ਕੀ UK ਤੋਂ ਬਾਅਦ ਹੁਣ US 'ਚ ਵੀ ਭਾਰਤੀ ਦਾ ਚੱਲੇਗਾ ਸਿੱਕਾ? ਨਿੱਕੀ ਹੇਲੀ ਲੜ ਸਕਦੀ ਹੈ 2024 ਦੀਆਂ ਰਾਸ਼ਟਰਪਤੀ ਚੋਣਾਂ
Saturday, Jan 21, 2023 - 02:39 PM (IST)
ਵਾਸ਼ਿੰਗਟਨ (ਭਾਸ਼ਾ)- ਉੱਘੀ ਭਾਰਤੀ-ਅਮਰੀਕੀ ਰਿਪਬਲਿਕਨ ਆਗੂ ਨਿੱਕੀ ਹੈਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਨਵੀਂ ਦਿਸ਼ਾ ਵਿੱਚ ਲਿਜਾਣ ਵਾਲੀ ‘ਨਵੀਂ ਆਗੂ’ ਹੋ ਸਕਦੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ 'ਤੇ ਜੋਅ ਬਾਈਡੇਨ ਨੂੰ ਦੂਜਾ ਕਾਰਜਕਾਲ ਮਿਲਣਾ ਸੰਭਵ ਨਹੀਂ। ਵੀਰਵਾਰ ਨੂੰ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨੇ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ।
ਇਹ ਵੀ ਪੜ੍ਹੋ: ਵ੍ਹਾਈਟ ਹਾਊਸ ਪਰਤਣ ਦਾ ਸੁਪਨਾ ਦੇਖ ਰਹੇ ਟਰੰਪ ਨੂੰ ਝਟਕਾ, ਕੋਰਟ ਨੇ ਠੋਕਿਆ 10 ਲੱਖ ਡਾਲਰ ਦਾ ਜੁਰਮਾਨਾ
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹੋ ਰਹੀ ਹੈ, 51 ਸਾਲਾ ਨੇਤਾ ਨੇ ਕਿਹਾ, "ਮੈਨੂੰ ਲੱਗਦਾ ਹੈ, ਤੁਸੀਂ ਨਜ਼ਰ ਰੱਖੋ। ਖੈਰ, ਮੈਂ ਇੱਥੇ ਕੋਈ ਐਲਾਨ ਨਹੀਂ ਕਰਨ ਜਾ ਰਹੀ ਹਾਂ।” ਹਾਲਾਂਕਿ, ਇੰਟਰਵਿਊ ਦੌਰਾਨ, ਹੇਲੀ ਨੇ ਸੰਕੇਤ ਦਿੱਤਾ ਕਿ ਉਹ ਅਮਰੀਕਾ ਦੀ ਨਵੀਂ ਨੇਤਾ ਹੋ ਸਕਦੀ ਹੈ। ਹੇਲੀ ਨੇ ਕਿਹਾ, "ਪਰ ਜਦੋਂ ਤੁਸੀਂ ਰਾਸ਼ਟਰਪਤੀ ਅਹੁਦੇ ਦੀ ਦੌੜ ਨੂੰ ਦੇਖ ਰਹੇ ਹੋ, ਤਾਂ ਤੁਸੀਂ ਦੋ ਚੀਜ਼ਾਂ ਨੂੰ ਦੇਖਦੇ ਹੋ। ਤੁਸੀਂ ਪਹਿਲਾਂ ਦੇਖੋ ਕਿ ਕੀ ਮੌਜੂਦਾ ਸਥਿਤੀ ਨਵੀਂ ਲੀਡਰਸ਼ਿਪ ਦਾ ਸੰਕੇਤ ਦੇ ਰਹੀ ਹੈ? ਦੂਸਰਾ ਸਵਾਲ ਇਹ ਹੈ ਕਿ ਕੀ ਮੈਂ ਉਹ ਵਿਅਕਤੀ ,ਹਾਂ ਜੋ ਇੱਕ ਨਵੇਂ ਨੇਤਾ ਵਜੋਂ ਉਭਰ ਸਕਦਾ ਹਾਂ, ਹਾਂ, ਸਾਨੂੰ ਇੱਕ ਨਵੀਂ ਦਿਸ਼ਾ ਵਿੱਚ ਜਾਣ ਦੀ ਲੋੜ ਹੈ? ਅਤੇ ਕੀ ਮੈਂ ਉਹ ਨੇਤਾ ਹੋ ਸਕਦੀ ਹਾਂ? ਹਾਂ, ਮੈਨੂੰ ਲੱਗਦਾ ਹੈ ਕਿ ਮੈਂ ਉਹ ਨੇਤਾ ਹੋ ਸਕਦੀ ਹਾਂ।'
ਇਹ ਵੀ ਪੜ੍ਹੋ: ਰੂਸੀ ਬੱਚੀ ਦੇ ਸਿਰ ਚੜ੍ਹਿਆ ਹਿੰਦੀ ਦਾ ਖੁਮਾਰ, ਕਰਦੀ ਹੈ ਹਨੂੰਮਾਨ ਚਾਲੀਸਾ ਦਾ ਪਾਠ, ਵੇਖੋ ਵੀਡੀਓ
ਅਕਤੂਬਰ 2018 'ਚ ਟਰੰਪ ਪ੍ਰਸ਼ਾਸਨ ਤੋਂ ਅਸਤੀਫਾ ਦੇਣ ਵਾਲੀ ਹੇਲੀ ਨੇ ਕਿਹਾ ਕਿ ਉਨ੍ਹਾਂ ਨੇ ਗਵਰਨਰ ਅਤੇ ਰਾਜਦੂਤ ਦੇ ਤੌਰ 'ਤੇ ਸ਼ਾਨਦਾਰ ਕੰਮ ਕੀਤਾ ਹੈ। ਲੁਈਸਿਆਨਾ ਦੇ ਸਾਥੀ ਰਿਪਬਲਿਕਨ ਬੌਬੀ ਜਿੰਦਲ ਤੋਂ ਬਾਅਦ ਭਾਰਤੀ ਮੂਲ ਦੀ ਦੂਜੀ ਗਵਰਨਰ ਹੇਲੀ ਨੇ ਕਿਹਾ ਕਿ ਇਹ ਰਿਪਬਲਿਕਨ ਪਾਰਟੀ ਵਿੱਚ ਨਵੀਂ ਲੀਡਰਸ਼ਿਪ ਦਾ ਸਮਾਂ ਹੈ। ਇੰਟਰਵਿਊ ਦੌਰਾਨ, ਹੇਲੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇੱਕ ਡੈਮੋਕਰੇਟ ਰਾਸ਼ਟਰਪਤੀ ਬਾਈਡੇਨ ਨੂੰ ਦੂਜਾ ਕਾਰਜਕਾਲ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਦੀ ਅਗਲੀ ਚੋਣ 5 ਨਵੰਬਰ, 2024 ਨੂੰ ਹੋਣੀ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ਦੇ PM ਰਿਸ਼ੀ ਸੁਨਕ ਨੂੰ ਲੱਗਾ 10,000 ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।