ਭਾਰਤੀ ਮੂਲ ਦੀ ਦਰਸ਼ਨਾ ਪਟੇਲ ਦਾ ਐਲਾਨ, ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਲੜੇਗੀ ਚੋਣ
Monday, Feb 27, 2023 - 11:57 AM (IST)
ਨਿਊਯਾਰਕ (ਏਜੰਸੀ): ਭਾਰਤੀ-ਅਮਰੀਕੀ ਭਾਈਚਾਰੇ ਦੀ ਨੇਤਾ ਅਤੇ ਡੈਮੋਕਰੇਟ ਦਰਸ਼ਨਾ ਪਟੇਲ ਨੇ 2024 ਵਿਚ ਕੈਲੀਫੋਰਨੀਆ ਸਟੇਟ ਅਸੈਂਬਲੀ ਡਿਸਟ੍ਰਿਕਟ 76 ਲਈ ਚੋਣ ਲੜਨ ਦਾ ਐਲਾਨ ਕੀਤਾ ਹੈ। 48 ਸਾਲਾ ਪਟੇਲ ਨੇ ਕਿਹਾ ਕਿ ਉਹ ਕੈਲੀਫੋਰਨੀਆ ਦੇ ਪੋਵੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ ਪ੍ਰਧਾਨ ਵਜੋਂ ਤੀਜੀ ਵਾਰ ਚੋਣ ਨਹੀਂ ਲੜੇਗੀ। ਸੈਨ ਡਿਏਗੋ ਨਿਵਾਸੀ ਦੀ ਮੁਹਿੰਮ ਨੇ ਭਾਰਤੀ-ਅਮਰੀਕੀ ਕਾਂਗਰਸਮੈਨ ਰੋ ਖੰਨਾ ਤੋਂ ਸ਼ੁਰੂਆਤੀ ਸਮਰਥਨ ਪ੍ਰਾਪਤ ਕੀਤਾ ਹੈ।
ਕੈਲੀਫੋਰਨੀਆ ਵਿੱਚ ਰਹਿ ਰਹੀ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪਟੇਲ ਨੇ ਕਿਹਾ ਕਿ "ਅਮਰੀਕੀ ਸੁਫ਼ਨੇ ਨੂੰ ਸਾਕਾਰ ਕਰਨ ਲਈ ਸੰਘਰਸ਼ ਕਰਨ ਵਾਲੇ ਪ੍ਰਵਾਸੀਆਂ ਦੀ ਧੀ ਹੋਣ ਦੇ ਨਾਤੇ ਉਹ ਉਨ੍ਹਾਂ ਚੁਣੌਤੀਆਂ ਨੂੰ ਜਾਣਦੀ ਹੈ, ਜਿਨ੍ਹਾਂ ਦਾ ਪਰਿਵਾਰ ਔਖੇ ਸਮੇਂ ਵਿਚ ਸਾਹਮਣਾ ਕਰ ਸਕਦਾ ਹੈ। ਜੇਕਰ ਮਹਾਨ ਪਬਲਿਕ ਸਕੂਲ ਅਧਿਆਪਕ ਅਤੇ ਕਾਲਜ ਸਕਾਲਰਸ਼ਿਪਾਂ ਨਾ ਹੁੰਦੀਆਂ ਤਾਂ ਉਹ ਅੱਜ ਇੱਥੇ ਨਹੀਂ ਹੁੰਦੀ,"।ਪਟੇਲ ਨੇ ਅੱਗੇ ਕਿਹਾ ਕਿ "ਉਹ ਸਟੇਟ ਅਸੈਂਬਲੀ ਲਈ ਚੋਣ ਲੜ ਰਹੀ ਹਾਂ ਕਿਉਂਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਹਰ ਵਿਅਕਤੀ ਨੂੰ ਕਾਮਯਾਬ ਹੋਣ ਅਤੇ ਵਧਣ-ਫੁੱਲਣ ਦਾ ਮੌਕਾ ਮਿਲੇ। ਪਟੇਲ ਨੇ ਆਪਣੀ ਮੁਹਿੰਮ ਦੀ ਘੋਸ਼ਣਾ ਵਿੱਚ ਕਿਹਾ ਕਿ ਉਹ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ, ਜਨਤਕ ਸਿੱਖਿਆ ਵਿੱਚ ਨਿਵੇਸ਼ ਕਰਨ, ਵਾਤਾਵਰਣ ਦੀ ਰੱਖਿਆ ਕਰਨ ਅਤੇ ਕੈਲੀਫੋਰਨੀਆ ਵਾਸੀਆਂ ਲਈ ਗੁਣਵੱਤਾ ਸਿਹਤ ਸੰਭਾਲ ਪਹੁੰਚ ਵਿੱਚ ਸੁਧਾਰ ਅਤੇ ਵਿਸਤਾਰ ਕਰਨਾ ਚਾਹੁੰਦੀ ਹੈ। ਪਟੇਲ ਨੇ ਕੋਵਿਡ-19 ਮਹਾਮਾਰੀ ਦੌਰਾਨ ਸਥਾਨਕ ਸਕੂਲਾਂ ਦਾ ਮਾਰਗਦਰਸ਼ਨ ਕਰਦੇ ਹੋਏ, ਪੋਵੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੂੰ ਪ੍ਰਭਾਵਸ਼ਾਲੀ ਸ਼ਾਸਨ ਅਤੇ ਵਿੱਤੀ ਜ਼ਿੰਮੇਵਾਰੀ ਨੂੰ ਬਹਾਲ ਕਰਨ ਵਿੱਚ ਮਦਦ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੀ ਲੈਬ ਤੋਂ ਹੀ ਫੈਲਿਆ ਸੀ 'ਕੋਰੋਨਾ ਵਾਇਰਸ', ਨਵੀਂ ਖੁਫੀਆ ਰਿਪੋਰਟ 'ਚ ਸਨਸਨੀਖੇਜ਼ ਖੁਲਾਸਾ
ਉਹ ਕੈਲੀਫੋਰਨੀਆ ਕਮਿਸ਼ਨ ਆਨ ਏਸ਼ੀਅਨ ਅਤੇ ਪੈਸੀਫਿਕ ਆਈਲੈਂਡਰ ਅਮਰੀਕਨ ਅਫੇਅਰਜ਼ ਵਿੱਚ ਵੀ ਕੰਮ ਕਰਦੀ ਹੈ ਅਤੇ ਸੈਨ ਡਿਏਗੋ ਕਾਉਂਟੀ ਡੈਮੋਕਰੇਟਿਕ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਹੈ। ਪਟੇਲ ਔਕਸੀਡੈਂਟਲ ਕਾਲਜ ਵਿੱਚ ਬਾਇਓਕੈਮਿਸਟਰੀ ਵਿੱਚ ਬੀਏ ਅਤੇ ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ ਤੋਂ ਬਾਇਓਫਿਜ਼ਿਕਸ ਵਿੱਚ ਪੀਐਚਡੀ ਹੈ। ਇੱਥੇ ਦੱਸ ਦਈਏ ਕਿ ਇਹ ਚੋਣ ਓਪਨ-ਸੀਟ ਮੁਕਾਬਲਾ ਹੋਵੇਗਾ, ਕਿਉਂਕਿ ਮੌਜੂਦਾ ਅਸੈਂਬਲੀ ਮੈਂਬਰ ਬ੍ਰਾਇਨ ਮੇਨਸ਼ੇਨ ਨੂੰ ਬਾਹਰ ਕੀਤਾ ਜਾਵੇਗਾ। ਕੈਲੀਫੋਰਨੀਆ ਦੇ ਅਸੈਂਬਲੀ ਡਿਸਟ੍ਰਿਕਟ 76 ਵਿੱਚ ਐਸਕੋਨਡੀਡੋ ਅਤੇ ਸੈਨ ਮਾਰਕੋਸ ਦੇ ਸ਼ਹਿਰ, ਸੈਨ ਡਿਏਗੋ ਦੇ ਹਿੱਸੇ ਅਤੇ ਸੈਨ ਡਿਏਗੋ ਕਾਉਂਟੀ ਵਿੱਚ ਕਈ ਗੈਰ-ਸੰਗਠਿਤ ਭਾਈਚਾਰੇ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।