ਘਰ 'ਚ ਅੱਗ ਲੱਗਣ ਕਾਰਨ ਭਾਰਤੀ-ਅਮਰੀਕੀ ਉਦਯੋਗਪਤੀ ਦੀ ਦਰਦਨਾਕ ਮੌਤ

Sunday, Dec 18, 2022 - 09:42 AM (IST)

ਹਿਊਸਟਨ (ਭਾਸ਼ਾ)- ਅਮਰੀਕਾ ਵਿਖੇ ਨਿਊਯਾਰਕ ਦੇ ਲਾਂਗ ਆਈਲੈਂਡ ਸਥਿਤ ਡਿਕਸ ਹਿਲਜ਼ ਕਾਟੇਜ ਵਿੱਚ 14 ਦਸੰਬਰ ਨੂੰ ਅੱਗ ਲੱਗਣ ਕਾਰਨ ਇੱਕ ਭਾਰਤੀ-ਅਮਰੀਕੀ ਉਦਯੋਗਪਤੀ ਅਤੇ ਉਸ ਦੇ ਕੁੱਤੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ 14 ਦਸੰਬਰ ਨੂੰ ਡਿਕਸ ਹਿਲਜ਼ ਵਿੱਚ ਇੱਕ ਝੌਂਪੜੀ ਵਿੱਚ ਅੱਗ ਲੱਗਣ ਬਾਰੇ ਇੱਕ ਕਾਲ ਆਈ ਸੀ। ਦੋ ਪੁਲਸ ਅਧਿਕਾਰੀਆਂ ਅਤੇ ਇੱਕ ਸਾਰਜੈਂਟ ਨੇ ਤਾਨੀਆ ਬਥੀਜਾ (32) ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਭਿਆਨਕ ਸੀ। ਜਦੋਂ ਸਥਾਨਕ ਫਾਇਰ ਵਿਭਾਗ ਨੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਤਾਨੀਆ ਦੀ ਮੌਤ ਹੋ ਚੁੱਕੀ ਸੀ। 

ਪੁਲਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਵੀ ਦਾਖ਼ਲ ਕਰਵਾਇਆ ਕਿਉਂਕਿ ਤਾਨੀਆ ਦੇ ਫੇਫੜੇ ਧੂੰਏਂ ਨਾਲ ਭਰ ਗਏ ਸਨ। ਸਫੋਲਕ ਕਾਉਂਟੀ ਪੁਲਸ ਵਿਭਾਗ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਅੱਗ ਦੇ ਪਿੱਛੇ ਕੋਈ ਅਪਰਾਧਿਕ ਮੰਤਵ ਨਹੀਂ ਸੀ। ਸਫੋਲਕ ਪੁਲਸ ਵਿਭਾਗ ਦੇ ਮੁਖੀ ਕੇਵਿਨ ਬੀਅਰਰ ਨੇ ਦੱਸਿਆ ਕਿ "ਤਾਨੀਆ ਕਾਰਲਸ ਸਟ੍ਰੇਟ ਪਾਥ 'ਤੇ ਆਪਣੇ ਮਾਪਿਆਂ ਦੇ ਘਰ ਦੇ ਪਿੱਛੇ ਇੱਕ ਕਾਟੇਜ ਵਿੱਚ ਰਹਿੰਦੀ ਸੀ।" 

ਪੜ੍ਹੋ ਇਹ ਅਹਿਮ ਖ਼ਬਰ-ਦਰਿਆਈ ਘੋੜੇ ਦੇ ਮੂੰਹ 'ਚੋਂ ਜ਼ਿੰਦਾ ਬਾਹਰ ਆਇਆ 2 ਸਾਲ ਦਾ ਮਾਸੂਮ, ਜਾਣੋ ਪੂਰਾ ਮਾਮਲਾ

ਉਹਨਾਂ ਨੇ ਦੱਸਿਆ ਕਿ ਤਾਨੀਆ ਦੇ ਪਿਤਾ ਗੋਬਿੰਦ ਬਥਿਜਾ 14 ਦਸੰਬਰ ਨੂੰ ਕੰਮ 'ਤੇ ਜਾਣ ਤੋਂ ਪਹਿਲਾਂ ਜਦੋਂ ਕਸਰਤ ਕਰਨ ਲਈ ਉਠੇ ਤਾਂ ਉਹਨਾਂ ਨੇ ਖਿੜਕੀ ਤੋਂ ਬਾਹਰ ਦੇਖਿਆ ਕਿ ਕਾਟੇਜ ਨੂੰ ਅੱਗ ਲੱਗੀ ਹੋਈ ਸੀ। ਅਫਸਰ ਨੇ ਦੱਸਿਆ ਕਿ “ਗੋਬਿੰਦ ਨੇ ਆਪਣੀ ਪਤਨੀ ਨੂੰ ਉਠਾਇਆ। ਉਹ ਕਾਟੇਜ ਵੱਲ ਭੱਜੇ ਅਤੇ ਆਪਣੀ ਧੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਰੀ ਤਰ੍ਹਾਂ ਫੈਲ ਚੁੱਕੀ ਸੀ। ਡਿਕਸ ਹਿੱਲਜ਼ ਵਿਚ ਤਾਨੀਆ ਜਾਣਾ-ਪਛਾਣਿਆ ਨਾਮ ਸੀ। ਉਹ ਸਫਲ ਉੱਦਮੀਆਂ ਵਿੱਚੋਂ ਇੱਕ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਸਵੇਰੇ 10 ਵਜੇ ਮੇਲੋਨੀ ਲੇਕ ਫਿਊਨਰਲ ਹੋਮ ਵਿਖੇ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News