ਅੱਤਵਾਦ ਜਿਹੇ ਮਨੁੱਖਤਾ ਦੇ ਦੁਸ਼ਮਣਾਂ ਖ਼ਿਲਾਫ਼ ਆਵਾਜ਼ ਉਠਾਉਂਦਾ ਰਹੇਗਾ ਭਾਰਤ : ਤ੍ਰਿਮੂਰਤੀ

01/06/2021 4:41:52 PM

ਨਿਊਯਾਰਕ, ( ਭਾਸ਼ਾ)- ਸੰਯੁਕਤ ਰਾਸ਼ਟਰ ’ਚ ਭਾਰਤ ਦੇ ਰਾਜਦੂਤ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਹੈ ਕਿ ਭਾਰਤ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਬਣੇਗਾ ਤੇ ਅੱਤਵਾਦ ਜਿਹੇ ਮਨੁੱਖਤਾ ਦੇ ਦੁਸ਼ਮਣਾਂ ਖ਼ਿਲਾਫ਼ ਆਵਾਜ਼ ਉਠਾਉਂਦਾ ਰਹੇਗਾ। 

ਉਨ੍ਹਾਂ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਆਪਣੇ ਕਾਰਜਕਾਲ ’ਚ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਦੇ ਮਾਮਲਿਆਂ ’ਚ ਮਨੁੱਖਤਾ ਨਾਲ ਕੇਂਦਰਿਤ ਮਸਲਿਆਂ ਦਾ ਪੱਕਾ ਹੱਲ ਲਿਆਉਣ ਲਈ ਕੰਮ ਕਰੇਗਾ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤਿਨਿਧੀ ਟੀ.ਐੱਸ. ਤ੍ਰਿਮੂਰਤੀ ਨੇ ਇਹ ਗੱਲਾਂ ਸੁਰੱਖਿਆ ਪ੍ਰੀਸ਼ਦ ’ਚ ਸੋਮਵਾਰ ਨੂੰ ਆਯੋਜਿਤ ਵਿਸ਼ੇਸ਼ ਝੰਡਾ ਸਥਾਪਨ ਸਮਾਰੋਹ ’ਚ ਆਪਣੇ ਸੰਬੋਧਨ ’ਚ ਕੀਤੀਆਂ। ਵਿਸ਼ੇਸ਼ ਸਮਾਰੋਹ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 5 ਨਵੇਂ ਅਸਥਾਈ ਮੈਂਬਰਾਂ- ਭਾਰਤ, ਨਾਰਵੇ, ਕੀਨੀਆ, ਆਇਰਲੈਂਡ ਤੇ ਮੈਕਸੀਕੋ ਦੇ ਝੰਡੇ ਲਾਏ ਗਏ। 

ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਦੇ ਤੌਰ ’ਤੇ 1 ਜਨਵਰੀ ਨੂੰ ਆਪਣਾ ਕਾਰਜਕਾਲ ਸ਼ੁਰੂ ਕੀਤਾ। ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਦੇ ਤੌਰ ’ਤੇ ਭਾਰਤ ਦਾ ਕਾਰਜਕਾਲ 2021-22 ਤੱਕ ਹੋਵੇਗਾ । ਤ੍ਰਿਮੂਰਤੀ ਨੇ ਭਾਰਤ ਦਾ ਝੰਡਾ ਸਥਾਪਿਤ ਕਰਦਿਆਂ ਕਿਹਾ ਕਿ ਦੇਸ਼ ਅੱਠਵੀਂ ਵਾਰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਬਣਿਆ ਹੈ।


Lalita Mam

Content Editor

Related News