ਅੜੀਅਲ ਚੀਨ ਕਿਉਂ ਹਟਿਆ ਪਿੱਛੇ

Monday, Feb 22, 2021 - 01:08 PM (IST)

ਅੜੀਅਲ ਚੀਨ ਕਿਉਂ ਹਟਿਆ ਪਿੱਛੇ

ਨਵੀਂ ਦਿੱਲੀ/ਬੀਜਿੰਗ (ਬਿਊਰੋ): ਸਰਹੱਦ ’ਤੇ 9 ਮਹੀਨਿਆਂ ਤੋਂ ਜਾਰੀ ਅੜਿੱਕੇ ’ਚ ਕਮੀ ਲਿਆਉਣ ਲਈ ਹਾਲ ਹੀ ’ਚ ਭਾਰਤ ਅਤੇ ਚੀਨ ਦੀਆਂ ਫੌਜਾਂ ਦੇ ਦਰਮਿਆਨ ਸਹਿਮਤੀ ਬਣੀ ਅਤੇ ਕਈ ਇਲਾਕਿਆਂ ’ਚ ਦੋਵਾਂ ਨੇ ਆਪਣੇ ਕਦਮ ਪਿੱਛੇ ਹਟਾਉਣੇ ਸ਼ੁਰੂ ਕਰ ਦਿੱਤੇ ਹਨ।ਪੂਰਬੀ ਲੱਦਾਖ ’ਚ ਪੈਂਗੋਂਗ ਤਸੋ ਝੀਲ ਦੇ ਉੱਤਰੀ ਅਤੇ ਦੱਖਣੀ ਕੰਢੇ ਤੋਂ ਭਾਰਤ ਅਤੇ ਚੀਨ ਦੇ ਫੌਜੀਆਣ ਅਤੇ ਫੌਜੀ ਸਾਜ਼ੋ-ਸਾਮਾਨ ਨੂੰ ਪਿੱਛੇ ਹਟਾਉਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ’ਤੇ ਸ਼ਨੀਵਾਰ ਨੂੰ ਦੋਵਾਂ ਫੌਜਾਂ ਦੇ ਸੀਨੀਅਰ ਕਮਾਂਡਰਾਂ ਦੇ ਦਰਮਿਆਨ 10ਵੇਂ ਦੌਰ ਦੀ ਇਕ ਉੱਚ ਪੱਧਰੀ ਗੱਲਬਾਤ ਹੋਈ ਹੈ।

ਬੇਸ਼ੱਕ ਸਰਹੱਦ ’ਤੇ ਜਾਂਬਾਜ਼ ਭਾਰਤੀ ਫੌਜੀਆਂ ਨੇ ਆਪਣੀ ਦਲੇਰੀ ਅਤੇ ਉੱਚੀਆਂ ਚੋਟੀਆਂ ’ਤੇ ਸਮਾਂ ਰਹਿੰਦੇ ਕਬਜ਼ਾ ਕਰਕੇ ਚੀਨ ਦੇ ਕਈ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ ਪਰ ਹੁਣ ਇਨ੍ਹਾਂ ਹਾਲਤਾਂ ’ਚ ਉੱਠਣ ਵਾਲੇ ਸਭ ਤੋਂ ਮਹੱਤਵਪੂਰਨ ਸਵਾਲ ਇਹ ਹਨ ਕਿ ਚੀਨ ਨੇ ਅਚਾਨਕ ਇਹ ਸਰਹੱਦੀ ਵਿਵਾਦ ਸ਼ੁਰੂ ਹੀ ਕਿਉਂ ਕੀਤਾ ਸੀ? ਸਰਹੱਦੀ ਵਿਵਾਦਾਂ ’ਚ ਬਹੁਤ ਅੜੀਅਲ ਵਤੀਰਾ ਅਪਨਾਉਣ ਦੇ ਲਈ ਜਾਣਿਆ ਜਾਣ ਵਾਲਾ ਚੀਨ ਆਖਿਰ 9 ਮਹੀਨੇ ਬਾਅਦ ਪਿੱਛੇ ਹਟਣ ਲਈ ਕਿਉਂ ਸਹਿਮਤ ਹੋ ਗਿਆ ਅਤੇ ਹੁਣ ਅੱਗੇ ਕੀ ਹੋਵੇਗਾ?

