ਭਾਰਤੀ ਇਲੈਕਟ੍ਰੀਸ਼ੀਅਨ ਦੀ ਚਮਕੀ ਕਿਸਮਤ, ਦੁਬਈ 'ਚ ਜਿੱਤਿਆ 2.25 ਕਰੋੜ ਰੁਪਏ ਦਾ ਜੈਕਪਾਟ

Tuesday, Jun 25, 2024 - 05:00 PM (IST)

ਭਾਰਤੀ ਇਲੈਕਟ੍ਰੀਸ਼ੀਅਨ ਦੀ ਚਮਕੀ ਕਿਸਮਤ, ਦੁਬਈ 'ਚ ਜਿੱਤਿਆ 2.25 ਕਰੋੜ ਰੁਪਏ ਦਾ ਜੈਕਪਾਟ

ਦੁਬਈ (ਭਾਸ਼ਾ)- ਭਾਰਤ ਦੇ ਇਕ 46 ਸਾਲਾ ਇਲੈਕਟ੍ਰੀਸ਼ੀਅਨ ਨੇ ਕਈ ਸਾਲਾਂ ਦੀ ਬਚਤ ਅਤੇ ਸਮਝਦਾਰੀ ਨਾਲ ਨਿਵੇਸ਼ ਕਰਨ ਤੋਂ ਬਾਅਦ ਦੁਬਈ 'ਚ ਏਈਡੀ 1 ਮਿਲੀਅਨ (ਲਗਭਗ 2.25 ਕਰੋੜ ਰੁਪਏ) ਦਾ ਨਕਦ ਪੁਰਸਕਾਰ ਜਿੱਤਿਆ ਹੈ। ਇਕ ਸਥਾਨਕ ਸਮਾਚਾਰ ਰਿਪੋਰਟ 'ਚ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। 

ਆਂਧਰਾ ਪ੍ਰਦੇਸ਼ ਦੇ ਨਾਗੇਂਦਰ ਬੋਰੂਗੱਡਾ 2019 ਤੋਂ ਡਾਇਰੈਕਟਰ ਡੈਬਿਟ ਦੇ ਮਾਧਿਅਮ ਨਾਲ ਨੈਸ਼ਨਲ ਬਾਂਡ ਨਾਲ ਏਈਡੀ 100 ਦੀ ਬਚਤ ਕਰ ਰਿਹਾ ਹੈ। ਖਲੀਜ ਟਾਈਮਜ਼ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਬੋਰੂਗੱਡਾ, ਜੋ 2017 ਤੋਂ ਯੂਏਈ 'ਚ ਰਿਹਾ ਹੈ, 18 ਸਾਲਾ ਧੀ ਅਤੇ 16 ਸਾਲ ਦੇ ਬੇਟੇ ਦਾ ਪਿਤਾ ਹੈ। ਅਖ਼ਬਾਰ ਨੇ ਉਸ ਦੇ ਹਵਾਲੇ ਤੋਂ ਕਿਹਾ,''ਮੈਂ ਆਪਣੇ ਪਰਿਵਾਰ ਲਈ ਬਿਹਤਰ ਜੀਵਨ ਬਣਾਉਣ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਯੂਏਈ ਆਇਆ ਸੀ। ਇਹ ਜਿੱਤ ਕਿਸੇ ਸੁਫ਼ਨੇ ਦੀ ਤਰ੍ਹਾਂ ਲੱਗ ਰਹੀ ਹੈ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News