ਇਟਾਲੀਅਨ ਗੋਰਿਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਲਈ ਭਾਰਤੀ ਕੌਂਸਲੇਟ ਮਿਲਾਨ ਦਾ ਇੱਕ ਹੋਰ ਉਪਰਾਲਾ
Monday, Mar 03, 2025 - 05:22 PM (IST)

ਰੋਮ (ਕੈਂਥ)- ਪੂਰੀ ਦੁਨੀਆ ਵਿੱਚ ਭਾਰਤੀ ਸੱਭਿਆਚਤਾਰ ਅਤੇ ਫਿਲਮਾਂ ਬਾਰੇ ਹਮੇਸ਼ਾ ਹੀ ਚਰਚਾ ਹੁੰਦੀ ਰਹਿੰਦੀ ਹੈ। ਵਿਦੇਸ਼ਾ ਵਿੱਚ ਗੋਰਿਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਲਈ ਸਰਕਾਰ ਦੁਆਰਾ ਵੱਖ-ਵੱਖ ਉਪਰਾਲੇ ਚੱਲ ਰਹੇ ਹਨ। ਇਟਲੀ ਵਿੱਚ ਵੀ ਗੋਰਿਆਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਲਈ ਇਟਲੀ ਵਿੱਚ ਭਾਰਤੀ ਕੌਂਸਲੇਟ ਮਿਲਾਨ ਵੱਖ-ਵੱਖ ਭਾਰਤੀ ਫਿਲਮਾਂ ਦਿਖਾਉਣ ਲਈ ਉਪਰਾਲੇ ਕਰ ਰਹੀ ਹੈ। ਜਿਸਦੀ ਸ਼ੁਰੂਆਤ ਇਟਲੀ ਦੇ ਸ਼ਹਿਰ ਪਾਦੋਵਾ ਤੋਂ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਡਾਕਟਰਾਂ ਦਾ ਕਮਾਲ, ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਲਈ ਕੀਤੀ 'ਦੰਦ' ਦੀ ਵਰਤੋਂ
ਬੀਤੇ ਦਿਨੀ ਇਟਲੀ ਦੇ ਸ਼ਹਿਰ ਮਿਲਾਨ ਵਿਖੇ ਚੌਥੀ ਵੱਖਰੀ ਭਾਰਤੀ ਮੂਵੀ ਆਰ.ਆਰ.ਆਰ. (ਤੈਲਗੂ) ਦਿਖਾਈ ਗਈ। ਇਸ ਮੌਕੇ ਮੁੱਖ ਰੂਪ ਵਿੱਚ ਭਾਰਤੀ ਕੌਂਸਲੇਟ ਜਨਰਲ ਮਿਲਾਨ ਲਵੱਨਿਆ ਕੁਮਾਰ, ਮਾਸੀਮਿਲਾਨੋ ਮਿਸਤਰੇਤਾ ਕੌਂਸਲਰ ਸੰਨ ਦੋਨਾਤੋ ਮਿਲਾਨੇਸੇ, ਲਿਨਾਤੇ ਏਅਰਪੋਰਟ ਦੀ ਪੁਲਿਸ ਅਫਸਰ ਈਲੀਸਾ ਦੀ ਸਾਰਨੋ ਤੋਂ ਇਲਾਵਾ ਇਟਾਲੀਅਨ ਨਾਗਰਿਕਾਂ ਤੋਂ ਇਲਾਵਾ, ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਤੋਂ ਇਲਾਵਾ ਮਿਲਾਨ ਯੂਨੀਵਰਸਿਟੀ ਦੇ ਭਾਰਤ ਨਾਲ ਸਬੰਧਤ ਵਿਸ਼ਿਆਂ ਦੇ ਵਿਦਿਆਰਥੀਆਂ, ਯੋਗਾ ਅਧਿਆਪਕਾਂ ਅਤੇ ਮਿਲਾਨ ਦੀਆਂ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦੇ ਫਿਲਮ ਦੇਖਣ ਪਹੁੰਚੇ। ਭਾਰਤੀ ਸੰਸਕ੍ਰਿਤੀ ਨੂੰ ਬਾਖੂਬੀ ਪ੍ਰਗਟਾਉਦੀ ਇਸ ਫਿਲਮ ਨੂੰ ਦੇਖ ਕੇ ਦਰਸ਼ਕ ਬਹੁਤ ਜਿਆਦਾ ਪ੍ਰਭਾਵਿਤ ਹੋਏ। ਮੂਵੀ ਸ਼ੁਰੂ ਤੋਂ ਪਹਿਲਾਂ ਸਾਰੇ ਦਰਸ਼ਕਾਂ ਦਾ ਭਾਰਤੀ ਕੌਂਸਲੇਟ ਜਨਰਲ ਮਿਲਾਨ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਮਿਲਾਨ ਸਥਿੱਤ ਭਾਰਤੀ ਕੌਸਲੇਟ ਦੁਆਰਾ ਵੱਖ-ਵੱਖ ਫਿਲਮਾਂ ਇਟਲੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਸਿਨੇਮਾ ਘਰਾਂ ਵਿੱਚ ਦਿਖਾਈ ਜਾ ਰਹੀ ਹੈ ਅਜਿਹੇ ਉਪਰਾਲਿਆਂ ਦੇ ਨਾਲ਼ ਵਿਦੇਸ਼ੀ ਲੋਕ ਭਾਰਤੀ ਰੀਤੀ ਰਿਵਾਜਾਂ, ਸੱਭਿਆਚਾਰ ਤੇ ਸੰਸਕ੍ਰਿਤੀ ਨਾਲ ਜੁੜ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।