ਇਨ੍ਹਾਂ ਸਵਾਲਾਂ ਦੇ ਕੁਝ ਸਪੱਸ਼ਟ ਜਵਾਬ ਤਾਂ ਦਿੱਤੇ ਨਹੀਂ ਜਾ ਸਕਦੇ ਪਰ ਭਾਰਤ ਨੂੰ ਲੈ ਕੇ ਚੀਨ ਦੀ ਸੋਚ ਅਤੇ ਨੀਤੀ ’ਤੇ ਚੀਨ ਦੇ ਇਕ ਸੰਗਠਨ ‘ਚਾਈਨਾ ਅਕੈਡਮੀ ਆਫ ਮਿਲਟਰੀ ਸਾਇੰਸਿਜ਼’ ਦੁਆਰਾ ਪ੍ਰਕਾਸ਼ਿਤ ਪੇਪਰ ਤੋਂ ਇਸ ਦੇ ਕਈ ਕਾਰਨਾਂ ਦੀ ਜਾਣਕਾਰੀ ਮਿਲ ਸਕਦੀ ਹੈ।ਇਸ ਪੇਪਰ ਦੇ ਅਨੁਸਾਰ ਚੀਨ ਦੀ ਇਹ ਸੋਚ ਰਹੀ ਹੈ ਕਿ ਭਾਰਤ ਤੇਜ਼ੀ ਨਾਲ ਇਕ ਖੇਤਰੀ ਸ਼ਕਤੀ ਬਣਦਾ ਜਾ ਰਿਹਾ ਹੈ ਅਤੇ ਦੱਖਣ-ਪੂਰਬ ਏਸ਼ੀਆ ’ਚ ਹਿੰਦ ਮਹਾਸਾਗਰ ਦੇ ਨਾਲ ਲੱਗਦੇ ਦੇਸ਼ਾਂ ’ਤੇ ਉਸ ਦਾ ਗਲਬਾ ਸਥਾਪਿਤ ਹੋ ਰਿਹਾ ਹੈ।ਨਾਲ ਹੀ ਭਾਰਤੀ ਸਮੁੰਦਰੀ ਫੌਜ ਦੇ ਵਧਦੇ ਪ੍ਰਭਾਵ ਨੂੰ ਲੈ ਕੇ ਵੀ ਚੀਨ ਚਿੰਤਤ ਹੈ। ਅਜਿਹੇ ’ਚ ਹੋ ਸਕਦਾ ਹੈ ਕਿ ਉਹ ਭਾਰਤ ਦੀ ਫੌਜ ਨੂੰ ਉਸ ਦੀ ਉੱਤਰੀ ਸਰਹੱਦ ’ਤੇ ਇਸ ਲਈ ਘੇਰਨਾ ਚਾਹੁੰਦਾ ਹੈ ਤਾਂ ਕਿ ਭਾਰਤ ਮਜਬੂਰ ਹੋ ਜਾਏ ਅਤੇ ਉਹ ਆਪਣੀ ਸਮੁੰਦਰੀ ਫੌਜ ’ਤੇ ਜ਼ਿਆਦਾ ਧਿਆਨ ਨਾ ਦੇ ਸਕੇ ਅਤੇ ਆਪਣਾ ਸਾਰਾ ਪੈਸਾ ਅਤੇ ਫੌਜ ਉੱਤਰੀ ਸਰਹੱਦ ’ਤੇ ਕੇਂਦਰਿਤ ਰੱਖੇ ਜੋ ਕਿ ਹੋਇਆ ਵੀ।

ਦੂਸਰਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਮਜ਼ੋਰ ਦਿਖਾਉਣਾ ਚਾਹੁੰਦੇ ਸਨ, ਠੀਕ ਉਵੇਂ ਹੀ ਜਿਵੇਂ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਦੇ ਨਾਲ ਕੀਤਾ ਸੀ ਜੋ 1962 ਤਕ ਬਹੁਤ ਸ਼ਕਤੀਸ਼ਾਲੀ ਸਨ ਪਰ 1962 ’ਚ ਚੀਨ ਦੇ ਨਾਲ ਜੰਗ ਤੋਂ ਬਾਅਦ ਉਨ੍ਹਾਂ ਦੀ ਪਹਿਲਾਂ ਵਾਲੀ ਸਥਿਤੀ ਨਹੀਂ ਰਹੀ ਸੀ।ਤੀਸਰਾ ਕਾਰਨ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਉਨ੍ਹਾਂ ਦੇ ਦੇਸ਼ ’ਚ ਨਾਗਰਿਕਾਂ ’ਚ ਨਿਰਾਸ਼ਾ ਫੈਲੀ ਹੋਈ ਸੀ ਅਤੇ ਸਰਕਾਰ ਨਾਲ ਨਾਰਾਜ਼ਗੀ ਵੀ ਸੀ। ਅਜਿਹੇ ’ਚ ਹੋ ਸਕਦਾ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਦੇਸ਼ਵਾਸੀਆਂ ’ਚ ਦੇਸ਼ਭਗਤੀ ਦੀ ਭਾਵਨਾ ਦਾ ਸੰਚਾਰ ਕਰਨ ਅਤੇ ਸਰਹੱਦ ’ਤੇ ਵਿਵਾਦ ਅਤੇ ਜੰਗ ਦੇ ਕੰਢੇ ’ਤੇ ਦੇਸ਼ ਨੂੰ ਪਹੁੰਚਾਉਣ ਦੀ ਸਥਿਤੀ ਪੈਦਾ ਕੀਤੀ ਹੋਵੇ।

ਹੁਣ ਅਸੀਂ ਜੇਕਰ ਭਾਰਤ ਅਤੇ ਚੀਨ ਦਰਮਿਆਨ ਹੋਈ ਸੰਧੀ ਦੀ ਗੱਲ ਕਰੀਏ ਕਿ ਉਨ੍ਹਾਂ ’ਚ ਕੋਈ ਵੀ ਆਪਣੇ ਵਲੋਂ ਅੱਗੇ ਨਹੀਂ ਵਧੇਗਾ ਅਤੇ ਜਿਹੜੀਆਂ ਵੀ ਗੱਲਾਂ ’ਤੇ ਸਹਿਮਤੀ ਬਣੀ ਹੈ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ ਪਰ ਅਸੀਂ ਇਹ ਗੱਲ ਨਹੀਂ ਭੁੱਲ ਸਕਦੇ ਕਿ ਪਹਿਲਾਂ ਵੀ ਦੋਵਾਂ ਦੇਸ਼ਾਂ ’ਚ ਅਜਿਹੀਆਂ ਸੰਧੀਆਂ ਹੋਈਆਂ ਪਰ ਚੀਨ ਨੇ ਅਕਸਰ ਉਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਿਵੇਂ ਕਿ ਰਾਜੀਵ ਗਾਂਧੀ, ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਵੀ ਦੋਵਾਂ ਦੇਸ਼ਾਂ ’ਚ ਸੰਧੀਆਂ ਹੋਈਆਂ ਪਰ ਇਕ ਹੀ ਝਟਕੇ ’ਚ ਚੀਨ ਨੇ ਉਨ੍ਹਾਂ ਨੂੰ ਤੋੜ ਦਿੱਤਾ।

ਪੜ੍ਹੋ ਇਹ ਅਹਿਮ ਖਬਰ - UN ਨੇ ਕੋਰੋਨਾ ਖ਼ਿਲਾਫ਼ ਭਾਰਤ ਦੀਆਂ ਕੋਸ਼ਿਸ਼ਾਂ ਦੀ ਕੀਤੀ ਤਾਰੀਫ, ਦੱਸਿਆ ਗਲੋਬਲ ਲੀਡਰ

