ਅਮਰੀਕਾ ’ਚ ਭਾਰਤੀ ਦੂਤ ਤਰਨਜੀਤ ਸੰਧੂ ਨੇ ਭਾਰਤ ਲਈ ਨਵੇਂ ਅਮਰੀਕੀ ਰਾਜਦੂਤ ਨਾਲ ਕੀਤੀ ਮੁਲਾਕਾਤ

Sunday, Mar 26, 2023 - 10:32 PM (IST)

ਅਮਰੀਕਾ ’ਚ ਭਾਰਤੀ ਦੂਤ ਤਰਨਜੀਤ ਸੰਧੂ ਨੇ ਭਾਰਤ ਲਈ ਨਵੇਂ ਅਮਰੀਕੀ ਰਾਜਦੂਤ ਨਾਲ ਕੀਤੀ ਮੁਲਾਕਾਤ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਭਾਰਤ ਲਈ ਨਵਨਿਯੁਕਤ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੀ ਇਹ ਮੁਲਾਕਾਤ ਗਾਰਸੇਟੀ ਦੇ ਸ਼ੁੱਕਰਵਾਰ ਨੂੰ ਭਾਰਤ ’ਚ ਅਗਲੇ ਅਮਰੀਕੀ ਰਾਜਦੂਤ ਵਜੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਹੋਈ।

ਭਾਰਤੀ ਰਾਜਦੂਤ ਸੰਧੂ ਨੇ ਬੈਠਕ ਤੋਂ ਬਾਅਦ ਟਵੀਟ ਕੀਤਾ, ‘‘ਐਰਿਕ ਗਾਰਸੇਟੀ ਨੂੰ ਭਾਰਤ ’ਚ ਅਮਰੀਕੀ ਰਾਜਦੂਤ ਵਜੋਂ ਸਹੁੰ ਚੁੱਕਣ ’ਤੇ ਵਧਾਈ। ਉਹ ਭਾਰਤ ਰਵਾਨਾ ਹੋਣ ਦੀ ਤਿਆਰੀ ਕਰ ਰਹੇ ਹਨ, ਇਸ ਦਰਮਿਆਨ ਅਸੀਂ ਆਪਣੇ ਨੇਤਾਵਾਂ ਦੇ ਦ੍ਰਿਸ਼ਟੀਕੋਣ ਅਨੁਸਾਰ ਦੁਵੱਲੀ ਸਾਂਝ ਨੂੰ ਵਧਾਉਣ ਲਈ ਕੁਝ ਤੁਰੰਤ ਤਰਜੀਹਾਂ ’ਤੇ ਚਰਚਾ ਕੀਤੀ।’’ ਸੰਧੂ ਨੇ ਕਿਹਾ ਕਿ ਉਹ ਗਾਰਸੇਟੀ ਦੇ ਨਾਲ ਕੰਮ ਕਰਨ ਲਈ ਕਾਹਲੇ ਹਨ। ਭਾਰਤ ’ਚ ਅਮਰੀਕੀ ਰਾਜਦੂਤ ਦਾ ਅਹੁਦਾ ਜਨਵਰੀ 2021 ਤੋਂ ਖਾਲੀ ਹੈ।


author

Mandeep Singh

Content Editor

Related News