ਬਾਈਡੇਨ ਨੇ ਕੋਰੋਨਾ ਟਾਸਕ ਫੋਰਸ 'ਚ ਵਿਵੇਕ ਮੂਰਤੀ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

Tuesday, Nov 10, 2020 - 10:52 AM (IST)

ਵਾਸ਼ਿੰਗਟਨ- 20 ਜਨਵਰੀ ਨੂੰ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਬਾਈਡੇਨ ਨੇ ਟੀਮ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਸੰਯੁਕਤ ਰਾਜ ਅਮਰੀਕਾ ਨੂੰ ਸਭ ਤੋਂ ਵੱਧ ਤਬਾਹ ਕਰਨ ਵਾਲੀ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨਾਲ ਨਜਿੱਠਣ ਲਈ ਬਾਈਡੇਨ ਦੀ ਕੋਰੋਨਾ ਟਾਸਕ ਫੋਰਸ ਵਿਚ ਸਲਾਹਕਾਰ ਬੋਰਡ ਦੇ ਤਿੰਨ ਮੁਖੀਆਂ ਵਿਚ ਭਾਰਤੀ ਮੂਲ ਦੇ ਅਮਰੀਕੀ ਨੂੰ ਵੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਰਤੀ ਮੂਲ ਦੇ ਅਮਰੀਕੀ ਵਿਵੇਕ ਮੂਰਤੀ ਨੂੰ ਇਸ ਬੋਰਡ ਵਿਚ ਸਹਿ-ਚੇਅਰਮੈਨ ਵਜੋਂ ਸ਼ਾਮਲ ਕੀਤਾ ਗਿਆ ਹੈ। 

ਇਹ ਟਾਸਕ ਫੋਰਸ ਲਾਗ ਦੀ ਬੀਮਾਰੀ  ਨਾਲ ਨਜਿੱਠਣ ਲਈ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਨੂੰ ਸਮੇਂ-ਸਮੇਂ ਸਿਰ ਸਿਫਾਰਸ਼ਾਂ ਸੌਂਪੇਗੀ। ਅਮਰੀਕਾ ਵਿਚ ਹੁਣ ਤੱਕ ਇਸ ਬੀਮਾਰੀ ਕਾਰਨ 2,36,000 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਡਾ. ਵਿਵੇਕ ਮੂਰਤੀ (43) ਪਹਿਲਾਂ ਅਮਰੀਕਾ ਦੇ ਸਰਜਨ ਜਨਰਲ ਰਹਿ ਚੁੱਕੇ ਹਨ। ਉਹ ਆਪਣੇ ਦੋ ਹੋਰ ਸਹਿ-ਮੁਖੀਆਂ ਡਾ. ਡੇਵਿਡ ਕੈਸਲਰ ਅਤੇ ਡਾ. ਮਾਰਸੇਲਾ ਨੁਨੇਜਾ ਸਮਿਥ ਨਾਲ ਜਾਨਲੇਵਾ ਵਾਇਰਸ 'ਤੇ ਬਾਈਡੇਨ ਅਤੇ ਉਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੂੰ ਸਲਾਹ ਦੇਣ ਵਾਲੇ ਅਗਲੇ ਜਨਸਿਹਤ ਮਾਹਰਾਂ ਦੀ ਟੀਮ ਦੀ ਅਗਵਾਈ ਕਰਨਗੇ। ਅਮਰੀਕਾ ਇਸ ਸਮੇਂ ਦੁਨੀਆ ਵਿਚ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਹੈ।

 ਇਹ ਵੀ ਪੜ੍ਹੋ- ਕੈਨੇਡਾ 'ਚ ਹੁਣ ਇਸ ਵਾਇਰਸ ਨੇ ਦਿੱਤੀ ਦਸਤਕ, ਦਰਜ ਹੋਇਆ ਪਹਿਲਾ ਮਾਮਲਾ
ਬਾਈਡੇਨ ਨੇ ਕਿਹਾ, "ਕੋਰੋਨਾ ਨਾਲ ਨਜਿੱਠਣਾ ਸਾਡੇ ਪ੍ਰਸ਼ਾਸਨ ਲਈ ਸਭ ਤੋਂ ਵੱਧ ਮਹੱਤਵਪੂਰਣ ਲੜਾਈਆਂ ਵਿਚੋਂ ਇਕ ਹੋਵੇਗਾ ਅਤੇ ਮਾਹਰ ਮੈਨੂੰ ਸਲਾਹ ਦੇਣਗੇ।" ਮੂਰਤੀ ਅਮਰੀਕਾ ਦੇ 19ਵੇਂ ਸਰਜਨ ਜਨਰਲ ਰਹੇ ਹਨ। ਉਨ੍ਹਾਂ 2014 ਤੋਂ 2017 ਤੱਕ ਇਸ ਅਹੁਦੇ 'ਤੇ ਕੰਮ ਕੀਤਾ।
 
ਕੈਸਲਰ 1990 ਤੋਂ 1997 ਤੱਕ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਉੱਥੇ ਹੀ, ਨੁਨੇਜਾ ਸਮਿਥ ਯੇਲ ਯੂਨੀਵਰਸਿਟੀ ਵਿਚ ਇੰਟਰਨਲ ਮੈਡੀਸਨ ਦੀ ਸਲਾਹਕਾਰ ਪ੍ਰੋਫੈਸਰ ਹਨ। ਸਲਾਹਕਾਰ ਬੋਰਡ ਦੇ ਮੈਂਬਰਾਂ ਵਿਚ ਭਾਰਤੀ ਮੂਲ ਦੇ ਅਤੁਲ ਗਵਾਂਦੇ, ਲੁਸਿਆਨਾ ਬੋਰੀਓ, ਰਿਕ ਬ੍ਰਾਈਟ, ਅਜੈਕੀਲ ਐਮੁਨੁਏਲ, ਸੈਲਾਈਨ ਗਾਊਂਡਰ, ਜੂਲੀ ਮੋਰਿਟਾ, ਮਿਸ਼ੇਲ ਓਸਟਰਹੋਮ, ਲਾਇਸ ਪੇਸ, ਰਾਬਰਟ ਰਾਡ੍ਰਿਗਜ ਅਤੇ ਐਰਿਕ ਗਸਬੀ ਸ਼ਾਮਲ ਹਨ। 


Lalita Mam

Content Editor

Related News