ਮੰਨਣਾ ਹੋਵੇਗਾ ਕਿ ਅਜਿਹੀਆਂ ਕੌਮਾਂਤਰੀ ਸੰਧੀਆਂ ’ਚ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਹੈ ਕਿ ਸਬੰਧਤ ਦੇਸ਼ ਹਰ ਹਾਲਤ ’ਚ ਉਨ੍ਹਾਂ ਦਾ ਅਨੁਸਰਨ ਕਰਨਗੇ। ਇਹ ਸੰਧੀਆਂ ਸਿਰਫ ਆਪਸੀ ਭਰੋਸੇ ’ਤੇ ਟਿਕੀਆਂ ਹੁੰਦੀਆਂ ਹਨ ਅਤੇ ਇਸ ਸਮੇਂ ਦੋਵਾਂ ਦੇਸ਼ਾਂ ਦਰਮਿਆਨ ਵਿਸ਼ਵਾਸ ਦੀ ਭਾਰੀ ਕਮੀ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਆਖਿਰ ਦੋਵਾਂ ਦੇਸ਼ਾਂ ’ਚ ਸਰਹੱਦੀ ਵਿਵਾਦ ਨੂੰ ਲੈ ਕੇ ਸੰਧੀ ਹੋਈ ਤਾਂ ਸਹੀ।ਇਹ ਗੱਲ ਵੀ ਮਹੱਤਵਪੂਰਨ ਹੈ ਕਿ ਚੀਨ ਦੇ ਨਾਲ ਸਰਹੱਦ ’ਤੇ ਸ਼ੁਰੂ ਹੋਏ ਇਸ ਅੜਿੱਕੇ ਦੇ ਆਉਣ ਵਾਲੇ ਸਮੇਂ ’ਚ ਦੂਰ ਤਕ ਅਸਰ ਪਾਉਣ ਵਾਲੇ ਨਤੀਜੇ ਹੋਣ ਵਾਲੇ ਹਨ ਜਿਵੇਂ ਕਿ ਸਾਰੀ ਫੌਜ ਨੂੰ ਭਾਰਤ ਹੁਣ ਚੀਨ ਸਰਹੱਦ ਤੋਂ ਨਹੀਂ ਹਟਾ ਸਕਦਾ।

ਕਈ ਔਖੇ ਇਲਾਕੇ ਅਜਿਹੇ ਹਨ ਜਿਥੇ ਗਰਮੀਆਂ ’ਚ ਤਾਂ ਸਿਪਾਹੀ ਤਾਇਨਾਤ ਰਹਿੰਦੇ ਹਨ ਪਰ ਸਰਦੀਆਂ ’ਚ ਉਨ੍ਹਾਂ ਇਲਾਕਿਆਂ ਨੂੰ ਖਾਲੀ ਛੱਡ ਦਿੱਤਾ ਜਾਂਦਾ ਸੀ ਪਰ ਹੁਣ ਸਰਦੀਆਂ ’ਚ ਵੀ ਉਥੇ ਫੌਜੀਆਂ ਨੂੰ ਤਾਇਨਾਤ ਰੱਖਣਾ ਹੋਵੇਗਾ ਤਾਂ ਕਿ ਅਜਿਹੇ ਹਾਲਾਤ ਦੁਬਾਰਾ ਨਾ ਬਣਨ ਕਿਉਂਕਿ ਪਤਾ ਨਹੀਂ ਚੀਨ ਕਦੋਂ ਦੁਬਾਰਾ ਅਜਿਹਾ ਕਰ ਬੈਠੇ।ਅਜਿਹਾ ਨਹੀਂ ਹੈ ਕਿ ਚੀਨ ਦੇ ਕੋਲ ਸਰੋਤਾਂ ਜਾਂ ਪੈਸੇ ਦੀ ਕਮੀ ਹੋਵੇ ਇਸ ਲਈ ਉਹ ਪਿੱਛੇ ਹਟਿਆ ਹੈ। ਚੀਨ ਦੇ ਪਿੱਛੇ ਹਟਣ ਦਾ ਇਕ ਕਾਰਨ ਭਾਰਤ ਨੂੰ ਕੌਮਾਂਤਰੀ ਪੱਧਰ ’ਤੇ ਹਰ ਜਗ੍ਹਾ ਸਮਰਥਨ ਮਿਲਣਾ ਵੀ ਦੱਸਿਆ ਜਾਂਦਾ ਹੈ।ਜਿਵੇਂ ਕਿ ਕਵਾਡ ਵਰਗੇ ਕੌਮਾਂਤਰੀ ਮੰਚਾਂ ਤੋਂ ਲੈ ਕੇ ਆਸਟ੍ਰੇਲੀਆ, ਜਾਪਾਨ ਸਮੇਤ ਸਾਰੇ ਪ੍ਰਮੁੱਖ ਦੇਸ਼ ਭਾਰਤ ਦੇ ਪੱਖ ’ਚ ਬੋਲ ਰਹੇ ਸਨ। ਇਥੋਂ ਤਕ ਕਿ ਜਦੋਂ ਯੂਰਪ ਵੀ ਖੁੱਲ੍ਹ ਕੇ ਚੀਨ ਦੇ ਵਿਰੁੱਧ ਨਹੀਂ ਬੋਲ ਰਿਹਾ ਸੀ। ਅਜਿਹੇ ’ਚ ਜੇਕਰ ਚੀਨ ਦਾ ਮਕਸਦ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਉਣਾ ਸੀ ਤਾਂ ਉਹ ਨਹੀਂ ਹੋ ਸਕਿਆ।

