ਭਾਰਤ-ਪਾਕਿ ਵਿਚਾਲੇ ਅਗਲੇ ਮਹੀਨੇ ਹੋਵੇਗੀ ਬੈਠਕ, ਮੋਦੀ-ਸ਼ਰੀਫ ਕਰਨਗੇ ਮੁਲਾਕਾਤ

03/27/2017 6:52:10 PM

ਨਵੀਂ ਦਿੱਲੀ/ਇਸਲਾਮਾਬਾਦ— ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਵਾਰ ਫਿਰ ਤੋਂ ਗੱਲਬਾਤ ਸ਼ੁਰੂ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਇੰਡੀਅਨ ਕੋਸਟ ਗਾਰਡ ਅਤੇ ਪਾਕਿਸਤਾਨ ਮੈਰੀਟਾਈਮ ਸਕਿਓਰਿਟੀ ਏਜੰਸੀ ਵਿਚਾਲੇ ਬੈਠਕ ਲਈ ਭਾਰਤ ਤਿਆਰ ਹੈ। ਖਬਰ ਹੈ ਕਿ ਇਹ ਬੈਠਕ 15 ਅਪ੍ਰੈਲ ਨੂੰ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਬੈਠਕ ਪਿਛਲੇ ਸਾਲ ਜੁਲਾਈ ''ਚ ਹੋਈ ਸੀ। 
ਪਠਾਨਕੋਟ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਜਾਂਚ ਲਈ ਸਹਿਮਤੀ ਬਣੀ ਸੀ, ਤਾਂ ਇੰਡੀਅਨ ਕੋਸਟ ਗਾਰਡ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ ਪਰ ਕਸ਼ਮੀਰ ''ਚ ਹਿੰਸਾ ਅਤੇ ਉੜੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਕਾਫੀ ਹੱਦ ਤੱਕ ਬੰਦ ਹੋ ਗਈ। ਉੜੀ ਹਮਲੇ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕਿਸੇ ਵੱਡੇ ਪੱਧਰ ''ਤੇ ਦੋਵੇਂ ਪੱਖ ਆਹਮਣੇ-ਸਾਹਮਣੇ ਹੋਣਗੇ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫਤੇ ਨਵਾਜ਼ ਸ਼ਰੀਫ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਭਾਰਤ ਡਰ ਅਤੇ ਅੱਤਵਾਦ ਮੁਕਤ ਮਾਹੌਲ ''ਚ ਪਾਕਿਸਤਾਨ ਨਾਲ ਦੋਸਤਾਨਾ ਸੰਬੰਧ ਚਾਹੁੰਦਾ ਹੈ। ਅਜਿਹੇ ਵਿਚ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਇਕ ਵਾਰ ਫਿਰ ਰਿਸ਼ਤੇ ਆਮ ਹੋ ਸਕਦੇ ਹਨ।

Tanu

News Editor

Related News