ਸੰਯੁਕਤ ਅਰਬ ਅਮੀਰਾਤ ''ਚ ਭਾਰਤੀ ਨੇ ਜਿੱਤੀ 18 ਕਰੋੜ ਦੀ ਲਾਟਰੀ

08/03/2018 10:03:32 PM

ਅਬੂਧਾਬੀ— ਸੰਯੁਕਤ ਅਰਬ ਅਮੀਰਾਤ 'ਚ ਰਹਿ ਰਹੇ ਭਾਰਤੀ ਵੀ. ਯੋਹਾਨਨ ਸਾਇਮਨ ਦੀ ਸ਼ੁੱਕਰਵਾਰ ਨੂੰ ਇਕ ਕਰੋੜ ਦਿਰਹਮ (ਕਰੀਬ 18 ਕਰੋੜ) ਦੀ ਲਾਟਰੀ ਨਿਕਲੀ। ਇਸ ਬਿਗ ਟਿਕਟ ਲਾਟਰੀ ਦਾ ਡ੍ਰਾਅ ਅਬੂਧਾਬੀ ਅੰਤਰਰਾਸ਼ਟਰੀ ਏਅਰੋਪਰਟ 'ਤੇ ਕੱਢਿਆ ਗਿਆ।
ਲਾਟਰੀ ਜਿੱਤਣ ਤੋਂ ਬਾਅਦ ਸਾਇਮਨ ਨੇ ਕਿਹਾ, 'ਪਹਿਲਾਂ ਮੈਨੂੰ ਲੱਗਾ ਕਿ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ ਪਰ ਇਹ ਸੱਚ ਹੈ। ਮੈਂ ਕਾਫੀ ਖੂਸ਼ ਹਾਂ।' ਇਸ ਲਾਟਰੀ ਦੇ ਚੋਟੀ ਦੇ 10 ਜੇਤੂਆਂ 'ਚੋਂ 9 ਭਾਰਤੀ ਹਨ। ਇਸ ਹਫਤੇ ਦੀ ਸ਼ੁਰੂਆਤ 'ਚ ਇਕ ਹੋਰ ਭਾਰਤੀ ਸੰਦੀਪ ਮੇਨਨ ਨੇ ਦੁਬਈ ਡਿਊਟੀ ਫ੍ਰੀ ਲਾਟਰੀ 'ਚ 10 ਲੱਖ ਡਾਲਰ ਦੀ ਰਕਮ ਜਿੱਤੀ ਸੀ। ਇਕ ਹੋਰ ਭਾਰਤੀ ਸੰਦੀਪ ਬੋਸ ਨੇ ਇਕ ਬੀ.ਐੱਮ.ਡਬਲਿਊ. ਕਾਰ ਜਿੱਤੀ ਸੀ। ਯੂ.ਏ.ਈ. ਦੀਆਂ ਦੋ ਵੱਡੀਆਂ ਲਾਟਰੀਆਂ ਬਿਗ ਟਿਕਟ ਤੇ ਦੁਬਈ ਡਿਊਟੀ ਫ੍ਰੀ ਮਿਲੀਨੀਅਰ ਡ੍ਰਾਅ 'ਚ ਅਕਸਰ ਭਾਰਤੀ ਖੁਸ਼ ਕਿਸਮਤ ਸਾਬਿਤ ਹੁੰਦੇ ਰਹੇ ਹਨ।


Related News