ਦੁਬਈ ਤੇ ਮੈਕਸੀਕੋ ’ਚ ਕਾਰੋਬਾਰ ਕਰ ਸਕਦੇ ਹਨ ਭਾਰਤੀ ਜਿਊਲਰਜ਼

Saturday, Aug 09, 2025 - 04:04 AM (IST)

ਦੁਬਈ ਤੇ ਮੈਕਸੀਕੋ ’ਚ ਕਾਰੋਬਾਰ ਕਰ ਸਕਦੇ ਹਨ ਭਾਰਤੀ ਜਿਊਲਰਜ਼

ਇੰਟਰਨੈਸ਼ਨਲ ਡੈਸਕ - ਅਮਰੀਕਾ ਵੱਲੋਂ ਭਾਰਤੀ ਦਰਾਮਦ ’ਤੇ ਟੈਰਿਫ ਦੁੱਗਣਾ ਕਰਨ ਤੋਂ ਬਾਅਦ ਭਾਰਤੀ ਜਿਊਲਰਜ਼ ਆਪਣੇ ਕਾਰੋਬਾਰ ਨੂੰ ਦੁਬਈ ਅਤੇ ਮੈਕਸੀਕੋ ਵਰਗੇ ਦੇਸ਼ਾਂ ’ਚ ਤਬਦੀਲ ਕਰਨ ’ਤੇ ਵਿਚਾਰ ਕਰ ਰਹੇ ਹਨ। ਇਹ ਕਦਮ ਘੱਟ ਟੈਰਿਫ ਵਾਲੇ ਦੇਸ਼ਾਂ ’ਚ ਨਿਰਮਾਣ ਨੂੰ ਤਬਦੀਲ ਕਰਨ ਦੀ ਰਣਨੀਤੀ ਦਾ ਹਿੱਸਾ ਹੈ। ਦੁਬਈ ਅਤੇ ਮੈਕਸੀਕੋ ਵਰਗੇ ਦੇਸ਼ਾਂ ’ਚ ਟੈਰਿਫ ਦਰਾਂ ਕਾਫ਼ੀ ਘੱਟ ਹਨ, ਜੋ ਭਾਰਤੀ ਜਿਊਲਰਾਂ ਨੂੰ ਅਮਰੀਕੀ ਬਾਜ਼ਾਰ ’ਚ ਵਧੇਰੇ ਪ੍ਰਤੀਯੋਗੀ ਬਣਨ ’ਚ ਮਦਦ ਕਰ ਸਕਦੀਆਂ ਹਨ।  ਰਿਪੋਰਟ ’ਚ ਸੂਰਤ ਸਥਿਤ ਗਹਿਣਿਆਂ ਦੀ  ਬਰਾਮਦ ਕਰਨ ਵਾਲੀ ਕੰਪਨੀ ਧਾਨੀ ਜਿਊਲਰਜ਼ ਦੇ ਪ੍ਰਬੰਧ ਨਿਰਦੇਸ਼ਕ ਵਿਜੇ ਕੁਮਾਰ ਮੰਗੁਕੀਆ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 7 ਅਗਸਤ ਦੀ ਰਾਤ ਨੂੰ ਉਨ੍ਹਾਂ ਨੂੰ ਇਕ ਅਮਰੀਕੀ ਖਰੀਦਦਾਰ ਦਾ ਫੋਨ ਆਇਆ, ਜਿਸ ’ਚ ਪੁੱਛਿਆ ਗਿਆ ਕਿ ਕੀ ਅਸੀਂ ਹੀਰਿਆਂ ਦੀ ਕੀਮਤ ’ਤੇ ਗੱਲਬਾਤ ਕਰ ਸਕਦੇ ਹਾਂ। ਵਿਜੇ ਕੁਮਾਰ ਨੇ ਕਿਹਾ ਕਿ ਅਸੀਂ 25 ਫੀਸਦੀ ਟੈਰਿਫ ਤੱਕ ਦੀ ਕੀਮਤ ’ਤੇ ਗੱਲਬਾਤ ਕਰ ਸਕਦੇ ਹਾਂ ਪਰ 50 ਫੀਸਦੀ ਤੋਂ ਬਾਅਦ ਇਹ ਅਸੰਭਵ ਹੋ ਜਾਵੇਗਾ।
 


author

Inder Prajapati

Content Editor

Related News