇ ਪਾਕਿਸਤਾਨ ਦੇ ਪੱਖ 'ਚ ਸੀ। ਕਾਂਗਰਸ ਦੀ ਸੁਣਵਾਈ ਪੂਰੀ ਤਰ੍ਹਾਂ ਨਾਲ 15,000 ਕਸ਼ਮੀਰੀ ਮੁਸਲਿਮ ਨਾਗਰਿਕਾਂ ਦੇ ਖਿਲਾਫ ਸੀ, ਜੋ ਅਸਲ 'ਚ ਪਾਕਿਸਤਾਨ ਵਲੋਂ ਮਾਰੇ ਗਏ ਹਨ। ਇਹ ਸੁਣਵਾਈ 3 ਲੱਖ ਕਸ਼ਮੀਰੀ ਪੰਡਿਤਾਂ ਦੇ ਖਿਲਾਫ ਪੱਖਪਾਤ ਭਰੀ ਸੀ, ਜੋ 1990 'ਚ ਕਸ਼ਮੀਰ ਤੋਂ ਨਸਲੀ ਰੂਪ ਨਾਲ ਖਤਮ ਹੋ ਗਏ ਸਨ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਇਹ ਸੁਣਵਾਈ ਉਨ੍ਹਾਂ 700 ਤੋਂ ਜ਼ਿਆਦਾ ਕਸ਼ਮੀਰੀ ਪੰਡਿਤਾਂ ਦੇ ਖਿਲਾਫ ਪੱਖਪਾਤ ਨਾਲ ਗ੍ਰਸਤ ਸੀ, ਜੋ 1990 'ਚ ਕਸ਼ਮੀਰ ਇਥੇ ਕੰਮ ਕਰਦੇ ਸਨ।

ਕਸ਼ਮੀਰ ਦੀ ਸੀਨੀਅਰ ਭਾਰਤੀ ਪੱਤਰਕਾਰ ਆਰਤੀ ਟੀਕੂ ਨੇ ਕਸ਼ਮੀਰ 'ਚ ਪਾਕਿਸਤਾਨੀ ਅੱਤਵਾਦ ਦਾ ਜ਼ਿਕਰ ਕੀਤਾ ਤੇ ਨਾਲ ਹੀ ਕਿਹਾ ਕਿ ਮਨੁੱਖੀ ਅਧਿਕਾਰ ਵਰਕਰਾਂ ਤੇ ਦੁਨੀਆ ਭਰ ਦੇ ਮੀਡੀਏ ਨੇ ਕਸ਼ਮੀਰ 'ਚ 30 ਸਾਲ ਤੱਕ ਚੱਲੇ ਅੱਤਵਾਦ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ।


author

Baljit Singh

Content Editor

Related News