ਸ਼ਾਰਜਾਹ 'ਚ ਟਰੱਕ ਨਾਲ ਟੱਕਰ ਮਗਰੋਂ ਪਿਕਅੱਪ ਨੇ ਖਾਧੀਆਂ ਕਈ ਪਲਟੀਆਂ, ਭਾਰਤੀ ਸਣੇ 4 ਲੋਕਾਂ ਦੀ ਮੌਤ

06/22/2023 1:59:03 PM

ਦੁਬਈ (ਏਜੰਸੀ)- ਸ਼ਾਰਜਾਹ ਵਿੱਚ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇੱਕ ਪਿਕ-ਅੱਪ ਦੇ ਕਈ ਵਾਰ ਪਲਟੀਆਂ ਖਾਣ ਕਾਰਨ 1 ਭਾਰਤੀ ਅਤੇ 3 ਪਾਕਿਸਤਾਨੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਰੈਸਟੋਰੈਂਟ 'ਚ ਰਸੋਈ ਗੈਸ ਕਾਰਨ ਹੋਇਆ ਜ਼ਬਰਦਸਤ ਧਮਾਕਾ, 31 ਲੋਕਾਂ ਦੀ ਦਰਦਨਾਕ ਮੌਤ

ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ, ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 5.45 ਵਜੇ ਸ਼ਾਰਜਾਹ-ਅਲ ਧਾਈਦ ਰੋਡ 'ਤੇ ਅਲ ਧਾਈਦ ਬ੍ਰਿਜ ਅਤੇ ਅਲ ਜ਼ੁਬੈਰ ਜ਼ਿਲੇ ਦੇ ਵਿਚਕਾਰ ਵਾਪਰਿਆ। ਸ਼ਾਰਜਾਹ ਪੁਲਸ ਦੇ ਡਿਪਟੀ ਡਾਇਰੈਕਟਰ-ਜਨਰਲ ਕਰਨਲ ਅਬਦੁੱਲਾ ਅਲ ਦੁਖਾਨ ਨੇ ਕਿਹਾ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿਕ-ਅੱਪ ਦਾ ਡਰਾਈਵਰ ਹਾਈਵੇਅ ਦੀ ਬਿਲਕੁਲ ਸੱਜੀ ਲੇਨ ਦੀ ਜਾਂਚ ਕੀਤੇ ਬਿਨਾਂ ਇੱਕ ਪ੍ਰਵੇਸ਼ ਪੁਆਇੰਟ ਤੋਂ ਸ਼ਾਰਜਾਹ-ਧਾਈਦ ਰੋਡ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ ਅੱਗੇ ਕਿਹਾ ਕਿ ਤੇਜ਼ ਰਫਤਾਰ ਟਰੱਕ ਡਰਾਈਵਰ ਨੂੰ ਇਹ ਵੀ ਉਮੀਦ ਨਹੀਂ ਸੀ ਕਿ ਕੋਈ ਵਾਹਨ ਅਚਾਨਕ ਲੇਨ ਵਿੱਚ ਦਾਖਲ ਹੋ ਜਾਵੇਗਾ।

ਇਹ ਵੀ ਪੜ੍ਹੋ: PM ਮੋਦੀ ਦੇ ਡਿਨਰ 'ਚ ਹੋਣਗੇ ਖ਼ਾਸ ਪਕਵਾਨ... ਫਸਟ ਲੇਡੀ ਜਿਲ ਬਾਈਡੇਨ ਨੇ ਖ਼ੁਦ ਕੀਤੀਆਂ ਸਾਰੀਆਂ ਤਿਆਰੀਆਂ

ਰੇਤ ਨਾਲ ਭਰੇ ਟਰੱਕ ਨੇ ਪਿਕਅੱਪ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੱਕ ਨੇ ਕਈ ਵਾਰ ਪਲਟੀਆਂ ਖਾਧੀਆਂ। ਕਰਨਲ ਅਲ ਦੁਖਾਨ ਨੇ ਦਿ ਖਲੀਜ ਟਾਈਮਜ਼ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਕਾਰਨ ਟਰੱਕ ਦਾ ਇੰਜਣ ਕੈਬਿਨ ਉਸ ਦੀ ਬਾਡੀ ਤੋਂ ਵੱਖ ਹੋ ਗਿਆ ਅਤੇ ਪਿਕ-ਅੱਪ 'ਤੇ ਡਿੱਗ ਗਿਆ, ਜਿਸ ਕਾਰਨ 4 ਯਾਤਰੀਆਂ ਦੀ ਮੌਤ ਹੋ ਗਈ। ਓਪਰੇਸ਼ਨ ਰੂਮ ਨੂੰ ਦੁਰਘਟਨਾ ਬਾਰੇ ਇੱਕ ਕਾਲ ਮਿਲੀ ਅਤੇ ਉਸ ਨੇ ਤੁਰੰਤ ਐਂਬੂਲੈਂਸ ਯੂਨਿਟਾਂ ਨੂੰ ਸਾਈਟ 'ਤੇ ਰਵਾਨਾ ਕੀਤਾ। ਜਦਕਿ ਟਰੱਕ ਦਾ ਡਰਾਈਵਰ ਸੁਰੱਖਿਅਤ ਹੈ ਅਤੇ 4 ਯਾਤਰੀਆਂ ਦੀਆਂ ਲਾਸ਼ਾਂ ਨੂੰ ਅਲ ਕੁਵੈਤੀ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਨੇ ਸਰਹੱਦ ਪਾਰ ਨਸ਼ਾ ਸਮੱਗਲਿੰਗ ਮਾਡਿਊਲ ਦਾ ਕੀਤਾ ਪਰਦਾਫਾਸ਼ , 2 ਗੁਰਗੇ ਪਿਸਤੌਲਾਂ ਸਮੇਤ ਕਾਬੂ

 


cherry

Content Editor

Related News