ਨਾ ਤਾਂ ਅਜਿਹਾ ਧਰਾਤਲ ’ਤੇ ਹੋ ਸਕਿਆ ਕਿਉਂਕਿ ਭਾਰਤੀ ਫੌਜ ਕੈਲਾਸ਼ ਰੇਂਜ ਅਤੇ ਸਖਤ ਚੁਣੌਤੀਆਂ ਨਾਲ ਭਰਪੂਰ ਅਤੇ ਰਣਨੀਤਿਕ ਮਹੱਤਤਾ ਵਾਲੀਆਂ 6-7 ਚੋਟੀਆਂ ’ਤੇ ਚੀਨ ਦੇ ਸਾਹਮਣੇ ਮਜ਼ਬੂਤੀ ਅਤੇ ਹਮਲਾਵਰਪੁਣੇ ਨਾਲ ਡਟੀ ਰਹੀ, ਨਾ ਹੀ ਚੀਨ ਭਾਰਤ ਦੀ ਸ਼ਾਨ ਨੂੰ ਠੇਸ ਪਹੁੰਚਾ ਸਕਿਆ, ਇਸ ਦੇ ਉਲਟ ਭਾਰਤ ਦਾ ਕੌਮਾਂਤਰੀ ਸਮਰਥਨ ਵਧ ਗਿਆ।ਬੇਸ਼ੱਕ ਚੀਨ ਆਪਣੇ ਅਜਿਹੇ ਮਕਸਦਾਂ ’ਚ ਕਾਮਯਾਬ ਨਾ ਹੋ ਸਕਿਆ ਹੋਵੇ ਪਰ ਭਾਰਤ ’ਚ ਕੋਈ ਵੀ ਇਸ ਗੱਲ ਤੋਂ ਹੁਣ ਇਨਕਾਰ ਨਹੀਂ ਕਰ ਸਕਦਾ ਕਿ ਸਾਨੂੰ ਪਹਿਲਾਂ ਦੀ ਤੁਲਨਾ ’ਚ ਕਿਤੇ ਵੱਧ ਚੌਕਸੀ ਦੇ ਨਾਲ ਆਪਣੀਆਂ ਸਰਹੱਦਾਂ ’ਤੇ ਨਜ਼ਰ ਰੱਖਣੀ ਹੋਵੇਗੀ ਕਿਉਂਕਿ ਚੀਨ ’ਚ ਜਦੋਂ ਵੀ ਕੋਈ ਅੰਦਰੂਨੀ ਵਿਰੋਧ ਵਧੇਗਾ ਤਾਂ ਉਹ ਫਿਰ ਤੋਂ ਆਪਣੇ ਲੋਕਾਂ ਦਾ ਧਿਆਨ ਭਟਕਾਉਣ ਲਈ ਭਾਰਤੀ ਸਰਹੱਦ ’ਤੇ ਵਿਵਾਦ ਛੇੜ ਸਕਦਾ ਹੈ। ਉਂਝ ਵੀ ਅਰੁਣਾਚਲ ਪ੍ਰਦੇਸ਼ ’ਤੇ ਵੀ ਉਸ ਦੀ ਨਜ਼ਰ ਰਹੀ ਹੈ।


author

Vandana

Content Editor

Related News